27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸੈਲੂਨ 'ਤੇ ਮਾਰੂ ਹਥਿਆਰਾਂ ਨਾਲ ਹਮਲਾ ਕਰਨ ਵਾਲੇ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 28-03-2026
ਬਰਨਾਲਾ, 27 ਮਾਰਚ (ਰਾਜ ਪਨੇਸਰ)-ਸਥਾਨਕ ਪ੍ਰੇਮ ਪ੍ਰਧਾਨ ਮਾਰਕੀਟ ਬੱਸ ਸਟੈਂਡ ਨਜ਼ਦੀਕ ਇਕ ਸੈਲੂਨ 'ਤੇ ਮਾਰੂ ਹਥਿਆਰਾਂ ਨਾਲ ਹਮਲਾ ਕਰਨ ਵਾਲੇ ਤਿੰਨ ਖ਼ਿਲਾਫ਼ ਥਾਣਾ ਸਿਟੀ-1 ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਸੁਦਾਗਰ ਸਿੰਘ ਨੇ ਦੱਸਿਆ ਕਿ ਮੁੱਦਈ ਗੋਰਾ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਢਿਲਵਾਂ ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਬੀਤੇ ਦਿਨੀਂ ਪਿੰਡ ਉੱਗੋਕੇ ਦੀ ਇਕ ਲੜਕੀ ਆਪਣੀ ਮਾਤਾ ਨਾਲ ਸਕੂਟਰੀ 'ਤੇ ਜਾ ਰਹੀ ਸੀ ਜਦੋਂ ਸੇਵਾ ਕੇਂਦਰ ਨਜ਼ਦੀਕ ਪਹੁੰਚੀ ਤਾਂ ਇਕ ਸਕੂਟਰੀ ਸਵਾਰ ਵਿਅਕਤੀ ਨੇ ਮਾਂ ਧੀ ਦੀ ਸਕੂਟਰੀ ਵਿਚ ਫੇਟ ਮਾਰ ਦਿੱਤੀ ਤੇ ਸਕੂਟਰੀ ਦਾ ਨੁਕਸਾਨ ਹੋ ਗਿਆ | ਮੌਕੇ 'ਤੇ ਇਕ ਦੂਜੇ ਨਾਲ ਇਨ੍ਹਾਂ ਦੀ ਤਕਰਾਰ ਹੋ ਗਈ ਤੇ ਬਾਅਦ ਵਿਚ ਸੂਰਜ, ਰਵੀ ਵਾਸੀ ਬਰਨਾਲਾ, ਜਸ਼ਨ ਵਾਸੀ ਗੁੰਮਟੀ ਮਾਰੂ ਹਥਿਆਰਾਂ ਨਾਲ ਮੇਰੇ ਸੈਲੂਨ 'ਤੇ ਆਏ ਤੇ ਕੁੱਟਮਾਰ ਕਰਦਿਆਂ ਸੈਲੂਨ ਦੀ ਪੂਰੀ ਭੰਨ ਤੋੜ ਕੀਤੀ ਤੇ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ | ਉੱਧਰ ਪੁਲਿਸ ਕਾਰਵਾਈ ਅਨੁਸਾਰ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਤਿੰਨ ਜਣਿਆ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਬਿਜਲੀ ਗਰਿੱਡ ਧੌਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਪਿੰਡ ਚੀਮਾ ਦੇ ਆਜ਼ਾਦ ਕਲੱਬ ਨੇ ਧਾਰਮਿਕ ਸਥਾਨ ਟਿੱਲਾ ਸਾਹਿਬ ਨੂੰ ਏ.ਸੀ. ਕੀਤਾ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।