11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਚੈੱਕ ਬਾਊਾਸ ਮਾਮਲੇ ਵਿਚ ਬਰਨਾਲਾ ਦੀ ਇਕ ਨਾਮੀ ਫ਼ਰਮ ਨੂੰ ਅਦਾਲਤ ਵਲੋਂ ਇਕ ਸਾਲ ਦੀ ਸਜ਼ਾ

ਅਜੀਤ ਡੈਸਕ 15-04-2026
ਬਰਨਾਲਾ, 14 ਅਪ੍ਰੈਲ (ਨਰਿੰਦਰ ਅਰੋੜਾ)-ਜੁਡੀਸ਼ੀਅਲ ਮੈਜਿਸਟ੍ਰੇਟ ਬਰਨਾਲਾ ਸੁਧੀਰ ਕੁਮਾਰ ਦੀ ਅਦਾਲਤ ਵਲੋਂ ਚੈੱਕ ਬਾਉਂਸ ਮਾਮਲੇ ਵਿਚ ਬਰਨਾਲਾ ਦੀ ਇਕ ਨਾਮੀ ਫ਼ਰਮ ਨੂੰ ਇਕ ਸਾਲ ਦੀ ਸਜ਼ਾ ਅਤੇ ਹਰਜਾਨਾ ਭਰਨ ਦੀ ਤਜਵੀਜ਼ ਕੀਤੀ ਹੈ | ਉਸ ਉਪਰੰਤ ਜੇਕਰ ਉਧਾਰ ਲਈ ਪੇਮੈਂਟ ਸਮੇਂ 'ਤੇ ਵਾਪਸ ਨਾ ਦਿੱਤੀ ਤਾਂ ਦੋਸ਼ੀ ਧਿਰ ਨੂੰ ਤਿੰਨ ਮਹੀਨੇ ਦੀ ਕੈਦ ਹੋਰ ਭੁਗਤਣ ਦੇ ਆਦੇਸ਼ ਵੀ ਜਾਰੀ ਕੀਤੇ ਹਨ | ਜਾਣਕਾਰੀ ਦਿੰਦਿਆਂ ਬਰਨਾਲਾ ਦੇ ਸੀਨੀਅਰ ਐਡਵੋਕੇਟ ਯਾਦਵਿੰਦਰ ਗੋਇਲ ਨੇ ਦੱਸਿਆ ਕਿ ਸੋਹਨ ਲਾਲ ਕਾਂਸਲ ਵਾਸੀ ਬਰਨਾਲਾ ਪਾਸੋਂ ਬਰਨਾਲਾ ਦੀ ਇਕ ਨਾਮੀ ਫ਼ਰਮ ਵਲੈਤੀ ਰਾਮ ਬਾਂਸਲ ਪੁੱਤਰ ਨਿਰੰਜਨ ਦਾਸ ਬਾਂਸਲ ਵਾਸੀ ਫਰਵਾਹੀ ਬਾਜ਼ਾਰ ਬਰਨਾਲਾ ਨੇ ਦਸੰਬਰ 2018 ਵਿਚ 9 ਲੱਖ ਰੁਪਏ ਵਿਆਜ 'ਤੇ ਫੜੇ ਸਨ | ਵਲਾਇਤੀ ਰਾਮ ਨੇ ਸੋਹਨ ਲਾਲ ਨੂੰ ਤਿੰਨ ਸਾਲ ਤੱਕ ਤਾਂ ਵਿਆਜ ਦਿੰਦਾ ਰਿਹਾ ਉਸ ਤੋਂ ਮਗਰੋਂ ਉਸ ਨੇ 10 ਨਵੰਬਰ 2022 ਨੂੰ 9 ਲੱਖ ਰੁਪਏ ਦੀ ਅਮਾਊਾਟ ਦਾ ਚੈੱਕ ਦੇ ਦਿੱਤਾ | ਸੋਹਨ ਲਾਲ ਵਲੋਂ 13 ਦਸੰਬਰ 2022 ਨੂੰ ਬੈਂਕ ਵਿਚ ਪੇਮੈਂਟ ਲੈਣ ਲਈ ਚੈੱਕ ਲਾਇਆ ਤਾਂ ਬੈਂਕ ਵਲੋਂ ਚੈੱਕ ਡਿਸਓਨਰ ਕਰ ਦਿੱਤਾ ਗਿਆ | ਜਿਸ ਮਗਰੋਂ ਪੀੜਤ ਨੇ ਵਕੀਲ ਰਾਹੀਂ ਵਲੈਤੀ ਰਾਮ ਨੂੰ ਨੋਟਿਸ ਭਿਜਵਾਇਆ | ਕੋਈ ਜਵਾਬ ਨਾ ਆਉਣ 'ਤੇ ਅਦਾਲਤ ਵਿਚ ਕੇਸ ਦਾਇਰ ਕਰ ਦਿੱਤਾ ਗਿਆ | ਤਿੰਨ ਸਾਲ ਤੋਂ ਵੱਧ ਅਦਾਲਤ ਵਿਚ ਚੱਲੀ ਅਦਾਲਤੀ ਕਾਰਵਾਈ ਦੌਰਾਨ ਪੇਸ਼ ਕੀਤੀਆਂ ਠੋਸ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਅਦਾਲਤ ਵਲੋਂ ਉਪਰੋਕਤ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਇਕ ਸਾਲ ਦੀ ਕੈਦ ਅਤੇ ਹਰਜਾਨਾ ਅਦਾ ਕਰਨ ਦੀ ਸਜ਼ਾ ਤਜਵੀਜ਼ ਕੀਤੀ ਹੈ |
ਪਿਛਲੀ ਖ਼ਬਰ ਭਦੌੜ ਦੇ ਵੱਖ-ਵੱਖ ਸਕੂਲਾਂ 'ਚ ਵਿਸਾਖੀ ਦਿਹਾੜਾ ਮਨਾਇਆ ਅਗਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਮੌਕੇ ਲਿਖਤੀ ਟੈੱਸਟ, ਦਸਤਾਰ ਸਜਾਓ ਅਤੇ ਲੰਬੇ ਕੇਸ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।