09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਐੱਸ. ਜੀ. ਐੱਨ. ਇੰਟਰਨੈਸ਼ਨਲ ਸਕੂਲ ਦੀਵਾਨਾ ਵਿਖੇ ਦਾਖ਼ਲੇ ਲਈ ਬੱਚਿਆਂ ਵਿਚ ਭਾਰੀ ਉਤਸ਼ਾਹ <br/>

ਐੱਸ.ਜੀ.ਐੱਨ. ਸਕੂਲ ਦੀਵਾਨਾ ਵਿਖੇ ਪ੍ਰਬੰਧਕ ਅਤੇ ਮਾਪੇ ਬੱਚਿਆਂ ਦੇ ਦਾਖ਼ਲੇ ਦੌਰਾਨ | ਤਸਵੀਰ : ਸੋਨੀ ਚੀਮਾ <br/> 06-04-2026
ਟੱਲੇਵਾਲ, 5 ਅਪੈ੍ਰਲ (ਸੋਨੀ ਚੀਮਾ)-ਐੱਸ.ਜੀ.ਐੱਨ. ਇੰਟਰਨੈਸ਼ਨਲ ਸਕੂਲ ਦੀਵਾਨਾ ਵਿਚ ਦਾਖ਼ਲੇ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਸਬੰਧੀ ਸੰਸਥਾ ਦੇ ਪਿ੍ੰਸੀਪਲ ਮੱਖਣ ਸਿੰਘ ਦੀਵਾਨਾ ਅਤੇ ਕੁਲਜੀਤ ਸਿੰਘ ਨੇ ਦੱਸਿਆ ਕਿ ਸਕੂਲ ਵਿਚ ਉੱਚ ਕੁਆਲਿਟੀ ਦੀ ਸਿੱਖਿਆ ਜਾਇਜ਼ ਫ਼ੀਸਾਂ ਨਾਲ ਕਰਵਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸਕੂਲ ਦਾ ਤਜਰਬੇਕਾਰ ਤੇ ਉੱਚ ਯੋਗਤਾ ਪ੍ਰਾਪਤ ਸਟਾਫ਼ 100 ਫ਼ੀਸਦੀ ਨਤੀਜੇ ਪੜਾਈ ਦੇ ਨਾਲ ਨਾਲ ਮਨੋਰੰਜਨ ਗੇਮਾਂ, ਸਭਿਆਚਾਰਕ ਪ੍ਰੋਗਰਾਮ ਅਤੇ ਖੇਡਾਂ ਆਦਿ ਵਿਸ਼ੇਸ਼ਤਾਵਾਂ ਦੇ ਸਦਕਾ ਮਾਤਾ ਪਿਤਾ ਨੇ ਵੱਧ ਚੜ੍ਹ ਕੇ ਆਪਣੇ ਬੱਚਿਆਂ ਨੂੰ ਸਕੂਲ ਵਿਚ ਦਾਖਲ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੱਖਣ ਸਿੰਘ ਦੀਵਾਨਾ ਵਲੋਂ ਮਾਪਿਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਪੈਰਾਂ ਸਿਰ ਖੜ੍ਹੇ ਕਰਨਾ ਸਾਡੀ ਸੰਸਥਾ ਦਾ ਮੁੱਢਲਾ ਫ਼ਰਜ਼ ਹੈ | ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਪੜ੍ਹਾਈ ਦੇ ਨਾਲ-ਨਾਲ ਨੈਸ਼ਨਲ ਪੱਧਰ 'ਤੇ ਖੇਡਾਂ ਵਿਚ ਵੀ ਮੱਲ੍ਹਾਂ ਮਾਰੀਆਂ ਹਨ | ਸਕੂਲ ਵਿਚ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਪੜ੍ਹਾਈ ਐਕਟੀਵਿਟੀ ਦੇ ਆਧਾਰ 'ਤੇ ਤਜਰਬੇਕਾਰ ਸਟਾਫ਼ ਦੁਆਰਾ ਕਰਵਾਈ ਜਾਂਦੀ ਹੈ | ਇਲਾਕੇ ਦੇ ਪਿੰਡਾ ਲਈ ਚਾਨਣ ਮੁਨਾਰਾ ਬਣੀ ਇਹ ਸੰਸਥਾ ਵਿਚ ਇਲਾਕੇ ਦੇ 20 ਪਿੰਡਾਂ ਤੋਂ ਬੱਚਿਆਂ ਨੂੰ ਲੈ ਕੇ ਅਤੇ ਛੱਡ ਕੇ ਆਉਣ ਲਈ ਸਕੂਲ ਦੀ ਆਪਣੀ ਟਰਾਂਸਪੋਰਟ ਹੈ | ਸਕੂਲ ਪਿ੍ੰਸੀਪਲ ਸ: ਮੱਖਣ ਸਿੰਘ ਦੀਵਾਨਾ ਨੇ ਮਾਤਾ ਪਿਤਾ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਸਾਡੇ ਉੱਪਰ ਕੀਤਾ ਅਥਾਹ ਵਿਸ਼ਵਾਸ ਸਾਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਹੈ | ਪਿ੍ੰਸੀਪਲ ਮੱਖਣ ਸਿੰਘ ਦੀਵਾਨਾ ਨੇ ਦੱਸਿਆ ਕਿ ਸਾਡੇ ਸਕੂਲ ਦੀ ਪੂਰੀ ਟੀਮ ਬੱਚਿਆਂ ਦਾ ਭਵਿੱਖ ਬਣਾਉਣ 'ਤੇ ਮਾਪਿਆਂ ਦੀਆਂ ਉਮੀਦਾਂ 'ਤੇ ਪੂਰਾ ਉਤਰਨ ਲਈ ਹਮੇਸ਼ਾ ਵਚਨਬੱਧ ਹੈ |

ਪਿਛਲੀ ਖ਼ਬਰ ਪਿੰਡ ਸੇਖਾ ਵਿਖੇ ਵੱਡੀ ਗਿਣਤੀ ਵਿਚ ਲੋਕ ਸ਼ੋ੍ਰਮਣੀ ਅਕਾਲੀ ਦਲ ਵਿਚ ਹੋਏ ਸ਼ਾਮਿਲ <br/> ਅਗਲੀ ਖ਼ਬਰ ਮੈਲਬੌਰਨ ਸਿੱਖ ਖੇਡਾਂ 'ਚ ਮਹਿਲ ਕਲਾਂ ਦਾ ਗੱਭਰੂ ਜੋਬਨ ਸਿੱਧੂ ਬਣਿਆ ਸਰਵੋਤਮ ਭੰਗੜਾ ਕਲਾਕਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।