11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਖ਼ਾਲਸਾ ਸਾਜਨਾ ਦਿਵਸ ਮੌਕੇ ਲਿਖਤੀ ਟੈੱਸਟ, ਦਸਤਾਰ ਸਜਾਓ ਅਤੇ ਲੰਬੇ ਕੇਸ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 15-04-2026
ਬਰਨਾਲਾ, 14 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਮੌਕੇ ਗੁਰਦੁਆਰਾ ਬ੍ਰਹਮ ਗਿਆਨੀ ਬਾਬਾ ਨਾਮਦੇਵ ਜੀ ਬਰਨਾਲਾ ਦੀ ਪ੍ਰਬੰਧਕ ਕਮੇਟੀ ਵਲੋਂ ਗਿ: ਕਰਮ ਸਿੰਘ ਭੰਡਾਰੀ ਦੀ ਦੇਖਰੇਖ ਹੇਠ ਲਿਖਤੀ ਟੈਸਟ, ਦਸਤਾਰ ਸਜਾਓ ਅਤੇ ਲੰਬੇ ਕੇਸ ਮੁਕਾਬਲੇ ਕਰਵਾਏ ਗਏ | ਗੁ: ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਕੈਥ ਅਤੇ ਨਿੱਜੀ ਸਕੱਤਰ ਗੁਰਜੰਟ ਸਿੰਘ ਸੋਨਾ ਨੇ ਦੱਸਿਆ ਮੁਕਾਬਲਿਆਂ ਵਿਚ 25 ਸਕੂਲਾਂ ਦੇ 250 ਵਿਦਿਆਰਥੀਆਂ ਨੇ ਭਾਗ ਲਿਆ | ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ਭਾਈ ਗੁਰਦੀਪ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨਾਲ ਨਿਹਾਲ ਕੀਤਾ | ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਨੇ ਖ਼ਾਲਸਾ ਸਾਜਨਾ ਦਿਵਸ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ | ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ, ਨਿਰਮਲ ਸਿੰਘ ਰਾਜੀਆ, ਗਿ: ਕਰਮ ਸਿੰਘ ਭੰਡਾਰੀ ਮੈਨੇਜਰ ਕੋਰ ਸਿੰਘ ਉਪਲੀ, ਕੁਲਵਿੰਦਰ ਸਿੰਘ ਕਾਲਾ, ਡਾ: ਅਮਨਦੀਪ ਸਿੰਘ ਟੱਲੇਵਾਲੀਆ, ਕੇਵਲ ਸਿੰਘ ਵੀਨਸ, ਪਰਮਿੰਦਰ ਸਿੰਘ, ਧਰਮਿੰਦਰ ਸਿੰਘ, ਅਰਜਨ ਸਿੰਘ ਬਿੱਟੂ, ਗੁਰਜੰਟ ਸਿੰਘ ਸੋਨਾ ਨੇ ਯਾਦਗਾਰੀ ਚਿੰਨ੍ਹ, ਦਸਤਾਰਾਂ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ | ਮੁਕਾਬਲਿਆਂ ਦੀ ਪਰਖ ਰਮਨਦੀਪ ਸਿੰਘ, ਚੰਨਪ੍ਰੀਤ ਸਿੰਘ, ਮਨਜੋਤ ਸਿੰਘ, ਅਮਰਿੰਦਰ ਸਿੰਘ ਆਦਿ ਨੇ ਕੀਤੀ | ਇਸ ਮੌਕੇ ਮੈਨੇਜਰ ਜਰਨੈਲ ਸਿੰਘ, ਰਾਜਿੰਦਰ ਸਿੰਘ ਬਾਬਰ, ਭੁਪਿੰਦਰ ਸਿੰਘ ਬੇਦੀ, ਯਾਦਵਿੰਦਰ ਸਿੰਘ ਟੋਨੀ, ਬੇਅੰਤ ਸਿੰਘ ਧਾਲੀਵਾਲ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਚੈੱਕ ਬਾਊਾਸ ਮਾਮਲੇ ਵਿਚ ਬਰਨਾਲਾ ਦੀ ਇਕ ਨਾਮੀ ਫ਼ਰਮ ਨੂੰ ਅਦਾਲਤ ਵਲੋਂ ਇਕ ਸਾਲ ਦੀ ਸਜ਼ਾ ਅਗਲੀ ਖ਼ਬਰ ਕੋਠੀ 'ਚੋਂ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੀ ਅÏਰਤ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।