16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਵਿਧਾਇਕ ਪੰਡੋਰੀ ਨੇ 'ਆਪ' ਉਮੀਦਵਾਰ ਮਨਦੀਪ ਕੌਰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਅਜੀਤ ਡੈਸਕ 22-05-2026
ਬਰਨਾਲਾ, 21 ਮਈ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 7 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਮਨਦੀਪ ਕੌਰ ਦੇ ਹੱਕ ਵਿਚ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਵਿਧਾਇਕ ਪੰਡੋਰੀ ਨੇ ਕਿਹਾ ਕਿ 'ਆਪ' ਸਰਕਾਰ ਵਲੋਂ ਜਿੱਥੇ ਸ਼ਹਿਰਾਂ ਅਤੇ ਪਿੰਡਾਂ ਵਿਚ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦੇ ਕੇ ਸੜਕਾਂ, ਗਲੀਆਂ-ਨਾਲੀਆਂ, ਸੀਵਰੇਜ, ਪੀਣ ਵਾਲੇ ਪਾਣੀ ਦੀਆਂ ਪਾਈਪਾਂ ਆਦਿ ਕੰਮ ਕਰਵਾ ਕੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਉੱਥੇ ਮੁਫ਼ਤ ਬਿਜਲੀ, ਹਰੇਕ ਘਰ ਨੂੰ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਅਤੇ ਹੁਣ ਔਰਤਾਂ ਨੂੰ 1000-1000 ਦੇ ਕੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਵੀ ਕਿਹਾ ਹੈ, ਉਹ ਕੀਤਾ ਹੈ ਜਦੋਂਕਿ ਦੂਸਰੀਆਂ ਰਾਜਨੀਤਕ ਪਾਰਟੀਆਂ ਨੇ ਲੋਕਾਂ ਨੂੰ ਹਮੇਸ਼ਾ ਲਾਰਿਆਂ ਵਿਚ ਹੀ ਰੱਖਿਆ ਗਿਆ | ਵਿਧਾਇਕ ਪੰਡੋਰੀ ਨੇ ਵਾਰਡ ਨੰਬਰ 7 ਦੇ ਸਮੂਹ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੀਬੀ ਮਨਦੀਪ ਕੌਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਤਾਂ ਜੋ ਵਾਰਡ ਵਿਚ ਵੱਡੀ ਪੱਧਰ 'ਤੇ ਵਿਕਾਸ ਕਾਰਜ ਹੋ ਸਕਣ | ਇਸ ਮੌਕੇ ਮਾਸਟਰ ਮਲਕੀਤ ਸਿੰਘ ਭੁੱਲਰ, ਜਵਿੰਦਰ ਸਿੰਘ ਜੱਸੀ, ਗਿਰੀਸ਼ ਗੋਇਲ, ਰਣਜੋਤ ਸਿੰਘ ਰੰਧਾਵਾ, ਸਰਪੰਚ ਚਮਕੌਰ ਸਿੰਘ ਕੋਠੇ ਸੁਰਜੀਤਪੁਰਾ, ਬੌਬੀ ਬਾਜਵਾ ਅਤੇ ਵਾਰਡ ਵਾਸੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਭਾਜਪਾ ਉਮੀਦਵਾਰ ਦੀਪਇੰਦਰ ਕੌਰ ਦੇ ਚੋਣ ਦਫ਼ਤਰ ਦਾ ਉਦਘਾਟਨ ਅਗਲੀ ਖ਼ਬਰ ਆਜ਼ਾਦ ਉਮੀਦਵਾਰ ਸਿਰਾਜ ਗਰਗ ਦੇ ਹੱਕ 'ਚ ਭੋਲਾ ਸਿੰਘ ਵਿਰਕ ਨੇ ਕੀਤਾ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।