17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸਬ-ਡਵੀਜ਼ਨ ਮਹਿਲ ਕਲਾਂ ਵਿਖੇ ਜਨ ਗਣਨਾ-2027 ਲਈ ਟਰੇਨਿੰਗ ਦੀ ਸਮਾਪਤੀ

ਅਜੀਤ ਡੈਸਕ 08-05-2026
ਮਹਿਲ ਕਲਾਂ, 7 ਮਈ (ਅਵਤਾਰ ਸਿੰਘ ਅਣਖੀ)-ਡਿਪਟੀ ਕਮਿਸ਼ਨਰ ਕਮ ਪਿ੍ੰਸੀਪਲ ਸੈਂਸਜ ਬਰਨਾਲਾ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਐੱਸ.ਡੀ.ਐਮ. ਮਹਿਲ ਕਲਾਂ ਸ੍ਰੀਮਤੀ ਕਿ੍ਤਿਕਾ ਗੋਇਲ ਦੀ ਯੋਗ ਅਗਵਾਈ 'ਚ ਡਿਜੀਟਲ ਜਨਗਣਨਾ 2027 ਦੀ ਸਬ ਡਵੀਜ਼ਨ ਪੱਧਰ ਦੀ ਨੌ ਰੋਜ਼ਾ ਟਰੇਨਿੰਗ ਨੂੰ ਸਫਲਤਾ ਪੂਰਵ ਮੁਕੰਮਲ ਕੀਤਾ ਗਿਆ | ਜਾਣਕਾਰੀ ਦਿੰਦਿਆਂ ਚਾਰਜ ਅਫ਼ਸਰ ਸ: ਸੁਖਬੀਰ ਸਿੰਘ ਨਾਇਬ ਤਹਿਸੀਲਦਾਰ ਸਬ-ਡਵੀਜ਼ਨ ਮਹਿਲ ਕਲਾਂ ਨੇ ਦੱਸਿਆ ਕਿ ਮਹਿਲ ਕਲਾਂ 'ਚ ਪ੍ਰਤੀ ਬੈਚ ਤਿੰਨ ਦਿਨ ਟਰੇਨਿੰਗ ਜੋ ਕਿ ਕੁੱਲ ਨੌ ਦਿਨ ਟਰੇਨਿੰਗ ਦਿੱਤੀ ਗਈ | ਇਸ ਟਰੇਨਿੰਗ ਵਿਚ ਫ਼ੀਲਡ ਟਰੇਨਰ ਹੈੱਡ ਮਾਸਟਰ ਕੁਲਦੀਪ ਸਿੰਘ ਕਮਲ ਸਰਕਾਰੀ ਹਾਈ ਸਕੂਲ ਮਹਿਲ ਖ਼ੁਰਦ, ਜਗਦੀਪ ਸਿੰਘ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ, ਸੁਖਵਿੰਦਰ ਸਿੰਘ ਲੈਕਚਰਾਰ ਸਰਕਾਰੀ ਸੀਨੀਅਰ ਸਕੂਲ ਛਾਪਾ, ਜਸਵੀਰ ਸਿੰਘ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਨੇ ਆਪਣੀ ਡਿਊਟੀ ਬਾਖ਼ੂਬੀ ਨਿਭਾਈ | ਇਸ ਟਰੇਨਿੰਗ ਦੌਰਾਨ ਲਗਭਗ 172 ਗਿਣਤੀਕਾਰ ਅਤੇ ਸੁਪਰਵਾਈਜ਼ਰ ਨੇ ਟਰੇਨਿੰਗ ਪ੍ਰਾਪਤ ਕੀਤੀ | ਟਰੇਨਿੰਗ ਸੈਸ਼ਨ ਦੌਰਾਨ ਜੂਨੀਅਰ ਸਹਾਇਕ ਹਰਕਮਲਪ੍ਰੀਤ ਸਿੰਘ ਨੇ ਰਿਫਰੈਸ਼ਮੈਂਟ ਪ੍ਰਬੰਧ ਅਤੇ ਹਾਜ਼ਰੀ ਪ੍ਰਬੰਧ ਵਿਚ ਆਪਣੀ ਡਿਊਟੀ ਬਾਖ਼ੂਬੀ ਨਿਭਾਈ | ਟਰੇਨਿੰਗ ਸਮਾਪਤੀ ਮੌਕੇ ਪਿ੍ੰਸੀਪਲ ਰਜਿੰਦਰ ਪਾਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਨੇ ਸਾਰੇ ਹੀ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਇਸ ਟਰੇਨਿੰਗ ਲਈ ਉਨ੍ਹਾਂ ਦੇ ਸਕੂਲ 'ਚ ਆਉਣ ਲਈ ਵਿਸ਼ੇਸ਼ ਧੰਨਵਾਦ ਕੀਤਾ |
ਪਿਛਲੀ ਖ਼ਬਰ ਪ੍ਰਧਾਨ ਭੋਲਾ ਸਿੰਘ ਵਿਰਕ ਨੇ ਸੰਘੇੜਾ ਕਾਲਜ ਵਿਖੇ ਸੈਸ਼ਨ 2026-27 ਦਾ ਪ੍ਰਾਸਪੈਕਟਸ ਕੀਤਾ ਰਿਲੀਜ਼ ਅਗਲੀ ਖ਼ਬਰ ਭਾਕਿਯੂ ਉਗਰਾਹਾਂ ਵਲੋਂ ਥਾਣਾ ਠੁੱਲੀਵਾਲ ਮੂਹਰੇ ਵਿਸ਼ਾਲ ਧਰਨਾ 12 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।