27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਪਿੰਡ ਚੀਮਾ ਦੇ ਆਜ਼ਾਦ ਕਲੱਬ ਨੇ ਧਾਰਮਿਕ ਸਥਾਨ ਟਿੱਲਾ ਸਾਹਿਬ ਨੂੰ ਏ.ਸੀ. ਕੀਤਾ ਭੇਟ <br/>

ਅਜੀਤ ਡੈਸਕ 28-03-2026
ਟੱਲੇਵਾਲ, 27 ਮਾਰਚ (ਸੋਨੀ ਚੀਮਾ)-ਪਿੰਡ ਚੀਮਾ ਦੀ ਸਮਾਜ ਸੇਵੀ ਸੰਸਥਾ ਆਜ਼ਾਦ ਸਪੋਰਟਸ ਕਲੱਬ ਚੀਮਾ ਵਲੋਂ ਆਪਣੀਆਂ ਸਮਾਜਿਕ ਗਤੀਵਿਧੀਆਂ ਤਹਿਤ ਪਿੰਡ ਦੇ ਪੁਰਾਤਨ ਧਾਰਮਿਕ ਸਥਾਨ ਟਿੱਲਾ ਬਾਬਾ ਸਾਧੂ ਰਾਮ ਦੇ ਦਰਬਾਰ ਹਾਲ ਲਈ ਡਾਕਟਰ ਰੁਪੇਸ਼ ਸਿੰਗਲਾ (ਪ੍ਰੇਮ ਅੱਖਾਂ ਦਾ ਹਸਪਤਾਲ), ਜੁਨੇਜਾ ਟਰਾਫ਼ੀ ਹਾਊਸ ਅਤੇ ਕਰਮਜੀਤ ਸਿੰਘ (ਜਿਮੀ ਆਪਟੀਕਲ ਬਰਨਾਲਾ) ਵਲੋਂ ਏਅਰ ਕੰਡੀਸ਼ਨ (ਏ.ਸੀ.) ਭੇਟ ਕੀਤਾ ਗਿਆ | ਇਸ ਮੌਕੇ ਜੀਵਨ ਸਿੰਘ ਧਾਲੀਵਾਲ ਪ੍ਰਧਾਨ, ਲਖਵਿੰਦਰ ਸਿੰਘ ਸੀਰਾ ਵਿੱਤ ਸਕੱਤਰ, ਡਾ: ਕਰਮਜੀਤ ਸਿੰਘ ਬੱਬੂ, ਪ੍ਰੋ: ਲਖਵੀਰ ਸਿੰਘ ਚੀਮਾ, ਗੁਰਮੇਲ ਸਿੰਘ ਗੇਲਾ, ਮਨਦੀਪ ਸਿੰਘ, ਵਿਸ਼ਵਜੀਤ ਸਿੰਘ, ਕਰਮਜੀਤ ਸਿੰਘ ਜੀਤਾ ਗਾਂਧੀ ਕਾ ਆਦਿ ਵੀ ਹਾਜਰ ਸਨ | ਇਸ ਮੌਕੇ ਟਿੱਲਾ ਸਾਹਿਬ ਧਾਰਮਿਕ ਸਥਾਨ ਦੇ ਪ੍ਰਬੰਧਕਾਂ ਵਲੋਂ ਕਲੱਬ ਆਗੂਆਂ ਦਾ ਸਿਰੋਪਾਉ ਪਾ ਕੇ ਸਨਮਾਨ ਵੀ ਕੀਤਾ ਗਿਆ |

ਪਿਛਲੀ ਖ਼ਬਰ ਸੈਲੂਨ 'ਤੇ ਮਾਰੂ ਹਥਿਆਰਾਂ ਨਾਲ ਹਮਲਾ ਕਰਨ ਵਾਲੇ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਨੇ ਸੰਸਦ ਮੈਂਬਰ ਮੀਤ ਹੇਅਰ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਧਰਨਾ ਦੇ ਕੇ ਕੀਤੀ ਜ਼ੋਰਦਾਰ ਨਾਅਰੇਬਾਜ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।