27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਨਸ਼ਾ ਛੁਡਾਊ ਕੇਂਦਰ 'ਚ ਇਲਾਜ ਲਈ ਦਾਖ਼ਲ ਕਰਵਾਏ ਹੋਏ ਚਾਰ ਵਿਅਕਤੀ ਫ਼ਰਾਰ <br/>

ਅਜੀਤ ਡੈਸਕ 28-03-2026
ਹੰਡਿਆਇਆ, 27 ਮਾਰਚ (ਗੁਰਜੀਤ ਸਿੰਘ ਖੁੱਡੀ)-ਜ਼ਿਲ੍ਹਾ ਬਰਨਾਲਾ ਦੇ ਨਸ਼ਾ ਛੁਡਾਊ ਕੇਂਦਰ ਪੱਤੀ ਸੋਹਲ ਨੇੜੇ ਖੁੱਡੀ ਕਲਾਂ ਵਿਚੋਂ ਨਸ਼ਾ ਛੱਡਣ ਆਏ ਚਾਰ ਜਣਿਆਂ ਦੇ ਫ਼ਰਾਰ ਹੋ ਜਾਣ ਦੀ ਖ਼ਬਰ ਹੈ | ਪੁਲਿਸ ਚੌਕੀ ਹੰਡਿਆਇਆ ਨੂੰ ਦਿੱਤੇ ਬਿਆਨਾਂ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਨਹੀਆਂ ਵਾਲਾ ਜ਼ਿਲ੍ਹਾ ਬਠਿੰਡਾ ਨੇ ਦੱਸਿਆ ਕਿ ਮਿਤੀ 11, 14 ਅਤੇ 17 ਮਾਰਚ ਨੂੰ ਮਾਣਯੋਗ ਜੱਜ ਸਾਹਿਬ ਦੇ ਹੁਕਮਾਂ ਅਨੁਸਾਰ ਥਾਣਾ ਸ਼ਹਿਣਾ ਅਤੇ ਜ਼ਿਲ੍ਹਾ ਮੋਗਾ ਨਾਲ ਸਬੰਧਿਤ ਚਾਰ ਵਿਅਕਤੀ ਸਿਵਲ ਹਸਪਤਾਲ ਬਰਨਾਲਾ ਰਾਹੀਂ ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਲਈ ਲਿਆਂਦੇ ਸਨ | ਜਿਨ੍ਹਾਂ ਵਿਚ ਬਲਵਿੰਦਰ ਸਿੰਘ ਉਰਫ਼ ਬਲਵਿੰਦਰ ਦਾਸ ਪੱੁਤਰ ਹਰਜਿੰਦਰ ਸਿੰਘ ਵਾਸੀ ਸ਼ਹਿਣਾ, ਰਵੀ ਸਿੰਘ ਪੁੱਤਰ ਛਿੰਦਾ ਸਿੰਘ ਵਾਸੀ ਮੌੜ ਨਾਭਾ, ਆਕਾਸ਼ਦੀਪ ਸਿੰਘ ਪੁੱਤਰ ਰਾਜ ਸਿੰਘ ਵਾਸੀ ਸ਼ਹਿਣਾ ਅਤੇ ਸਰਬਜੀਤ ਸਿੰਘ ਪੱੁਤਰ ਗੁਰਮੇਲ ਸਿੰਘ ਪੱਤੀ ਹੀਰਾ ਜ਼ਿਲ੍ਹਾ ਮੋਗਾ ਨੂੰ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਕਰਵਾਇਆ ਗਿਆ ਸੀ | ਜਿਹੜੇ ਕਿ ਮਿਤੀ 25, 26 ਮਾਰਚ ਦੀ ਰਾਤ ਨੂੰ ਕੇਂਦਰ ਵਿਚੋਂ ਫ਼ਰਾਰ ਹੋ ਗਏ | ਜਦੋਂ 2 ਵਜੇ ਉੱਠ ਕੇ ਵੇਖਿਆ ਗਿਆ ਤਾਂ ਇਹ ਆਪਣੇ ਵਾਰਡ ਵਿਚ ਹਾਜ਼ਰ ਨਹੀਂ ਮਿਲੇ ਅਤੇ ਆਲ਼ੇ ਦੁਆਲੇ ਦੀ ਤਲਾਸ਼ੀ ਕੀਤੀ ਗਈ | ਉਸ ਤੋਂ ਬਾਅਦ ਇਸ ਸਬੰਧੀ ਡਾਕਟਰ ਗਗਨਦੀਪ ਸਿੰਘ ਸੇਖੋਂ ਸਿਵਲ ਹਸਪਤਾਲ ਬਰਨਾਲਾ ਨੂੰ ਜਾਣੂ ਕਰਵਾਇਆ | ਪੁਲਿਸ ਚੌਕੀ ਹੰਡਿਆਇਆ ਦੇ ਏ.ਐੱਸ.ਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਅੰਗਰੇਜ਼ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਦਰ ਬਰਨਾਲਾ ਵਿਖੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਨੇ ਸੰਸਦ ਮੈਂਬਰ ਮੀਤ ਹੇਅਰ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਧਰਨਾ ਦੇ ਕੇ ਕੀਤੀ ਜ਼ੋਰਦਾਰ ਨਾਅਰੇਬਾਜ਼... ਅਗਲੀ ਖ਼ਬਰ ਜਿਸਮ ਫ਼ਰੋਸ਼ੀ ਦੇ ਧੰਦੇ ਲਈ ਕਮਰੇ ਕਿਰਾਏ 'ਤੇ ਦੇਣ ਵਾਲੀ ਔਰਤ ਸਮੇਤ ਚਾਰ ਜਣੇ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।