10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ ਅਤੇ ਪਾਣੀ ਦੇ ਚਲ੍ਹਿਆਂ ਨੇ ਲੋਕਾਂ ਨੂੰ ਕੀਤਾ ਹਾਲੋਂ ਬੇਹਾਲ

ਧਨੌਲਾ, 9 ਅਗਸਤ (ਜਤਿੰਦਰ ਸਿੰਘ ਧਨੌਲਾ)-ਮੀਂਹ ਪੈਣ ਦੇ ਦੋ ਦਿਨ ਬਾਅਦ ਵੀ ਮੰਡੀ ਅੰਦਰ ਪਾਣੀ ਦੇ ਚਲ੍ਹੇ ਸੁੱਕਣ ਦਾ ਨਾਂਅ ਨਹੀਂ ਲੈ ਰਹੇ। ਮੰਡੀ ਦੇ ਬਹੁਤੇ ਅਗਵਾੜਾਂ ਵਿਚ ਹਾਲੇ ਵੀ ਕਈ ਜਗ੍ਹਾ ਪਾਣੀ ਖੜ੍ਹਾ ਹੈ।

ਅਜੀਤ ਡੈਸਕ 10-08-2026
ਧਨੌਲਾ, 9 ਅਗਸਤ (ਜਤਿੰਦਰ ਸਿੰਘ ਧਨੌਲਾ)-ਮੀਂਹ ਪੈਣ ਦੇ ਦੋ ਦਿਨ ਬਾਅਦ ਵੀ ਮੰਡੀ ਅੰਦਰ ਪਾਣੀ ਦੇ ਚਲ੍ਹੇ ਸੁੱਕਣ ਦਾ ਨਾਂਅ ਨਹੀਂ ਲੈ ਰਹੇ। ਮੰਡੀ ਦੇ ਬਹੁਤੇ ਅਗਵਾੜਾਂ ਵਿਚ ਹਾਲੇ ਵੀ ਕਈ ਜਗ੍ਹਾ ਪਾਣੀ ਖੜ੍ਹਾ ਹੈ। ਲੰਘਣ ਵਾਲੇ ਰਾਹਗੀਰਾਂ ਨੂੰ ਸੁਣਾਉਣ ਮਾਰਦੇ ਪਾਣੀ ਵਿਚੋਂ ਦੀ ਗੁਜ਼ਾਰਾਂ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਤਾਂ ਸਫ਼ਾਈ ਸੇਵਕਾਂ ਦੀ ਹੜਤਾਲ ਲਗਾਤਾਰ ਜਾਰੀ ਰਹੀ। ਹੁਣ ਹੜਤਾਲ ਖੁੱਲ ਜਾਣ ਉਪਰੰਤ ਵੀ ਲੋਕਾਂ ਨੂੰ ਗੰਦਗੀ ਨਾਲ ਦੁਖੀ ਹੋਣਾ ਪੈ ਰਿਹਾ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਕੁੱਝ ਸ਼ਰਾਰਤੀ ਅਨਸਰ ਕੁੱਝ ਇਲਾਕਿਆਂ ਦੇ ਸੀਵਰੇਜ ਢੱਕਣ ਚੁੱਕ ਕੇ ਰੇਤੇ ਦੇ ਗੱਟੇ ਜਾਂ ਫਾੜੇ ਹੋਏ ਗਦੈਲੇ ਸੁੱਟ ਕੇ ਪਾਰ ਜਾਂਦੇ ਹਨ ਤਾਂ ਕਿ ਸਬੰਧਿਤ ਐਮ.ਸੀ. ਦਾ ਲੋਕ ਵਿਰੋਧ ਕਰਨ। ਇਹ ਵੀ ਚਰਚਾ ਹੈ ਕਿ ਕੁੱਝ ਇਲੈੱਕਸ਼ਨ ’ਚ ਜਿੱਤਣ ਵਾਲੇ ਦੇ ਬਰਾਬਰ ਖੜ੍ਹੇ ਉਮੀਦਵਾਰ ਵੀ ਭਾੜੇ ਦੇ ਲੋਕਾਂ ਨੂੰ ਵਰਤ ਕੇ ਅਜਿਹੀਆਂ ਸਮੱਸਿਆਵਾਂ ਨੂੰ ਜਨਮ ਦੇ ਰਹੇ ਹਨ। ਮੰਡੀ ਅਤੇ ਲੰਘਣ ਵਾਲੇ ਕਈ ਪਿੰਡਾਂ ਦੇ ਰਾਹੀਆਂ ਦੀ ਪੁਰਜ਼ੋਰ ਮੰਗ ਹੈ ਕਿ ਸਬੰਧਿਤ ਈ.ਓ. ਅਤੇ ਜੇ.ਈ. ਨੂੰ ਪੱਕੇ ਤੌਰ ’ਤੇ 15 ਦਿਨ ਧਨੌਲੇ ਨਗਰ ਕੌਂਸਲ ਦਫ਼ਤਰ ਬਿਠਾ ਕੇ ਮੰਡੀ ਦੇ ਗੰਦਗੀ ਦੇ ਫੈਲਾ ਤੋਂ ਤੁਰੰਤ ਰਾਹਤ ਮੁਹੱਈਆ ਕਰਵਾਈ ਜਾਵੇ।
ਪਿਛਲੀ ਖ਼ਬਰ 60 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇਕ ਕਾਬੂ ਅਗਲੀ ਖ਼ਬਰ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਵਲੋਂ ਬਾਲ ਸ਼ਾਇਰਾਂ ਦੀ ਸਾਹਿਤ ਸਿਰਜਣ ਵਰਕਸ਼ਾਪ ਅਤੇ ਕਵੀ ਦਰਬਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।