09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਪਾਵਰਕਾਮ ਜਥੇਬੰਦੀ ਦੀ ਸਾਂਝੀ ਸਰਕਲ ਸੰਘਰਸ਼ ਕਮੇਟੀ ਸਰਕਲ ਬਰਨਾਲਾ ਵਲੋਂ ਵਿਸ਼ਾਲ ਜਥੇਬੰਦਕ ਕਨਵੈੱਨਸ਼ਨ <br/>

ਬਰਨਾਲਾ ਵਿਖੇ ਪਾਵਰਕਾਮ ਦੀਆਂ ਜਥੇਬੰਦੀਆਂ ਵਲੋਂ ਕੀਤੀ ਗਈ ਸਾਂਝੀ ਕਨਵੈੱਨਸ਼ਨ ਦੀ ਤਸਵੀਰ | ਅਜੀਤ ਤਸਵੀਰ <br/> 06-04-2026
ਬਰਨਾਲਾ, 5 ਅਪ੍ਰੈਲ (ਅਸ਼ੋਕ ਭਾਰਤੀ)-ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਪੰਜਾਬ, ਗਰਿੱਡ ਸਬ ਸਟੇਸ਼ਨ ਯੂਨੀਅਨ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼, ਪੈਨਸ਼ਨ ਯੂਨੀਅਨ ਏਟਕ ਦੇ ਸੱਦੇ ਅਨੁਸਾਰ ਸਾਂਝੀ ਸੰਘਰਸ਼ ਕਮੇਟੀ ਸਰਕਲ ਬਰਨਾਲਾ ਵਲੋਂ ਕਨਵੀਨਰ ਇੰਜ: ਗੁਰਲਾਭ ਸਿੰਘ ਮੌੜ ਦੀ ਪ੍ਰਧਾਨਗੀ ਹੇਠ ਵਿਸ਼ਾਲ ਜਥੇਬੰਦਕ ਕਨਵੈੱਨਸ਼ਨ ਹੋਈ | ਜਿਸ ਵਿਚ ਸਰਕਲ ਬਰਨਾਲਾ ਦੇ ਸਮੂਹ ਬਿਜਲੀ ਮੁਲਾਜ਼ਮਾਂ ਅਤੇ ਸੇਵਾ ਮੁਕਤ ਸਾਥੀਆਂ ਨੇ ਭਾਗ ਲਿਆ | ਇਸ ਮੌਕੇ ਪਾਵਰਕਾਮ ਐਡ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਏਟਕ ਦੇ ਸੂਬਾ ਵਿੱਤ ਸਕੱਤਰ ਸੁਖਜੰਟ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਿਜਲੀ ਬੋਰਡ ਦੇ ਰਿਟਾਇਰਡ ਸਾਥੀਆਂ ਨੂੰ ਨਾਲ ਲੈ ਕੇ ਆਪਣੀ ਏਕਤਾ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ ਤਾਂ ਕਿ ਵੱਧ ਤੋ ਵੱਧ ਮੰਗਾਂ ਮੰਨਵਾ ਸਕੀਏ, ਪੈਨਸ਼ਨਰ ਏਟਕ ਦੇ ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਬਾਹੀਆ ਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਪ੍ਰਤੀ ਜੋ ਭੱਦੀ ਸ਼ਬਦਾਵਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵਰਤੀ ਗਈ, ਉਹ ਅਤਿ ਨਿੰਦਣਯੋਗ ਹੈ | ਇਸ ਕਨਵੈੱਨਸ਼ਨ ਵਿਚ ਅਸੀਂ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ | ਪਾਵਰਕਾਮ ਦੀ ਮੈਨੇਜਮੈਂਟ ਵਲੋਂ ਜੂਨੀਅਰ ਇੰਜੀਨੀਅਰ ਦੀ ਥਾਂ 'ਤੇ ਸਹਾਇਕ ਜੂਨੀਅਰ ਇੰਜੀਨੀਅਰ ਬਣਾਉਣ 'ਤੇ ਵਿਰੋਧ ਕੀਤਾ ਗਿਆ | ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ. ਪੰਜਾਬ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜਥੇਬੰਦੀ ਨੂੰ ਤਿੱਖੇ ਸੰਘਰਸ਼ ਕਰਨ ਦੀ ਲੋੜ ਹੈ | ਤਿੱਖੇ ਸੰਘਰਸ਼ਾਂ ਰਾਹੀਂ ਹੀ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਤੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਮਨਵਾਈਆਂ ਜਾ ਸਕਦੀਆਂ ਹਨ ਅਤੇ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਵਾਇਆ ਜਾ ਸਕਦਾ ਹੈ | ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ. ਪੰਜਾਬ ਦੇ ਜਥੇਬੰਦਕ ਸਕੱਤਰ ਸਤਿੰਦਰਪਾਲ ਸਿੰਘ ਜੱਸੜ੍ਹ ਨੇ ਕਿਹਾ ਕਿ ਸਾਲ 2016 ਤੋਂ ਤਨਖ਼ਾਹ ਸਕੇਲਾਂ ਦਾ ਰਹਿੰਦਾ ਬਕਾਇਆ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨੂੰ ਜਾਰੀ ਕਰਨ ਤੋਂ ਟਾਲ਼ਾ ਵੱਟਿਆ ਜਾ ਰਿਹਾ ਹੈ | ਇੰਪਲਾਈਜ਼ ਫੈਡਰੇਸ਼ਨ ਦੇ ਸੂਬਾਈ ਆਗੂ ਇੰਜ: ਕੌਰ ਸਿੰਘ ਸੋਹੀ ਨੇ ਕਿਹਾ ਕਿ ਸਹਾਇਕ ਲਾਈਨਮੈਨ ਅਤੇ ਐਲ.ਡੀ.ਸੀ. ਕੇਡਰ ਦੇ ਕਰਮਚਾਰੀਆਂ ਨੂੰ ਬਰਾਬਰ ਕੰਮ ਕਰਦਿਆਂ ਨੂੰ ਵੱਖ-ਵੱਖ ਤਨਖ਼ਾਹ ਦਿੱਤੀ ਜਾਂਦੀ ਹੈ, ਇੱਕ ਕੰਮ ਬਰਾਬਰ ਤਨਖ਼ਾਹ ਦੇਣੀ ਚਾਹੀਦੀ ਹੈ | ਐਮ.ਐਸ.ਯੂ. ਦੇ ਸੂਬਾ ਪ੍ਰਧਾਨ ਅਤੇ ਸਕੱਤਰ ਜੁਆਇੰਟ ਫੋਰਮ ਪੰਜਾਬ ਸਾਥੀ ਹਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਪਣੇ ਆਖ਼ਰੀ ਬਜਟ ਵਿਚ ਮੁਲਾਜ਼ਮਾਂ ਨੂੰ ਕੁੱਝ ਵੀ ਨਹੀਂ ਦਿੱਤਾ ਗਿਆ, ਮੁਲਾਜ਼ਮਾਂ ਨੂੰ ਕੁੱਝ ਦੇਣ ਦੀ ਬਜਾਏ ਮਹਿਕਮੇ ਦੀਆਂ ਜਾਇਦਾਦਾਂ ਆਪਣੇ ਚਹੇਤਿਆਂ ਨੂੰ ਵੇਚਣ ਦੇ ਲਈ ਨਵੇਂ ਨਵੇਂ ਸਰਕੂਲਰ ਕੀਤੇ ਜਾ ਰਹੇ ਹਨ | ਮਹਿਕਮੇ ਦੀਆਂ ਜਾਇਦਾਦਾਂ ਦੀ ਰਾਖੀ ਕਰਨਾ ਬਿਜਲੀ ਮੁਲਾਜ਼ਮਾਂ ਦਾ ਮੌਲਿਕ ਅਧਿਕਾਰ ਹੈ | ਬਿਜਲੀ ਬੋਰਡ ਨੂੰ ਬਚਾਉਣ ਲਈ ਅਤੇ ਆਪਣੀਆਂ ਹੱਕੀ ਮੰਗਾਂ ਲਈ ਜਥੇਬੰਦੀਆਂ ਸੰਘਰਸ਼ ਕਰਨਗੀਆਂ | ਇਸ ਮੌਕੇ ਏਟਕ ਦੇ ਜਰਨਲ ਸਕੱਤਰ ਸੁਰਿੰਦਰਪਾਲ ਲਹੌਰੀਆ, ਗੁਰਧਿਆਨ ਸਿੰਘ, ਇੰਜ. ਕੇਵਲ ਸਿੰਘ ਧਾਲੀਵਾਲ, ਸੁਖਦੇਵ ਸਿੰਘ ਝਲੂਰ, ਇੰਜ. ਰਾਜੇਸ਼ ਕੁਮਾਰ ਬੰਟੀ, ਇੰਜ. ਜਸਪ੍ਰਤਾਪ ਸਿੰਘ ਜੇ.ਈ., ਇੰਜ. ਚਮਕੌਰ ਸਿੰਘ, ਕੁਲਵੰਤ ਸਿੰਘ ਢਿੱਲਵਾਂ, ਗੁਰਬਿੰਦਰ ਸਿੰਘ ਸੰਧੂ, ਜਗਤਾਰ ਸਿੰਘ ਖੇੜੀ, ਅਮਨਿੰਦਰ ਸਿੰਘ ਮਹਿਲ ਕਲਾਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ | ਕਨਵੈੱਨਸ਼ਨ ਦੌਰਾਨ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰੈਣ ਦੱਤ, ਇੰਜ. ਸੁਖਚੈਨ ਸਿੰਘ, ਇੰਜ. ਰਾਮਪਿਆਰਾ ਸਿੰਘ, ਇੰਜ. ਹਰਭੋਲ ਸਿੰਘ, ਇੰਜ. ਸਿਵਕਰਨ, ਇੰਜ. ਹਾਕਮ ਸਿੰਘ ਨੂਰ, ਇੰਜ. ਰਣਜੀਤ ਕੁਮਾਰ, ਚੇਤ ਸਿੰਘ ਜਲੂਰ, ਜਸਵਿੰਦਰ ਸਿੰਘ ਜੱਸੀ, ਸ਼ਾਮ ਲਾਲ ਮਲੇਰਕੋਟਲਾ, ਕੁਲਵੀਰ ਸਿੰਘ ਔਲਖ, ਕਮਲਜੀਤ ਸਿੰਘ ਜਲੂਰ, ਪ੍ਰਗਟ ਸਿੰਘ ਕੋਟਦੁੱਨਾ ਸਮੇਤ ਵੱਡੀ ਗਿਣਤੀ ਵਿਚ ਮੁਲਾਜ਼ਮ ਆਗੂ ਹਾਜ਼ਰ ਸਨ | ਗਈ |

ਪਿਛਲੀ ਖ਼ਬਰ ਸੋਮਾ ਕੰਪਨੀ ਦੇ ਟਰੱਕ ਰੋਕਣ ਸਬੰਧੀ ਪਿੰਡ ਖੱੁਡੀ ਕਲਾਂ ਤੇ ਸੁਖਪੁਰਾ ਦੀ ਬਣੀ ਸੰਘਰਸ਼ ਕਮੇਟੀ <br/> ਅਗਲੀ ਖ਼ਬਰ ਮੰਦਿਰ ਵਿਖੇ ਲਗਾਇਆ ਭੰਡਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।