07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਮਾਤਾ ਗੁਜਰੀ ਸਕੂਲ ਭਦੌੜ ਵਿਖੇ ਸਾਇੰਸ ਤੇ ਵਿਰਾਸਤੀ ਮੇਲਾ ਲਗਾਇਆ

ਅਜੀਤ ਡੈਸਕ 30-01-2026
ਭਦੌੜ, 29 ਜਨਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਮਾਤਾ ਗੁਜਰੀ ਪਬਲਿਕ ਹਾਈ ਸਕੂਲ ਭਦੌੜ ਵਿਖੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਤੇ ਐਮ. ਡੀ. ਐਡਵੋਕੇਟ ਇਕਬਾਲ ਸਿੰਘ ਗਿੱਲ ਦੀ ਅਗਵਾਈ ਹੇਠ ਸਾਇੰਸ ਮੇਲਾ ਤੇ ਵਿਰਾਸਤੀ ਮੇਲਾ ਲਗਾਇਆ | ਵਿਦਿਆਰਥੀਆਂ ਵਲੋਂ ਤਿਆਰ ਕੀਤੇ ਵਰਕਿੰਗ ਪ੍ਰਾਜੈਕਟ ਜਿਵੇਂ ਰੁੱਖ ਲਗਾਓ ਧਰਤੀ ਬਚਾਓ, ਵਾਟਰ ਪਿਊਰੀਫਿਕੇਸ਼ਨ, ਬਿਜਲੀ ਸਰਕਟ, ਪ੍ਰਕਾਸ਼ ਸੰਸ਼ਲੇਸ਼ਨ, ਬਿਜਲੀ ਉਤਪਾਦਨ ਆਦਿ ਪ੍ਰੋਜੈਕਟਾਂ ਰਾਹੀ ਮਾਪਿਆਂ ਨੂੰ ਵਿਗਿਆਨਿਕ ਸੋਚ ਪ੍ਰਤੀ ਸੁਚੇਤ ਕੀਤਾ | ਇਸ ਮੌਕੇ ਬੱਚਿਆਂ ਵਲੋਂ ਤਿਆਰ ਕੀਤੇ ਪੰਜਾਬ ਦੇ ਦਿ੍ਸ਼, ਪੁਰਾਤਨ ਘਰ ਸਮੇਤ ਹਿਸਾਬ ਤੇ ਅੰਗਰੇਜ਼ੀ ਵਿਸ਼ਿਆਂ ਦੇ ਸ਼ਾਨਦਾਰ ਪ੍ਰੋਜੈਕਟ ਖਿੱਚ ਦਾ ਕੇਂਦਰ ਬਣੇ ਰਹੇ | ਬੱਚਿਆਂ ਵਲੋਂ ਆਪਣੀਆਂ ਪੇਂਟਿੰਗ ਰਾਹੀਂ ਭਰੂਣ ਹੱਤਿਆ, ਨਸ਼ੇ ਦੇ ਵਧ ਰਹੇ ਪ੍ਰਭਾਵ ਆਦਿ ਦਾ ਸੁਨੇਹਾ ਦਿੱਤਾ | ਇਸ ਮੌਕੇ ਪਿ੍ੰਸੀਪਲ ਸੁਖਵੀਰ ਕੌਰ ਧਾਲੀਵਾਲ, ਹਰਮਨਪ੍ਰੀਤ ਸਿੰਘ ਸਿੱਧੂ, ਝਰਮਲ ਸਿੰਘ ਜੰਗੀਆਣਾ, ਸੰਦੀਪ ਕੁਮਾਰ ਦਈਏ, ਸਰਬਜੀਤ ਕੌਰ ਅਲਕੜਾ, ਦਲਜੀਤ ਸਿੰਘ, ਪਵਨਪ੍ਰੀਤ ਕੌਰ, ਪ੍ਰਭਜੋਤ ਕੌਰ, ਅਮਨਦੀਪ ਕੌਰ ਨੈਣੇਵਾਲ, ਸਰਬਜੀਤ ਕੌਰ ਸਿਮ, ਗੁਰਪ੍ਰੀਤ ਕੌਰ ਸਮੇਤ ਸਮੁੱਚਾ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਵਿਖੇ ਐਨ. ਐਸ. ਐਸ. ਕੈਂਪ ਦੌਰਾਨ ਨੁੱਕੜ ਨਾਟਕ ਦੀ ਪੇਸ਼ਕਾਰੀ ਅਗਲੀ ਖ਼ਬਰ ਪਿੰਡ ਜੋਧਪੁਰ 'ਚ ਆਯੁਸ਼ ਮੈਡੀਕਲ ਚੈੱਕਅਪ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।