08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪੱਖੋ ਕੈਂਚੀਆਂ ਪੁਲਿਸ ਨੇ ਮੋਟਰਸਾਈਕਲ ਚੋਰ ਦਬੋਚੇ

ਟੱਲੇਵਾਲ, 7 ਅਗਸਤ (ਸੋਨੀ ਚੀਮਾ)-ਪੱਖੋ ਕੈਂਚੀਆਂ ਪੁਲਿਸ ਵਲੋਂ ਚੌਂਕੀ ਇੰਚਾਰਜ ਕਰਮਜੀਤ ਸਿੰਘ ਦੀ ਅਗਵਾਈ ਵਿਚ ਚੋਰੀ ਦੇ ਮੋਟਰਸਾਈਕਲਾਂ ਸਮੇਤ ਦੋ ਚੋਰ ਦਬੋਚੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈਡ ਕਾਂਸਟੇਬਲ ਨਵਦੀਪ ਕੌਰ ਨੇ ਦੱਸਿਆ ਕਿ ਮੁਖ਼ਬਰ ਨੇ ਇਤਲਾਹ ਦਿੱਤੀ ਸੀ ਕਿ ਪੱਖੋਕੇ ਤੋਂ ਕੈਰੇ Ç ਲੰਕ ਰੋਡ ’ਤੇ ਤਿੰਨ ਨੌਜਵਾਨ ਚੋਰੀ ਦੇ ਮੋਟਰਸਾਈਕਲਾਂ ਸਮੇਤ ਘੁੰਮ ਰਹੇ ਹਨ।

ਅਜੀਤ ਡੈਸਕ 08-08-2026
ਟੱਲੇਵਾਲ, 7 ਅਗਸਤ (ਸੋਨੀ ਚੀਮਾ)-ਪੱਖੋ ਕੈਂਚੀਆਂ ਪੁਲਿਸ ਵਲੋਂ ਚੌਂਕੀ ਇੰਚਾਰਜ ਕਰਮਜੀਤ ਸਿੰਘ ਦੀ ਅਗਵਾਈ ਵਿਚ ਚੋਰੀ ਦੇ ਮੋਟਰਸਾਈਕਲਾਂ ਸਮੇਤ ਦੋ ਚੋਰ ਦਬੋਚੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈਡ ਕਾਂਸਟੇਬਲ ਨਵਦੀਪ ਕੌਰ ਨੇ ਦੱਸਿਆ ਕਿ ਮੁਖ਼ਬਰ ਨੇ ਇਤਲਾਹ ਦਿੱਤੀ ਸੀ ਕਿ ਪੱਖੋਕੇ ਤੋਂ ਕੈਰੇ Ç ਲੰਕ ਰੋਡ ’ਤੇ ਤਿੰਨ ਨੌਜਵਾਨ ਚੋਰੀ ਦੇ ਮੋਟਰਸਾਈਕਲਾਂ ਸਮੇਤ ਘੁੰਮ ਰਹੇ ਹਨ। ਜਿਸ ਉਪਰੰਤ ਪੁਲਿਸ ਨੇ ਦੋ ਨੌਜਵਾਨਾਂ ਨੂੰ ਨਾਕੇ ਦੌਰਾਨ ਕਾਬੂ ਕਰ ਲਿਆ ਅਤੇ ਇਕ ਨੌਜਵਾਨ ਫ਼ਰਾਰ ਹੋ ਗਿਆ। ਨਵਦੀਪ ਕੌਰ ਨੇ ਦੱਸਿਆ ਕਿ ਨੌਜਵਾਨਾਂ ਦੀ ਪਹਿਚਾਣ ਬਾਬਰ ਸਿੰਘ ਉਰਫ਼ ਆਗਿਆਪਾਲ ਸਿੰਘ ਪੁੱਤਰ ਪਵਨ ਸਿੰਘ, ਨਿਸੂ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਅਨ ਪੱਖੋਕੇ ਪੁਲਿਸ ਵਲੋਂ ਕਾਬੂ ਕੀਤੇ ਗਏ ਹਨ, ਜਿੰਨਾ ਕੋਲੋ ਸਿਟੀ 100 ਅਤੇ ਹੀਰੋ ਡੀਲਕਸ ਸਿਟੀ ਦੋ ਮੋਟਰਸਾਈਕਲ ਬਰਾਮਦ ਕਰਵਾਏ ਹਨ। ਉਨ੍ਹਾਂ ਦੱਸਿਆ ਇਨ੍ਹਾਂ ਦੇ ਨਾਲ ਤੀਜਾ ਨੌਜਵਾਨ ਹੁਸਨਪ੍ਰੀਤ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਪੱਖੋਕੇ ਫ਼ਰਾਰ ਹੋ ਗਿਆ। ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ 35 ਪਾਬੰਦੀਸ਼ੁਦਾ ਗੋਲੀਆਂ ਸਣੇ ਇੱਕ ਵਿਅਕਤੀ ਕਾਬੂ ਅਗਲੀ ਖ਼ਬਰ ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਵਲੋਂ ਰਸਦ ਦੇ ਭਰੇ ਟਰੱਕ ਭੰਡਾਰੇ ਲਈ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।