17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਧਨੌਲਾ ਤੋਂ ਇਕ ਵਿਅਕਤੀ ਤੋਂ ਡੇਢ ਲੱਖ ਰੁਪਏ ਨਕਦੀ ਲੱੁਟਣ ਵਾਲੇ 4 ਜਣੇ ਕਾਬੂ

ਅਜੀਤ ਡੈਸਕ 22-05-2026
ਬਰਨਾਲਾ, 21 ਮਈ (ਰਾਜ ਪਨੇਸਰ)-ਬੀਤੇ ਦਿਨੀਂ ਧਨੌਲਾ ਦੇ ਨਜ਼ਦੀਕ ਇਕ ਵਿਅਕਤੀ ਨੂੰ ਡਰਾ ਧਮਕਾ ਕੇ ਡੇਢ ਲੱਖ ਰੁਪਏ ਦੀ ਨਕਦੀ ਖੋਹਣ ਵਾਲੇ 4 ਜਣੇ ਕਾਰ ਸਮੇਤ ਕਾਬੂ ਕਰਨ 'ਚ ਪੁਲਿਸ ਨੂੰ ਸਫਲਤਾ ਹਾਸਿਲ ਹੋਈ ਹੈ | ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਮੱੁਦਈ ਗੁਰਜੰਟ ਸਿੰਘ ਵਾਸੀ ਧਨੌਲਾ ਨੇ ਬਿਆਨ ਲਿਖਵਾਏ ਕਿ ਉਹ ਬੀਤੇ ਦਿਨੀਂ ਆਪਣੇ ਖਾਤੇ 'ਚੋਂ ਡੇਢ ਲੱਖ ਰੁਪਏ ਕਢਵਾ ਕੇ ਘਰ ਵਾਪਸ ਜਾ ਰਿਹਾ ਸੀ ਤਾਂ ਭੀਖੀ ਨੂੰ ਜਾਂਦੇ ਇਕ ਰਾਹ 'ਤੇ ਇਕ ਕਾਰ ਵਿਚ 2 ਆਦਮੀ ਤੇ 2 ਔਰਤਾਂ ਨੇ ਘੇਰ ਕੇ ਡਰਾ ਧਮਕਾ ਕੇ ਉਸ ਤੋਂ ਡੇਢ ਲੱਖ ਰੁਪਏ ਖੋਹ ਕੇ ਫ਼ਰਾਰ ਹੋ ਗਏ | ਥਾਣਾ ਧਨੌਲਾ ਵਲੋਂ ਮੱੁਦਈ ਦੇ ਬਿਆਨਾਂ ਦੇ ਆਧਾਰ 'ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ | ਵੱਖ-ਵੱਖ ਟੀਮਾਂ ਵਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਕੁਲਵਿੰਦਰ ਕੌਰ ਵਾਸੀ ਭੱਠਲਾਂ, ਸੁਖਵਿੰਦਰ ਸਿੰਘ ਵਾਸੀ ਧਨੌਲਾ, ਸੁਖਵੀਰ ਸਿੰਘ ਵਾਸੀ ਖੱੁਡੀ ਕਲਾਂ, ਜਸਵਿੰਦਰ ਕੌਰ ਵਾਸੀ ਬ੍ਰਹਮਪੁਰਾ ਨੂੰ ਗਿ੍ਫ਼ਤਾਰ ਕਰ ਕੇ ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਵਾਰਦਾਤ 'ਚ ਵਰਤੀ ਕਾਰ, 20 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕਰ ਲਈ ਗਈ ਹੈ | ਇਹ ਵੀ ਪਤਾ ਲੱਗਿਆ ਹੈ ਕਿ 1-2 ਜਣਿਆਂ ਨੇ ਖਾਤੇ ਖੁਲ੍ਹਵਾਏ ਹੋਏ ਹਨ | ਆਏ ਦਿਨ ਇਹ ਬੈਂਕ 'ਚੋਂ 100-200 ਰੁਪਏ ਕਢਵਾਉਣ ਆਉਂਦੇ ਹਨ ਤੇ ਮੋਟੀਆਂ ਰਕਮਾਂ ਕਢਵਾਉਣ ਵਾਲੇ ਵਿਅਕਤੀਆਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਲੱੁਟਦੇ ਹਨ | ਗਿ੍ਫ਼ਤਾਰ ਵਿਅਕਤੀਆਂ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਨੇ ਅਜਿਹੀਆਂ ਅਨੇਕਾਂ ਹੀ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ |
ਪਿਛਲੀ ਖ਼ਬਰ ਢਾਬੇ 'ਚ ਵਿਅਕਤੀ 'ਤੇ ਕਾਤਲਾਨਾ ਹਮਲਾ ਕਰਨ ਵਾਲੇ ਤਿੰਨ ਨਾਮਜ਼ਦ, ਦੋ ਗਿ੍ਫ਼ਤਾਰ ਅਗਲੀ ਖ਼ਬਰ 5 ਕੁਇੰਟਲ ਭੱੁਕੀ ਚੂਰਾ ਪੋਸਤ ਅਤੇ ਟਰੱਕ ਸਮੇਤ ਦੋ ਵਿਅਕਤੀ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।