ਬਾਬਾ ਕੜਾਹਾ ਮੱਲ ਦੀ ਯਾਦ ’ਚ ਧਾਰਮਿਕ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ
ਮਹਿਲ ਕਲਾਂ, 10 ਅਗਸਤ (ਅਵਤਾਰ ਸਿੰਘ ਅਣਖੀ)-ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਨਿਨ ਸੇਵਕ ਬਾਬਾ ਕੜਾਹਾ ਮੱਲ ਮਹਿਲ ਕਲਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਗਮ ਗੁਰਦੁਆਰਾ ਸਾਹਿਬ ਕਮੇਟੀ, ਮੀਰੀ ਪੀਰੀ ਸੇਵਾ ਲਹਿਰ, ਦੋਵੇਂ ਗ੍ਰਾਮ ਪੰਚਾਇਤਾਂ, ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਸ਼ਰਧਾ ਅਤੇ ਸਤਿਕਾਰ ਨਾਲ ਇਤਿਹਾਸਕ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਮਹਿਲ ਕਲਾਂ ਵਿਖੇ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਰਮ ਪ੍ਰਚਾਰਕ ਬੀਬੀ ਗਗਨਦੀਪ ਕੌਰ ਖ਼ਾਲਸਾ, ਭਾਈ ਜਗਸੀਰ ਸਿੰਘ ਖ਼ਾਲਸਾ, ਢਾਡੀ ਬਲਦੇਵ ਸਿੰਘ ਲੌਂਗੋਵਾਲ, ਢਾਡੀ ਪਰਮਜੀਤ ਸਿੰਘ ਪੰਮਾ ਨੇ ਗੁਰਇਤਿਹਾਸ ਸੁਣਾਇਆ।
ਮ
ਮਹਿਲ ਕਲਾਂ ਵਿਖੇ ਬਾਬਾ ਕੜਾਹਾ ਮੱਲ ਯਾਦਗਾਰੀ ਗੇਟ ਦਾ ਉਦਘਾਟਨ ਕਰਨ ਸਮੇਂ ਪੰਜ ਪਿਆਰੇ ਸਾਹਿਬਾਨ, ਮੁਹਤਬਰ ਅਤੇ ਸਮੂਹ ਸੰਗਤਾਂ।
11-08-2026
ਮਹਿਲ ਕਲਾਂ, 10 ਅਗਸਤ (ਅਵਤਾਰ ਸਿੰਘ ਅਣਖੀ)-ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਨਿਨ ਸੇਵਕ ਬਾਬਾ ਕੜਾਹਾ ਮੱਲ ਮਹਿਲ ਕਲਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਗਮ ਗੁਰਦੁਆਰਾ ਸਾਹਿਬ ਕਮੇਟੀ, ਮੀਰੀ ਪੀਰੀ ਸੇਵਾ ਲਹਿਰ, ਦੋਵੇਂ ਗ੍ਰਾਮ ਪੰਚਾਇਤਾਂ, ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਸ਼ਰਧਾ ਅਤੇ ਸਤਿਕਾਰ ਨਾਲ ਇਤਿਹਾਸਕ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਮਹਿਲ ਕਲਾਂ ਵਿਖੇ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਰਮ ਪ੍ਰਚਾਰਕ ਬੀਬੀ ਗਗਨਦੀਪ ਕੌਰ ਖ਼ਾਲਸਾ, ਭਾਈ ਜਗਸੀਰ ਸਿੰਘ ਖ਼ਾਲਸਾ, ਢਾਡੀ ਬਲਦੇਵ ਸਿੰਘ ਲੌਂਗੋਵਾਲ, ਢਾਡੀ ਪਰਮਜੀਤ ਸਿੰਘ ਪੰਮਾ ਨੇ ਗੁਰਇਤਿਹਾਸ ਸੁਣਾਇਆ। ਵੱਖ-ਵੱਖ ਆਗੂਆਂ ਨੇ ਬਾਬਾ ਕੜਾਹਾ ਮੱਲ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਮਾਲਵੇ ਦੀ ਫੇਰੀ ਦੌਰਾਨ ਮਹਿਲ ਕਲਾਂ ਨੂੰ ਚਰਨ ਛੋਹ ਬਖ਼ਸ਼ਣ ’ਤੇ ਗੁਰੂ ਸਾਹਿਬਾਨ ਦੇ ਚਲੇ ਜਾਣ ਤੋਂ ਬਾਅਦ ਪਤਾ ਲੱਗਿਆ ਤਾਂ ਬਾਬਾ ਕੜਾਹਾ ਮੱਲ ਨੇ ਤੁਰੰਤ ਛੀਨੀਵਾਲ ਦੇ ਰਸਤੇ ’ਚੋਂ ਬੇਨਤੀ ਕਰ ਕੇ ਵਾਪਸ ਲਿਆ ਕੇ ਗੁਰੂ ਸਾਹਿਬਾਨ ਦੀ ਸੇਵਾ ਸੰਭਾਲ ਕੀਤੀ ਅਤੇ ਸਾਰੇ ਨਗਰ ਵਲੋਂ ਖਿਮਾ ਜਾਚਨਾ ਕਰ ਕੇ ਵਰ ਪ੍ਰਾਪਤ ਕੀਤਾ ਸੀ। ਇਸ ਦੌਰਾਨ ਬਾਬਾ ਕੜਾਹਾ ਮੱਲ ਦੀ ਯਾਦ ’ਚ ਸਮੂਹ ਸੰਗਤਾਂ ਵਲੋਂ ਨਵੇਂ ਉਸਾਰੇ ਗਏ ਬਾਬਾ ਕੜਾਹਾ ਮੱਲ ਯਾਦਗਾਰੀ ਗੇਟ ਦਾ ਉਦਘਾਟਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੀਤਾ ਗਿਆ। ਸਮਾਗਮ ਦੇ ਅੰਤ ’ਚ ਬਾਬਾ ਸ਼ੇਰ ਸਿੰਘ ਨੇ ਸਮੂਹ ਸੰਗਤਾਂ, ਸਹਿਯੋਗੀਆਂ ਅਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਹਾਨ ਸ਼ਖ਼ਸੀਅਤਾਂ ਦੀ ਯਾਦ ਨੂੰ ਸੰਭਾਲਣਾ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਪ੍ਰਬੰਧਕਾਂ ਵਲੋਂ ਪੰਜ ਪਿਆਰੇ ਸਾਹਿਬਾਨ, ਵੱਖ-ਵੱਖ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਪ੍ਰਧਾਨ ਸਵਰਨ ਸਿੰਘ ਖ਼ਾਲਸਾ, ਭਾਈ ਸਤਨਾਮ ਸਿੰਘ, ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ, ਸਰਪੰਚ ਕਿਰਨਾ ਰਾਣੀ ਬਾਂਸਲ, ਸਰਪੰਚ ਸਰਬਜੀਤ ਸਿੰਘ ਸ਼ੰਭੂ, ਅਰੁਣ ਕੁਮਾਰ ਬਾਂਸਲ, ਗਿਆਨੀ ਕਰਮ ਸਿੰਘ ਆਸਟ੍ਰੇਲੀਆ, ਮੇਜਰ ਸਿੰਘ ਕਲੇਰ, ਪ੍ਰੇਮ ਕੁਮਾਰ ਪਾਸੀ, ਰਜਿੰਦਰਪਾਲ ਸਿੰਘ ਦੋਰਾਹਾ, ਰਜਿੰਦਰ ਪਾਲ ਪਾਸੀ, ਨਰਿੰਦਰ ਨਿੰਦੀ ਪਾਸੀ, ਸੁਖਵਿੰਦਰ ਪਾਸੀ, ਮਹਿੰਦਰਪਾਲ ਪਾਸੀ, ਦਵਿੰਦਰ ਕੁਮਾਰ ਪਾਸੀ, ਭਾਈ ਜਗਰੂਪ ਸਿੰਘ, ਕਰਨੈਲ ਸਿੰਘ, ਡਾ.ਅਮਰਜੀਤ ਸਿੰਘ, ਹੁਕਮ ਚੰਦ ਪਾਸੀ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।