29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਤਜਿੰਦਰ ਕੌਰ ਨੇ ਐੱਮ.ਕਾਮ ਨਤੀਜੇ ਵਿੱਚੋਂ ਹਾਸਲ ਕੀਤਾ ਪੰਜਵਾਂ ਸਥਾਨ

ਅਜੀਤ ਡੈਸਕ 04-04-2026
ਧੂਰੀ, 3 ਅਪ੍ਰੈਲ (ਸੰਜੇ ਲਹਿਰੀ)-ਬੀਤੇ ਦਿਨੀਂ ਨੇੜਲੇ ਪਿੰਡ ਬੁਗਰਾ ਦੀ ਰਹਿਣ ਵਾਲੀ ਤਜਿੰਦਰ ਕੌਰ ਨੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚੋਂ ਪੰਜਵਾਂ ਰੈਂਕ ਹਾਸਲ ਕਰਕੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ ਹਰਿਆਣਾ ਦੀ ਸਿੱਖਿਆ ਸੰਸਥਾ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵੱਲੋਂ ਵੱਖ-ਵੱਖ ਕਲਾਸਾਂ ਦੇ ਨਤੀਜੇ ਐਲਾਨੇ ਗਏ, ਜਿਸ ਵਿੱਚੋਂ ਐਮ.ਕਾਮ ਸਮੈਸਟਰ ਪਹਿਲਾਂ ਦੀ ਪ੍ਰੀਖਿਆ ਦੇ ਨਤੀਜੇ ਵਿੱਚ ਸ਼ਾਹ ਸਤਿਨਾਮ ਗਰਲਜ਼ ਕਾਲਜ ਸਿਰਸਾ ਦੀਆਂ 2 ਵਿਦਿਆਰਥਣਾਂ ਨੇ ਯੂਨੀਵਰਸਿਟੀ ਵਿੱਚੋਂ ਟਾਪ ਕਰ ਕੇ ਮਾਪਿਆ ਦਾ ਨਾਮ ਰੌਸ਼ਨ ਕੀਤਾ ਹੈ | ਸ੍ਰੀ ਮੱਖਣ ਵਰਮਾ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਭਤੀਜੀ ਅਤੇ ਉਨ੍ਹਾਂ ਦੇ ਭਰਾ ਚਮਕੌਰ ਸਿੰਘ ਦੀ ਹੋਣਹਾਰ ਬੇਟੀ ਤੇਜਿੰਦਰ ਕੌਰ ਵੱਲੋਂ ਇਨ੍ਹਾਂ ਨਤੀਜਿਆਂ ਵਿੱਚ ਮੈਰਿਟ ਸੂਚੀ ਵਿੱਚ 5ਵੇ ਨੰਬਰ 'ਤੇ ਨਾਮ ਦਰਜ ਕਰਵਾ ਕੇ ਆਪਣੇ ਕਾਲਜ ਸੰਸਥਾ ਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ |


ਪਿਛਲੀ ਖ਼ਬਰ ਪਿੰਡ ਗਹਿਲ ਅਤੇ ਨਰੈਣਗੜ੍ਹ ਸੋਹੀਆਂ ਵਿਖੇ '4 ਸਾਲ ਭਗਵੰਤ ਮਾਨ ਦੇ ਨਾਲ' ਸੰਵਾਦ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਲਹਿਰਾ ਕਿ੍ਕਟ ਕੱਪ 'ਤੇ ਨਰਵਾਣਾ ਦੀ ਟੀਮ ਨੇ ਕੀਤਾ ਕਬਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।