08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸੂਬੇ ਵਿਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ-ਜਸਮੇਲ ਸਿੰਘ ਡੇਅਰੀਵਾਲਾ

ਮਹਿਲ ਕਲਾਂ, 7 ਅਗਸਤ (ਤਰਸੇਮ ਸਿੰਘ ਗਹਿਲ)-ਪੰਜਾਬ ਵਿਚ ਕਾਂਗਰਸ ਦੀ ਹਨੇਰੀ ਚੱਲ ਪਈ ਹੈ, ਲੋਕ ਆਪ ਮੁਹਾਰੇ ਕਾਂਗਰਸ ਨੂੰ ਸੱਤਾ ਵਿਚ ਲਿਆਉਣ ਲਈ ਭਰਵਾਂ ਸਮਰਥਨ ਕਰ ਰਹੇ ਹਨ ਅਤੇ ਅਗਲੀ ਸਰਕਾਰ ਫ਼ੁੱਲ ਸਮਰਥਨ ਨਾਲ ਕਾਂਗਰਸ ਦੀ ਬਣੇਗੀ। ਇਹ ਦਾਅਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਸਮੇਲ ਸਿੰਘ ਡੇਅਰੀਵਾਲਾ ਨੇ ਮਹਿਲ ਕਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਅਜੀਤ ਡੈਸਕ 08-08-2026
ਮਹਿਲ ਕਲਾਂ, 7 ਅਗਸਤ (ਤਰਸੇਮ ਸਿੰਘ ਗਹਿਲ)-ਪੰਜਾਬ ਵਿਚ ਕਾਂਗਰਸ ਦੀ ਹਨੇਰੀ ਚੱਲ ਪਈ ਹੈ, ਲੋਕ ਆਪ ਮੁਹਾਰੇ ਕਾਂਗਰਸ ਨੂੰ ਸੱਤਾ ਵਿਚ ਲਿਆਉਣ ਲਈ ਭਰਵਾਂ ਸਮਰਥਨ ਕਰ ਰਹੇ ਹਨ ਅਤੇ ਅਗਲੀ ਸਰਕਾਰ ਫ਼ੁੱਲ ਸਮਰਥਨ ਨਾਲ ਕਾਂਗਰਸ ਦੀ ਬਣੇਗੀ। ਇਹ ਦਾਅਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਸਮੇਲ ਸਿੰਘ ਡੇਅਰੀਵਾਲਾ ਨੇ ਮਹਿਲ ਕਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਾਣ ਚੁੱਕੇ ਹਨ ਕਿ ਪੰਜਾਬ ਦਾ ਭਵਿੱਖ ਸਿਰਫ਼ ਕਾਂਗਰਸ ਦੇ ਹੱਥਾਂ ਵਿਚ ਸੁਰੱਖਿਅਤ ਹੈ, ਲੱਖਾਂ ਰੁਪਏ ਦੇ ਕਰਜ਼ੇ ਦੀ ਮਾਰ ਹੇਠ ਦੱਬੇ ਪੰਜਾਬ ਨੂੰ ਜੇਕਰ ਕੋਈ ਬਚਾ ਸਕਦਾ ਹੈ ਤਾਂ ਉਹ ਕਾਂਗਰਸ ਹੈ। ਇਸ ਸਮੇਂ ਸੀਨੀਅਰ ਆਗੂ ਡੇਅਰੀਵਾਲਾ ਨੇ ਹਲਕਾ ਮਹਿਲ ਕਲਾਂ ਤੋਂ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਵੱਡੀ ਜਿੱਤ ਦਾ ਦਾਅਵਾ ਵੀ ਠੋਕਿਆ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਬਾਜ਼ੀ ਤੋਂ ਉਪਰ ਉੱਠ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਸਾਥ ਦੇਣ। ਇਸ ਮੌਕੇ ਕਾਂਗਰਸ ਪਾਰਟੀ ਦੇ ਹੋਰ ਵੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਬੀਹਲਾ ਦੇ ਕਿਸਾਨ ਮਨਵੀਰ ਸਿੰਘ ਦੀ ਮੱਕੀ ਦੀ ਫ਼ਸਲ ਜੰਗਲੀ ਸੂਰਾਂ ਤੇ ਨੀਲਗਾਵਾਂ ਨੇ ਕੀਤੀ ਬਰਬਾਦ ਅਗਲੀ ਖ਼ਬਰ ਆਰੀਆਭੱਟ ਕਾਲਜ ਬਰਨਾਲਾ ਦੇ ਹੋਣਹਾਰ ਵਿਦਿਆਰਥੀ। ਆਰੀਆਭੱਟ ਕਾਲਜ ਦਾ ਐਮ.ਏ. ਅੰਗਰੇਜ਼ੀ ਤੀਜਾ ਸਮੈਸਟਰ ਦਾ ਨਤੀਜਾ ਰਿਹਾ ਸ਼ਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।