13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸੰਤ ਬਾਬਾ ਲੌਂਗਪੁਰੀ ਆਦਰਸ਼ ਸਕੂਲ ਦੇ ਕੋਰਸਾਂ 'ਚ ਨਿਯੁਕਤ ਹੋਏ ਵਿਦਿਆਰਥੀਆਂ ਦਾ ਸਨਮਾਨ <br/>

ਅਜੀਤ ਡੈਸਕ 25-05-2026
ਰੂੜੇਕੇ ਕਲਾਂ, 24 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ ਪ੍ਰਵੇਸ਼ ਪ੍ਰੀਖਿਆ ਮੈਰਿਟ ਵਿਚ ਆਏ ਤੇ ਕੋਰਸਾਂ 'ਚ ਨਿਯੁਕਤ ਹੋਏ ਵਿਦਿਆਰਥੀਆਂ ਦਾ ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ, ਐਮ.ਡੀ. ਕਰਮਜੀਤ ਕੌਰ ਦੇਵਾ ਦੀ ਅਗਵਾਈ ਵਿਚ ਅਧਿਆਪਕਾਂ ਤੇ ਪ੍ਰਬੰਧਕ ਕਮੇਟੀ ਦੇ ਆਗੂਆਂ ਵਲੋਂ ਸਨਮਾਨ ਕੀਤਾ ਗਿਆ | ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ ਨੇ ਦੱਸਿਆ ਕਿ ਸਲਾਈਟ ਸੈਂਟ ਇੰਟੀਗ੍ਰੇਟੇਡ ਕੋਰਸ ਆਫ਼ ਐਮ.ਐਸ.ਸੀ. ਫਿਜ਼ਿਕਸ ਦੇ ਪ੍ਰਵੇਸ਼ ਪ੍ਰੀਖਿਆ ਪੇਪਰ ਵਿਚੋਂ 12ਵੀਂ ਜਮਾਤ ਦੇ ਵਿਦਿਆਰਥੀ ਬਲਜਿੰਦਰ ਸਿੰਘ ਨਾਨ ਮੈਡੀਕਲ ਨੇ ਪੂਰੇ ਭਾਰਤ 'ਚੋਂ ਪਹਿਲਾ ਰੈਂਕ ਅਤੇ ਚੰਨਪ੍ਰੀਤ ਸਿੰਘ ਨੇ ਉਕਤ ਪ੍ਰੀਖਿਆ 'ਚੋਂ ਹੀ ਪੂਰੇ ਭਾਰਤ ਵਿਚੋਂ ਤੀਜਾ ਰੈਂਕ ਪ੍ਰਾਪਤ ਕੀਤਾ ਹੈ | ਇਸ ਮੌਕੇ ਪਿੰ੍ਰਸੀਪਲ ਸਤੀਸ਼ ਕੁਮਾਰ, ਕਮੇਟੀ ਮੈਂਬਰ ਲੈਕਚਰਾਰ ਜਗਮੇਲ ਸਿੰਘ ਸਮਰਾ, ਸੂਬੇਦਾਰ ਹਰਭਜਨ ਸਿੰਘ ਸਿੱਧੂ, ਨੰਬਰਦਾਰ ਸੁਖਦੇਵ ਸਿੰਘ ਸਿੱਧੂ, ਜਗਮੇਲ ਸਿੰਘ ਧਾਲੀਵਾਲ, ਗੁਰਜੰਟ ਸਿੰਘ ਮਾਨ, ਨਿਰਮਲ ਸਿੰਘ ਮਾਨ, ਮਾਸਟਰ ਗਲੋਦਰ ਖ਼ਾਨ, ਬਲਦੇਵ ਸਿੰਘ ਸਿੱਧੂ ਤੋਂ ਇਲਾਵਾ ਵਿਦਿਆਰਥੀ ਤੇ ਅਧਿਆਪਕ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਪੁਲਿਸ ਨੇ ਫਲੈਗ ਮਾਰਚ ਕੱਢਿਆ ਅਗਲੀ ਖ਼ਬਰ ਤਪਾ ਦੇ ਵਾਰਡ ਨੰ: 5 'ਚ ਸਰਸਵਤੀ ਦੇਵੀ ਅਤੇ ਡਾ: ਸੋਨਿਕਾ ਬਾਂਸਲ 'ਚ ਫਸਵੀਂ ਟੱਕਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।