27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸੋਲ੍ਹਾਂ ਦੇ ਮੱਠ ਵਿਖੇ ਛਿਮਾਹੀ ਮੇਲਾ ਭਰ ਜੋਬਨ ਭਰਿਆ <br/>

ਅਜੀਤ ਡੈਸਕ 28-03-2026
ਸਹਿਣਾ 27 ਮਾਰਚ (ਸੁਰੇਸ਼ ਗੋਗੀ)- ਸੋਲ੍ਹਾਂ ਦਾ ਮੱਠ ਵਿਖੇ ਚੇਤ ਦੇ ਨਵਰਾਤਰਿਆਂ ਦੀ ਸੱਤੇ ਵਾਲੇ ਦਿਨ ਲੱਗਣ ਵਾਲੇ ਛਿਮਾਹੀ ਮੇਲਾ ਇਸ ਵਾਰ ਭਰ ਜੋਬਨ ਭਰਿਆ | ਬਾਬਾ ਪਵਨ ਕੁਮਾਰ ਮੁੱਖ ਸੇਵਾਦਾਰ ਨੇ ਦੱਸਿਆ ਕਿ ਮੇਲੇ ਦੌਰਾਨ ਜਿੱਥੇ ਪ੍ਰਸਿੱਧ ਜਾਗਰਨ ਮੰਡਲੀਆਂ ਨੇ ਮਾਤਾ ਦਾ ਗੁਣਗਾਨ ਕੀਤਾ ਅਤੇ ਸੁੰਦਰ ਝਾਕੀਆਂ ਕੱਢੀਆਂ ਗਈਆਂ | ਜੋਤੀ ਪ੍ਰਚੰਡ ਕਰਨ ਦੀ ਰਸਮ ਸੁਰੇਸ਼ ਬਾਂਸਲ ਅਤੇ ਰੋਹਿਤ ਬਾਂਸਲ ਪੱੁਤਰ ਬਟਨ ਲਾਲ ਬਾਂਸਲ ਵਾਸੀ ਗਾਜ਼ੀਆਬਾਦ ਨੇ ਨਿਭਾਈ | ਮੰਦਰ ਕਮੇਟੀ ਵਲੋਂ ਜਿੱਥੇ ਮੇਲੇ 'ਤੇ ਆਈ ਸੰਗਤ ਲਈ ਪੂਰੀਆਂ ਛੋਲੇ, ਪ੍ਰਸਾਦਿ, ਚਾਹ ਆਦਿ ਦੇ ਲੰਗਰ ਲਗਾਏ ਗਏ, ੳੱੁਥੇ ਨਵਰਾਤਰਿਆਂ ਦੇ ਵਰਤ ਰੱਖਣ ਵਾਲੇ ਭਗਤਾਂ ਲਈ ਸਪੈਸ਼ਲ ਪਕਵਾਨ ਬਣਾਏ ਗਏ | ਇਸ ਸਮੇਂ ਕੁਲਦੀਪ ਸਿੰਘ ਕਾਲਾ ਢਿੱਲੋਂ, ਹਰਿੰਦਰ ਸਿੰਘ ਧਾਲੀਵਾਲ ਹਲਕਾ ਇੰਚਾਰਜ ਬਰਨਾਲਾ, ਰਣਦੀਪ ਕੁਮਾਰ ਖੱੁਡੀ ਕਲਾਂ, ਰਮਨਦੀਪ ਕੁਮਾਰ ਖੱੁਡੀ ਕਲਾਂ, ਹਾਕਮ ਸਿੰਘ ਕਾਲਾ, ਮੋਹਣ ਸਿੰਘ ਭੰਗੂ, ਹਿੰਮਤ ਸਿੰਘ ਈਨਾ, ਮੇਜਰ ਸਿੰਘ, ਹਰਦੇਵ ਸਿੰਘ ਜੋਧਪੁਰ, ਆਤਮਾ ਸਿੰਘ, ਜਗਸੀਰ ਸਿੰਘ ਦਿਉਲ, ਕੌਰਾ ਸਿੰਘ, ਦਰਸ਼ਨ ਸਿੰਘ, ਸਤਪਾਲ ਸਿੰਘ ਪਾਲੀ, ਹਰਜਿੰਦਰ ਸਿੰਘ ਬਾਜਵਾ, ਸਤਪਾਲ ਸਿੰਘ ਬਾਜਵਾ, ਮਿੱਠੀ ਦਿਉਲ, ਸੁਖਵਿੰਦਰ ਸਿੰਘ, ਅਰਸ਼ਦੀਪ ਸਿੰਘ ਚੀਮਾ, ਸੁਖਦੇਵ ਸਿੰਘ, ਗਗਨਦੀਪ ਸਿੰਘ, ਦਰਸ਼ੀ ਦੱੁਗਲ ਵੀ ਹਾਜਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਲੋਂ ਜ਼ਿਲ੍ਹਾ ਜੇਲ੍ਹ ਵਿਚ ਓਟ ਸੈਂਟਰ ਦਾ ਅਚਨਚੇਤ ਨਿਰੀਖਣ <br/> ਅਗਲੀ ਖ਼ਬਰ ਬੀ.ਜੀ.ਐੱਸ. ਸਕੂਲ ਦੀ ਵਿਦਿਆਰਥਣ ਨੇ ਸੁੰਦਰ ਲਿਖਾਈ ਮੁਕਾਬਲਿਆਂ 'ਚ ਪਹਿਲਾ ਸਥਾਨ ਕੀਤਾ ਹਾਸਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।