27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਜਿਸਮ ਫ਼ਰੋਸ਼ੀ ਦੇ ਧੰਦੇ ਲਈ ਕਮਰੇ ਕਿਰਾਏ 'ਤੇ ਦੇਣ ਵਾਲੀ ਔਰਤ ਸਮੇਤ ਚਾਰ ਜਣੇ ਗਿ੍ਫ਼ਤਾਰ

ਅਜੀਤ ਡੈਸਕ 28-03-2026
ਬਰਨਾਲਾ, 27 ਮਾਰਚ (ਰਾਜ ਪਨੇਸਰ)-ਸਥਾਨਕ ਢਿੱਲੋਂ ਨਗਰ ਦੇ ਇਕ ਘਰ ਜਿਸਮ ਫ਼ਰੋਸ਼ੀ ਦਾ ਧੰਦਾ ਚਲਾ ਰਹੀ ਔਰਤ ਸਮੇਤ ਕੱੁਲ ਚਾਰ ਜਣਿਆਂ ਨੂੰ ਥਾਣਾ ਸਿਟੀ-1 ਪੁਲਿਸ ਵਲੋਂ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐੱਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਜਸਵੀਰ ਕੌਰ ਉਰਫ਼ ਰਾਜਵਿੰਦਰ ਕੌਰ ਪਤਨੀ ਗੁਲਾਬ ਸਿੰਘ ਵਾਸੀ ਗਲੀ ਨੰ: 3 ਢਿੱਲੋਂ ਨਗਰ ਬਰਨਾਲਾ ਆਪਣੇ ਘਰ ਵਿਚ ਜਿਸਮ ਫ਼ਰੋਸ਼ੀ ਦੇ ਧੰਦੇ ਲਈ ਕਮਰੇ ਕਿਰਾਏ 'ਤੇ ਦਿੰਦੀ ਹੈ | ਇਸ ਕੰਮ ਬਦਲੇ ਉਹ ਲੋਕਾਂ ਤੋਂ ਮੋਟੀ ਰਕਮ ਵਸੂਲਦੀ ਹੈ | ਸੂਚਨਾ ਦੇ ਅਧਾਰ 'ਤੇ ਪੁਲਿਸ ਵਲੋਂ ਛਾਪੇਮਾਰੀ ਕਰਦਿਆਂ ਜਸਵੀਰ ਕੌਰ ਉਰਫ਼ ਰਾਜਵਿੰਦਰ ਕੌਰ ਸਮੇਤ ਕੁਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਅਸਪਾਲ ਕਲਾਂ, ਜਗਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਛੀਨੀਵਾਲ ਖ਼ੁਰਦ, ਮਨਪ੍ਰੀਤ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਫ਼ਤਿਹਗੜ੍ਹ ਸਾਹਿਬ ਹਾਲ ਆਬਾਦ ਪੱਖੋ ਕਲਾਂ ਨੂੰ ਕਾਬੂ ਕਰ ਕੇ ਥਾਣਾ ਸਿਟੀ-1 ਵਿਖੇ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਨਸ਼ਾ ਛੁਡਾਊ ਕੇਂਦਰ 'ਚ ਇਲਾਜ ਲਈ ਦਾਖ਼ਲ ਕਰਵਾਏ ਹੋਏ ਚਾਰ ਵਿਅਕਤੀ ਫ਼ਰਾਰ <br/> ਅਗਲੀ ਖ਼ਬਰ ਬਹੁਤ ਸਾਲ ਪਹਿਲਾਂ ਵਾਤਾਵਰਨ ਵਿਗਾੜਾਂ ਸੰਬੰਧੀ ਭਗਤ ਪੂਰਨ ਸਿੰਘ ਨੇ ਕੀਤਾ ਸੀ ਸੁਚੇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।