27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਬੀ.ਜੀ.ਐੱਸ. ਸਕੂਲ ਦੀ ਵਿਦਿਆਰਥਣ ਨੇ ਸੁੰਦਰ ਲਿਖਾਈ ਮੁਕਾਬਲਿਆਂ 'ਚ ਪਹਿਲਾ ਸਥਾਨ ਕੀਤਾ ਹਾਸਿਲ <br/>

ਅਜੀਤ ਡੈਸਕ 28-03-2026
ਭਦੌੜ, 27 ਮਾਰਚ (ਰਜਿੰਦਰ ਬੱਤਾ, ਵਿਨੋਦ ਕਲਸੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਦੀ ਹੋਣਹਾਰ ਵਿਦਿਆਰਥਣ ਨਵਦੀਪ ਕੌਰ ਪੁੱਤਰੀ ਲਖਵੀਰ ਸਿੰਘ (ਜਮਾਤ ਚੌਥੀ) ਨੇ ਮੁਹਾਲੀ ਵਿਖੇ ਸੁੰਦਰ ਲਿਖਾਈ ਮੁਕਾਬਲੇ 'ਕਿਸਮੇ ਕਿਤਨਾ ਹੈ ਦਮ' ਦੇ ਫਾਈਨਲ ਰਾਊਾਡ ਵਿਚੋਂ ਪਹਿਲਾ ਸਥਾਨ ਪ੍ਰਾਪਤ ਸਕੂਲ, ਇਲਾਕੇ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੇ ਐਮ.ਡੀ. ਰਣਪ੍ਰੀਤ ਸਿੰਘ ਰਾਏ ਅਤੇ ਪਿ੍ੰਸੀਪਲ ਨਿਰਦੋਸ਼ ਰਲਹੱਨ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਨਵਦੀਪ ਕੌਰ ਵਾਸੀ ਛੰਨਾ ਗੁਲਾਬ ਸਿੰਘ ਦੀ ਇਹ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਅਜਿਹੇ ਟੇਲੈਂਟ ਮੁਕਾਬਲਿਆਂ ਵਿਚ ਵਧੇਰੀ ਰੁੱਝੀ ਰੱਖਦੀ ਹੈ ਇਸ ਪ੍ਰਾਪਤੀ ਪਿੱਛੇ ਵਿਦਿਆਰਥਣ ਨਵਦੀਪ ਕੌਰ ਦੀ ਸਖ਼ਤ ਮਿਹਨਤ ਅਧਿਆਪਕਾਂ ਦੀ ਹੱਲਾਸ਼ੇਰੀ ਬਾਖ਼ੂਬੀ ਦਿਖਾਈ ਦਿੰਦੀ ਹੈ | ਉਨ੍ਹਾਂ ਇਸ ਪ੍ਰਾਪਤੀ ਉਪਰ ਵਿਦਿਆਰਥਣ ਦਾ ਸਨਮਾਨ ਕਰਨ ਉਪਰੰਤ ਮਾਪਿਆਂ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੰਦੇ ਹੋਏ ਹੋਰ ਬੱਚਿਆਂ ਨੂੰ ਵੀ ਅਜਿਹੇ ਮੁਕਾਬਲਿਆਂ ਲਈ ਤਿਆਰ ਕਰਨ ਦਾ ਸੱਦਾ ਦਿੱਤਾ |

ਪਿਛਲੀ ਖ਼ਬਰ ਸੋਲ੍ਹਾਂ ਦੇ ਮੱਠ ਵਿਖੇ ਛਿਮਾਹੀ ਮੇਲਾ ਭਰ ਜੋਬਨ ਭਰਿਆ <br/> ਅਗਲੀ ਖ਼ਬਰ ਪਿੰਡ ਠੀਕਰੀਵਾਲਾ ਦੇ ਇਕ ਵਿਅਕਤੀ ਤੋਂ ਅਸਲ੍ਹਾ, ਕਾਰਤੂਸ ਬਰਾਮਦ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।