27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਮਹਿੰਗਾਈ ਦਰ ਅਨੁਸਾਰ ਗੰਨੇ ਦੇ ਭਾਅ ਵਿਚ ਕੀਤਾ ਵਾਧਾ ਨਿਗੂਣਾ-ਬਿੱਟੂ ਝਲੂਰ <br/>

ਅਜੀਤ ਡੈਸਕ 07-05-2026
ਬਰਨਾਲਾ, 6 ਮਈ (ਅਸ਼ੋਕ ਭਾਰਤੀ)-ਕੇਂਦਰ ਸਰਕਾਰ ਵਲੋਂ ਜੋ ਗੰਨੇ ਦੇ ਭਾਅ ਵਿਚ ਵਾਧਾ ਕੀਤਾ ਗਿਆ ਹੈ, ਇਹ ਮਹਿੰਗਾਈ ਦਰ ਅਨੁਸਾਰ ਬਹੁਤ ਘੱਟ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਬਰਨਾਲਾ ਦੇ ਪ੍ਰੈਸ ਸਕੱਤਰ ਬਲਦੇਵ ਸਿੰਘ ਬਿੱਟੂ ਝਲੂਰ ਨੇ ਨੇ ਕੀਤਾ ਤੇ ਕਿਹਾ ਕਿ ਖੇਤੀ ਉੱਪਰ ਲਾਗਤ ਖ਼ਰਚੇ ਦਿਨੋਂ ਦਿਨ ਵਧ ਰਹੇ ਹਨ ਪਰ ਫ਼ਸਲਾਂ ਦੇ ਭਾਅ ਮਹਿੰਗਾਈ ਦਰ ਅਨੁਸਾਰ ਕਿਸਾਨਾਂ ਨੂੰ ਨਹੀਂ ਮਿਲਦੇ | ਉਨ੍ਹਾਂ ਦੱਸਿਆ ਕਿ ਡੀਜ਼ਲ, ਪੈਸਟੀਸਾਈਡ, ਖਾਦਾਂ ਆਦਿ ਬਹੁਤ ਜ਼ਿਆਦਾ ਤੇਜ਼ੀ ਨਾਲ ਮਹਿੰਗੀਆਂ ਹੋ ਰਹੀਆਂ ਹਨ ਪਰ ਉਸ ਦੇ ਮੁਕਾਬਲੇ ਵਿਚ ਫ਼ਸਲਾਂ ਦੇ ਭਾਅ ਨਹੀਂ ਵਧ ਰਹੇ | ਜਿਸ ਨਾਲ ਕਿਸਾਨ ਆਰਥਿਕ ਮੰਦੀ ਵੱਲ ਜਾ ਰਿਹਾ ਹੈ ਅਤੇ ਕਿਸਾਨ ਦੇ ਸਿਰ ਉੱਪਰ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਗੰਨੇ ਦਾ ਭਾਅ ਮਹਿੰਗਾਈ ਦਰ ਅਨੁਸਾਰ ਨਾ ਮਨਜ਼ੂਰ ਹੈ |

ਪਿਛਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ 'ਚ ਇਨਵੈਸਟੀਚਰ ਸੈਰੇਮਨੀ ਮਨਾਈ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਹੜ੍ਹਾਂ ਦੇ ਮੱਦੇਨਜ਼ਰ ਛੱਪੜ ਖ਼ਾਲੀ ਕਰਵਾਉਣ ਲਈ ਪੰਚਾਇਤਾਂ ਨੂੰ ਫ਼ੁਰਮਾਨ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।