ਬਰਨਾਲਾ, 7 ਮਈ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਜੋ ਹਰ ਇੱਕ ਖੇਤਰ ਵਿਚ ਬੁਲੰਦੀਆਂ ਛੋਹ ਕੇ ਇਲਾਕੇ ਵਿਚ ਇੱਕ ਵੱਖਰੀ ਥਾਂ ਬਣਾ ਚੁੱਕੀ ਹੈ, ਦੇ ਨਵੇਂ ਸੈਸ਼ਨ 2026-27 ਦਾ ਸੰਸਥਾ ਦੇ ਪ੍ਰਧਾਨ ਸ: ਭੋਲਾ ਸਿੰਘ ਵਿਰਕ ਵਲੋਂ ਪ੍ਰਾਸਪੈਕਟਸ ਰਿਲੀਜ਼ ਕੀਤਾ ਗਿਆ | ਇਹ ਪ੍ਰਾਸਪੈਕਟਸ ਪਿ੍ੰਸੀਪਲ ਡਾ. ਸਰਬਜੀਤ ਸਿੰਘ ਕੁਲਾਰ ਦੀ ਅਗਵਾਈ ਵਿਚ ਪ੍ਰਾਸਪੈਕਟਸ ਕਮੇਟੀ ਇੰਚਾਰਜ ਮੈਡਮ ਅਨੀਤਾ ਰਾਣੀ ਦੀ ਦੇਖਰੇਖ ਹੇਠ ਤਿਆਰ ਕੀਤਾ ਗਿਆ ਹੈ | ਜਿਸ ਵਿਚ ਕਾਲਜ ਦੀਆਂ ਸਰਵਪੱਖੀ ਪ੍ਰਾਪਤੀਆਂ ਤਰਤੀਬ ਬਾਰ ਸੁਚੱਜੇ ਢੰਗ ਨਾਲ ਦਰਸਾਈਆਂ ਗਈਆਂ ਹਨ | ਸ: ਭੋਲਾ ਸਿੰਘ ਨੇ ਕਿਹਾ ਕਿ ਬਾਰ੍ਹਵੀਂ ਦੇ ਪੇਪਰ ਦੇ ਚੁੱਕੇ ਵਿਦਿਆਰਥੀ ਸੰਘੇੜਾ ਕਾਲਜ ਪਹੁੰਚ ਕੇ ਉਚੇਰੀ ਵਿੱਦਿਆ ਪ੍ਰਾਪਤ ਕਰ ਕੇ ਆਪਣੇ ਭਵਿੱਖ ਨੂੰ ਸੁਨਹਿਰਾ ਬਣਾ ਸਕਦੇ ਹਨ | ਇਸ ਮੌਕੇ ਵਾਈਸ ਪਿ੍ੰਸੀਪਲ ਮੈਡਮ ਮਨਦੀਪ ਕੌਰ, ਮੈਡਮ ਅਨੀਤਾ ਰਾਣੀ, ਸੁਪਰਡੈਂਟ ਰੁਪਿੰਦਰ ਕੁਮਾਰ, ਡਾ. ਅਨਿਲ ਸ਼ੋਰੀ, ਯੁਗੇਸ਼ ਸ਼ਰਮਾ, ਅਜੈਵੀਰ ਸਿੰਘ ਅਤੇ ਹੋਰ ਸਟਾਫ਼ ਵੀ ਮੌਜੂਦ ਸੀ |