17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪੰਜਾਬ ਸਰਕਾਰ ਦਾ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਫ਼ੇਲ-ਕਮਲਜੀਤ ਸਿੰਘ ਚੱਕ

ਟੱਲੇਵਾਲ, 16 ਅਕਤੂਬਰ (ਸੋਨੀ ਚੀਮਾ)-ਮਾਨਸਾ ਦੇ ਸਮਾਜ ਸੇਵਕ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾਉਣ ਵਾਲੇ ਪਰਮਿੰਦਰ ਸਿੰਘ ਝੋਟਾ ਦੀ ਸ਼ਰੇ੍ਹਆਮ ਗੋਲੀਆਂ ਮਾਰ ਕੇ ਹੋਏ ਕਤਲ ਕਾਂਡ ਦੇ ਇਹ ਸਿੱਧ ਕਰਦਾ ਹੈ ਕੇ ਪੰਜਾਬ ਦੇ ਵਿਚ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਫ਼ੇਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਨੇ ਕੀਤਾ ਤੇ ਕਿਹਾ ਕੇ ਇਹ ਕਤਲ ਪੰਜਾਬ ਸਰਕਾਰ ਦੇ ਲਾਅ ਐਂਡ ਆਰਡਰ ਨੂੰ ਫ਼ੇਲ ਸਾਬਤ ਕਰਦਾ ਹੈ ਤੇ ਰੋਜ਼ ਪੰਜਾਬ ਦੇ ਵਿਚ ਸ਼ਰੇ੍ਹਆਮ ਘਟਨਾਵਾਂ ਹੋ ਰਹੀਆਂ ਹਨ ਤੇ ਸੂਬੇ ਦੇ ਲੋਕ ਆਪਣੇ ਜਾਨ ਮਾਲ ਦੀ ਰੱਖਿਆ ਨੂੰ ਲੈ ਕੇ ਚਿੰਤਤ ਹਨ।

ਕਮਲਜੀਤ ਸਿੰਘ ਚੱਕ 17-10-2026
ਟੱਲੇਵਾਲ, 16 ਅਕਤੂਬਰ (ਸੋਨੀ ਚੀਮਾ)-ਮਾਨਸਾ ਦੇ ਸਮਾਜ ਸੇਵਕ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾਉਣ ਵਾਲੇ ਪਰਮਿੰਦਰ ਸਿੰਘ ਝੋਟਾ ਦੀ ਸ਼ਰੇ੍ਹਆਮ ਗੋਲੀਆਂ ਮਾਰ ਕੇ ਹੋਏ ਕਤਲ ਕਾਂਡ ਦੇ ਇਹ ਸਿੱਧ ਕਰਦਾ ਹੈ ਕੇ ਪੰਜਾਬ ਦੇ ਵਿਚ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਫ਼ੇਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਨੇ ਕੀਤਾ ਤੇ ਕਿਹਾ ਕੇ ਇਹ ਕਤਲ ਪੰਜਾਬ ਸਰਕਾਰ ਦੇ ਲਾਅ ਐਂਡ ਆਰਡਰ ਨੂੰ ਫ਼ੇਲ ਸਾਬਤ ਕਰਦਾ ਹੈ ਤੇ ਰੋਜ਼ ਪੰਜਾਬ ਦੇ ਵਿਚ ਸ਼ਰੇ੍ਹਆਮ ਘਟਨਾਵਾਂ ਹੋ ਰਹੀਆਂ ਹਨ ਤੇ ਸੂਬੇ ਦੇ ਲੋਕ ਆਪਣੇ ਜਾਨ ਮਾਲ ਦੀ ਰੱਖਿਆ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਨਸ਼ੇ ਸ਼ਰੇ੍ਹਆਮ ਵਿਕ ਰਹੇ ਹਨ ਤੇ ਨਸ਼ਾ ਤਸਕਰਾਂ ਦੇ ਹੌਸਲੇ ਕਿੰਨੇ ਬੁਲੰਦ ਹਨ। ਜੋ ਇਹ ਸਿੱਧ ਕਰਦਾ ਹੈ ਕਿ ਸਰਕਾਰੀ ਤੰਤਰ ਦੇ ਫ਼ੇਲ ਹੈ ਤੇ ‘ਆਪ’ ਆਗੂ ਨਸ਼ਾ ਤਸਕਰਾਂ ਨਾਲ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲਾ ਸਮਾਜ ਸੇਵੀ ਸੀ, ਉਹ ਪੰਜਾਬ ਤੇ ਨੌਜਵਾਨਾਂ ਨੂੰ ਬਚਾਉਣ ਲਈ ਤੁਰਿਆ ਇਕ ਵਧੀਆ ਇਨਸਾਨ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰ ਫ਼ਰੰਟ ਤੇ ਫ਼ੇਲ ਹੈ ਅਤੇ ਇਸ ਕਤਲ ਮਾਮਲੇ ਵਿਚ ਜਿੰਨਾ ਸਮਾਂ ਮੁੱਖ ਮੰਤਰੀ ਅਸਤੀਫ਼ਾ ਨਹੀਂ ਦਿੰਦੇ ਤੇ ਵਿੱਤ ਮੰਤਰੀ ਇਸ ਬਿਆਨ ’ਤੇ ਮੁਆਫ਼ੀ ਨਹੀਂ ਮੰਗਦੇ ਕਾਂਗਰਸ ਚੁੱਪ ਨਹੀਂ ਬੈਠੇਗੀ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਨੂੰ ਇਨਸਾਫ਼ ਨਾ ਮਿਲਿਆ ਤਾਂ ਕਾਂਗਰਸ ਐਕਸ਼ਨ ਕਮੇਟੀ ਦੇ ਸੱਦੇ ’ਤੇ ਹੋਰ ਵੱਡੇ ਸੰਘਰਸ਼ ਕਰੇਗੀ।
ਪਿਛਲੀ ਖ਼ਬਰ ਨਸ਼ੇ ਦੇ ਸਦੀਵੀ ਖ਼ਾਤਮੇ ਲਈ ਕਾਂਗਰਸ ਹੋਰ ਮਜ਼ਬੂਤੀ ਨਾਲ ਲੜਾਈ ਲੜੇਗੀ-ਵਿਧਾਇਕ ਕਾਲਾ ਢਿੱਲੋਂ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਵ... ਅਗਲੀ ਖ਼ਬਰ ਅਮਿੱਟ ਯਾਦਾਂ ਛੱਡਦਾ ਹੋਇਆ ਪੰਜਾਬੀ ਯੂਨੀਵਰਸਿਟੀ ਦੇ ਸੰਗਰੂਰ ਜ਼ੋਨ ਦਾ ਚਾਰ ਰੋਜ਼ਾ ਖੇਤਰੀ ਯੁਵਕ ਤੇ ਲੋਕ ਮੇਲਾ ਸੰਪੰਨ ਖੇਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।