07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਭੈਣੀ ਜੱਸਾ ਤੋਂ ਨੌਜਵਾਨਾਂ ਦਾ ਜਥਾ ਲੰਗਰ ਲਗਾਉਣ ਲਈ ਰਵਾਨਾ

ਅਜੀਤ ਡੈਸਕ 30-01-2026
ਰੂੜੇਕੇ ਕਲਾਂ, 29 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਸੰਤ ਬਾਬਾ ਅਤਰ ਸਿੰਘ ਜੀ ਲੰਗਰ ਸੇਵਾ ਜਥਾ ਭੈਣੀ ਜੱਸਾ ਦੇ ਆਗੂ ਸਮਾਜ ਸੇਵੀ ਸੀਰਾ ਸਿੰਘ ਸਰਪੰਚ, ਦਲਜੀਤ ਸਿੰਘ ਧਾਲੀਵਾਲ, ਭੋਲਾ ਸਿੰਘ, ਕੁਲਵੰਤ ਸਿੰਘ, ਨਿਰਭੈ ਸਿੰਘ, ਜਗਦੇਵ ਸਿੰਘ ਦੀ ਅਗਵਾਈ 'ਚ ਨੌਜਵਾਨਾਂ ਦਾ ਜਥਾ ਲੰਗਰ ਲਗਾਉਣ ਲਈ ਮਸਤੂਆਣਾ ਸਾਹਿਬ ਜੋੜ ਮੇਲੇ ਲਈ ਰਵਾਨਾ ਹੋਇਆ | ਭਾਈ ਸੀਰਾ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਹਰ ਸਾਲ ਪਿੰਡ 'ਚੋਂ ਰਸਤਾ ਇਕੱਠੀਆਂ ਕਰ ਕੇ ਮਸਤੂਆਣਾ ਸਾਹਿਬ ਤਿੰਨ ਰੋਜ਼ਾ ਜੋੜ ਮੇਲੇ 'ਤੇ ਤਿੰਨ ਦਿਨ ਲਗਾਤਾਰ ਲੰਗਰ ਲਗਾਇਆ ਜਾਂਦਾ ਹੈ | ਇਸ ਮੌਕੇ ਪਿੰਡ ਵਾਸੀ ਤੇ ਸੇਵਾਦਾਰ ਨੌਜਵਾਨ ਹਾਜ਼ਰ ਸਨ |
ਪਿਛਲੀ ਖ਼ਬਰ ਸਹਿਜੜਾ ਵਿਖੇ ਮਹਿੰਦਰ ਸਿੰਘ ਬਾਜਵਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਪੰਜਾਬ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਕਿੱਕ ਬਾਕਸਿੰਗ ਮੁਕਾਬਲਿਆਂ 'ਚ ਕਾਂਸੇ ਦਾ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।