17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਦੋਹਰੀਆਂ-ਤੀਹਰੀਆਂ ਡਿਊਟੀਆਂ ਲਾਉਣ ਦੇ ਵਿਰੁੱਧ ਅਧਿਆਪਕਾਂ ਨੇ ਦਿੱਤਾ ਧਰਨਾ

ਅਜੀਤ ਡੈਸਕ 22-05-2026
ਸੰਗਰੂਰ, 21 ਮਈ (ਧੀਰਜ ਪਸ਼ੋਰੀਆ) - ਜ਼ਿਲ੍ਹੇ 'ਚ ਅਧਿਆਪਕਾਂ ਦੀਆਂ ਜਨਗਣਨਾ, ਨਗਰ ਕੌਂਸਲ ਚੋਣਾਂ, ਡਰੱਗ ਸੈਂਸਜ਼ ਆਦਿ ਵਿੱਚ ਦੂਹਰੀਆਂ ਤੀਹਰੀਆਂ ਡਿਊਟੀਆਂ ਲਾਉਣ ਦੇ ਵਿਰੋਧ ਵਿੱਚ ਅੱਜ ਅਧਿਆਪਕਾਂ ਨੇ ਅਧਿਆਪਕ ਜਥੇਬੰਦੀਆਂ ਡੀ.ਟੀ.ਐਫ. (ਦਿਗਵਿਜੇ ਪਾਲ) ਤੇ ਡੀ.ਟੀ.ਐਫ. (ਵਿਕਰਮਦੇਵ) ਦੀ ਅਗਵਾਈ 'ਚ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂਆਂ ਹਰਭਗਵਾਨ ਗੁਰਨੇ, ਸੁਖਵਿੰਦਰ ਗਿਰ, ਜਗਦੀਪ ਸਿੰਘ, ਸੁਖਜਿੰਦਰ ਸੰਗਰੂਰ, ਦਲਜੀਤ ਸਫ਼ੀਪੁਰ, ਮੇਘਰਾਜ, ਰਣਵੀਰ ਜਖੇਪਲ, ਸੁਖਜਿੰਦਰ ਸਿੰਘ, ਸੁਮਿਤ, ਪ੍ਰਗਟ ਸਿੰਘ ਸਤੌਜ, ਅਮਨ ਵਸ਼ਿਸ਼ਟ, ਸੂਬਾ ਤਰਕਸ਼ੀਲ ਆਗੂ ਜੁਝਾਰ ਲੌਂਗੋਵਾਲ, ਜਮਹੂਰੀ ਅਧਿਕਾਰ ਸਭਾ ਸੰਗਰੂਰ ਦੇ ਬਸ਼ੇਸ਼ਰ ਰਾਮ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਅਧਿਆਪਕਾਂ 'ਤੇ ਅਜਿਹਾ ਮਾਨਸਿਕ ਤਸ਼ੱਦਦ ਸਹਿਣ ਨਹੀਂ ਕੀਤਾ ਜਾਵੇਗਾ | ਜਥੇਬੰਦੀਆਂ ਨੇ ਪਿਛਲੇ ਦਿਨੀਂ ਡੀਸੀ ਨੂੰ ਮਿਲ ਕੇ ਜਨਗਣਨਾ ਵਿੱਚ ਲਗਾਏ ਅਧਿਆਪਕਾਂ ਨੂੰ ਸਕੂਲ ਡਿਊਟੀ ਤੋਂ ਛੋਟ ਦੇਣ, ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਦੀ ਡਿਊਟੀ ਉਨ੍ਹਾਂ ਦੀ ਗਿਣਤੀ ਦੇ ਅਨੁਪਾਤ ਵਿੱਚ ਲਾਉਣ ਤੇ ਕਿਸੇ ਵੀ ਮੁਲਾਜ਼ਮ ਦੀ ਦੂਹਰੀ ਡਿਊਟੀ ਨਾ ਲਾਉਣ ਦੀ ਮੰਗ ਕੀਤੀ ਸੀ ਪ੍ਰੰਤੂ ਦੂਹਰੀਆਂ ਡਿਊਟੀਆਂ ਵਾਲ਼ੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਕੱਢ ਕੇ ਪ੍ਰੇਸ਼ਾਨ ਕੀਤਾ ਗਿਆ | ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸ.ਡੀ.ਐਮ. ਸੰਗਰੂਰ ਨੇ ਧਰਨੇ ਵਿੱਚ ਪਹੁੰਚ ਕੇ ਸਾਰੀਆਂ ਮੰਗ ਮੰਨਣ ਦਾ ਭਰੋਸਾ ਦਿੱਤਾ ਤੇ ਉਨ੍ਹਾਂ ਕਿਹਾ ਕਿ ਲਹਿਰਾ, ਸੁਨਾਮ, ਮੂਣਕ ਤਹਿਸੀਲ ਦਫ਼ਤਰ ਵੱਲੋਂ ਪੱਤਰ ਜਾਰੀ ਹੋ ਚੁੱਕੇ ਹਨ ਤੇ ਰਹਿੰਦੀਆਂ ਸਬ-ਡਵੀਜ਼ਨਾਂ ਵੱਲੋਂ ਪੱਤਰ ਸਵੇਰ ਤੱਕ ਹਰ ਹਾਲਤ 'ਚ ਜਾਰੀ ਹੋ ਜਾਣਗੇ |

ਪਿਛਲੀ ਖ਼ਬਰ ਅੱਤਵਾਦ ਵਿਰੋਧੀ ਦਿਵਸ 'ਤੇ ਲੇਖ ਮੁਕਾਬਲੇ ਕਰਵਾਏ ਅਗਲੀ ਖ਼ਬਰ ਸਰਕਾਰ ਨੂੰ ਕਰਮਚਾਰੀਆਂ ਦੇ ਹਿਤਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ-ਟੀਨਾ ਚੌਧਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।