08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਰਾਮਗੜ੍ਹੀਆ ਭਾਈਚਾਰੇ ਵਲੋਂ ਐੱਮ. ਪੀ. ਗੁਰਮੀਤ ਸਿੰਘ ਮੀਤ ਹੇਅਰ ਨਾਲ ਮੀਟਿੰਗ <br/>

ਅਜੀਤ ਡੈਸਕ 06-04-2026
ਹੰਡਿਆਇਆ, 5 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)-ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਜ਼ਿਲ੍ਹਾ ਬਰਨਾਲਾ ਇਕਾਈ ਵਲੋਂ ਪਨੇਸਰ ਐਗਰੋਟੈੱਕ ਪ੍ਰਾਈਵੇਟ ਲਿਮਟਿਡ ਹੰਡਿਆਇਆ ਵਿਖੇ ਐਮ.ਪੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਨਛੱਤਰ ਸਿੰਘ ਭਰੀ ਐਮ.ਡੀ ਸਟੈਂਡਰਡ ਕੰਬਾਈਨ, ਜਗਜੀਤ ਸਿੰਘ ਪਨੇਸਰ (ਪਨੇਸਰ ਕੰਬਾਈਨ ਵਾਲੇ) ਵਾਈਸ ਚੇਅਰਮੈਨ ਆਰ.ਐੱਸ.ਓ ਇੰਡੀਆ, ਮੱਖਣ ਸਿੰਘ ਭਰੀ ਵਾਈਸ ਚੇਅਰਮੈਨ ਆਰ.ਐੱਸ.ਓ ਇੰਡੀਆ, ਜਗਸੀਰ ਸਿੰਘ ਧੀਮਾਨ ਸਕੱਤਰ ਪੰਜਾਬ ਆਰ.ਐੱਸ.ਓ, ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਸ਼ੰਟੀ ਲੋਟੇ ਬਰਨਾਲਾ ਦੀ ਅਗਵਾਈ ਵਿਚ ਕੀਤੀ ਗਈ | ਮੀਟਿੰਗ ਵਿਚ ਰਾਮਗੜ੍ਹੀਆ ਭਾਈਚਾਰੇ ਵਲੋਂ ਸ਼ਹਿਰ ਦੇ ਇਕ ਚੌਂਕ ਦਾ ਨਾਮ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਮਕਰਨ ਅਤੇ ਨੀਂਹ ਪੱਥਰ ਰੱਖਣ ਲਈ ਮੀਤ ਹੇਅਰ ਨਾਲ ਵਿਚਾਰ ਕੀਤੇ ਗਏ | ਐਮ.ਪੀ ਗੁਰਮੀਤ ਸਿੰਘ ਮੀਤ ਹੇਅਰ ਨੇ ਰਾਮਗੜ੍ਹੀਆ ਭਾਈਚਾਰੇ ਵਲੋਂ ਦਿੱਤੇ ਸੁਝਾਅ ਸੁਣ ਕੇ ਇਹ ਕੰਮ ਜਲਦੀ ਨੇਪਰੇ ਚਾੜ੍ਹਨ ਲਈ ਹਾਂ-ਪੱਖੀ ਹੰੁਗਾਰਾ ਭਰਿਆ ਅਤੇ ਹਰ ਤਰ੍ਹਾਂ ਦੀ ਸੰਭਵ ਮਦਦ ਕਰਨ ਲਈ ਵੀ ਹਾਮੀ ਭਰੀ ਗਈ | ਇਸ ਮੌਕੇ 'ਆਪ' ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਸ਼ੀਤਲ ਮੈਂਬਰ ਐੱਸ.ਸੀ ਕਮਿਸ਼ਨ ਪੰਜਾਬ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਈਸ਼ਵਿੰਦਰ ਸਿੰਘ ਜੰਡੂ ਜ਼ਿਲ੍ਹਾ ਆਗੂ, ਗੁਰਮੇਲ ਸਿੰਘ ਆਰੇ ਵਾਲੇ ਜ਼ਿਲ੍ਹਾ ਪ੍ਰਧਾਨ ਆਰ.ਐੱਸ.ਓ, ਜਸਪਾਲ ਸਿੰਘ ਟੀਟੂ ਜ਼ਿਲ੍ਹਾ ਮੀਤ ਪ੍ਰਧਾਨ ਆਰ.ਐੱਸ.ਓ, ਜਨਰਲ ਸਕੱਤਰ ਬੰਧਨਤੋੜ ਸਿੰਘ ਆਰ.ਐੱਸ.ਓ, ਮਹਿੰਦਰ ਪ੍ਰਤਾਪ ਸਿੰਘ ਜ਼ਿਲ੍ਹਾ ਪ੍ਰਚਾਰ ਸਕੱਤਰ ਆਰ.ਐੱਸ.ਓ, ਦਰਸ਼ਨ ਸਿੰਘ ਜ਼ਿਲ੍ਹਾ ਆਗੂ, ਪ੍ਰੀਤਮ ਸਿੰਘ ਧੰਦੀਵਾਲੀ, ਗੁਰਮੇਲ ਸਿੰਘ ਭਰੀ ਨੈਸ਼ਨਲ ਹੋਟਲ ਵਾਲੇ, ਰਾਜ ਪਨੇਸਰ ਜ਼ਿਲ੍ਹਾ ਪੈੱ੍ਰਸ ਸਕੱਤਰ, ਤੋਂ ਇਲਾਵਾ ਭਾਰੀ ਗਿਣਤੀ ਵਿਚ ਰਾਮਗੜ੍ਹੀਆ ਭਾਈਚਾਰੇ ਦੇ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਟੱਲੇਵਾਲ ਵਿਖੇ ਸਰਹਿੰਦ ਨਹਿਰ 'ਚੋਂ ਗਲੀ ਸੜੀ ਨਾਮਾਲੂਮ ਵਿਅਕਤੀ ਦੀ ਲਾਸ਼ ਮਿਲੀ <br/> ਅਗਲੀ ਖ਼ਬਰ ਖਰੂਦ ਪਾਉਂਦੇ ਅਵਾਰਾ ਢੱਠਿਆਂ ਕਾਰਨ ਡੀ. ਏ. ਵੀ. ਕਲੋਨੀ 'ਚ ਡਰ ਦਾ ਮਾਹੌਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।