05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਪਿੰਡ ਵਜੀਦਕੇ ਕਲਾਂ 'ਚ ਪ੍ਰਾਇਮਰੀ ਸਕੂਲ ਨੇੜੇ ਗੰਦਾ ਪਾਣੀ ਛੱਪੜ ਦਾ ਰੂਪ ਧਾਰਨ ਕਰ ਕੇ ਵਿਦਿਆਰਥੀਆਂ ਨੂੰ ਕਰਨਾ ਪੈ ਰਿਹੈ ਮੁਸ਼ਕਲ ਦਾ ਸਾਹਮਣਾ <br/>

ਏ.ਡੀ.ਸੀ. ਬਰਨਾਲਾ ਨੂੰ ਮੰਗ-ਪੱਤਰ ਦਿੰਦੇ ਹੋਏ ਪਿੰਡ ਵਜੀਦਕੇ ਕਲਾਂ ਦੇ ਮੁਹਤਬਰ, ਪੀੜਤ ਲੋਕ | (ਸੱਜੇ) ਪਿੰਡ ਵਜੀਦਕੇ ਕਲਾਂ ਪ੍ਰਾਇਮਰੀ ਸਕੂਲ ਨੇੜੇ ਛੱਪੜ ਦਾ ਰੂਪ ਧਾਰਨ ਕਰ ਕੇ ਲੋਕਾਂ ਲਈ ਮੁਸੀਬਤ ਬਣਿਆ ਗੰਦਾ ਪਾਣੀ | ਤਸਵੀਰਾਂ: ਅਵਤਾਰ ਸਿੰਘ ਅਣਖੀ <br/> 29-01-2026
ਮਹਿਲ ਕਲਾਂ, 28 ਜਨਵਰੀ (ਅਵਤਾਰ ਸਿੰਘ ਅਣਖੀ)-ਦੇਸ਼ ਦੀ ਆਜ਼ਾਦੀ ਦੇ ਸੰਗਰਾਮ 'ਚ ਆਪਾ ਵਾਰ ਗਏ ਗ਼ਦਰੀ ਸ਼ਹੀਦ ਰਹਿਮਤ ਅਲੀ ਵਜੀਦਕੇ ਦੇ ਜੱਦੀ ਪਿੰਡ ਵਜੀਦਕੇ ਕਲਾਂ (ਬਰਨਾਲਾ) ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਨੇੜੇ ਨਾਲੀਆਂ ਦਾ ਗੰਦਾ ਪਾਣੀ ਰਸਤੇ 'ਚ ਖੜਨ ਨਾਲ ਜਿੱਥੇ ਆਮ ਲੋਕਾਂ ਨੂੰ ਗੁਰਦੁਆਰਾ ਸਾਹਿਬ, ਪੰਜਾਬ ਗ੍ਰਾਮੀਣ ਬੈਂਕ ਜਾਣ ਲਈ ਭਾਰੀ ਮੁਸ਼ਕਲ ਪੇਸ਼ ਆਉਂਦੀ ਹੈ ਉੱਥੇ ਸਕੂਲ ਜਾਣ ਲਈ ਵਿਦਿਆਰਥੀਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਨਾਲੀਆਂ ਦਾ ਗੰਦਾ ਪਾਣੀ ਖੜਨ ਨਾਲ ਭੈੜੀ ਬਦਬੂ ਮਾਰ ਰਹੀ ਹੈ ਜਿਸ ਨਾਲ ਡੇਂਗੂ, ਮਲੇਰੀਆ ਵਰਗੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ | ਜਾਣਕਾਰੀ ਅਨੁਸਾਰ ਇਹ ਨਾਲੀਆਂ ਦਾ ਗੰਦਾ ਪਾਣੀ ਗਊਸ਼ਾਲਾ ਕੋਲ ਛੱਪੜ 'ਚ ਪੈ ਰਿਹਾ ਸੀ | ਛੱਪੜ 'ਚ ਜ਼ਿਆਦਾ ਪਾਣੀ ਭਰਨ ਨਾਲ ਪਾਣੀ ਵਾਪਸ ਮੁੜਨ ਲੱਗ ਪਿਆ ਹੈ | ਅੱਗੋਂ ਪਾਣੀ ਰੁਕ ਜਾਣ ਕਰ ਕੇ ਹੁਣ ਮੀਂਹ ਅਤੇ ਗਲੀਆਂ-ਨਾਲੀਆਂ ਦਾ ਗੰਦਾ ਪਾਣੀ ਸਰਕਾਰੀ ਪ੍ਰਾਇਮਰੀ ਸਕੂਲ ਦੇ ਕੋਲ ਆ ਕੇ ਖੜ੍ਹ ਗਿਆ | ਇਕੱਠਾ ਹੋਇਆ ਇਹ ਪਾਣੀ ਆਸੇ-ਪਾਸੇ ਦੇ ਘਰਾਂ 'ਚ ਦਾਖਲ ਹੋਣ ਹੋ ਕੇ ਨੀਂਹਾਂ 'ਚ ਜਾਣ ਨਾਲ ਘਰਾਂ ਦੀਆਂ ਕੰਧਾਂ ਕਿਸੇ ਸਮੇਂ ਹੀ ਡਿਗ ਕੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ | ਗ਼ਦਰੀ ਸ਼ਹੀਦ ਰਹਿਮਤ ਅਲੀ ਦਾ ਬੁੱਤ ਅਤੇ ਯਾਦਗਾਰੀ ਪਾਰਕ ਵੀ ਗੰਦੇ ਪਾਣੀ ਦੀ ਲਪੇਟ ਵਿਚ ਆ ਗਿਆ ਹੈ | ਪੀੜਤ ਲੋਕਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਲਈ ਕੋਈ ਯੋਗ ਪ੍ਰਬੰਧ ਨਹੀਂ ਹੈ | ਪਿੰਡ ਤੋਂ ਥੋੜ੍ਹੀ ਦੂਰੀ 'ਤੇ ਲੰਘਦੇ ਨਾਲੇ 'ਚ ਪਾਈਪਾਂ ਪਾ ਕੇ ਪਿੰਡ ਦਾ ਗੰਦਾ ਪਾਣੀ ਨਾਲੇ 'ਚ ਪਾਇਆ ਜਾ ਸਕਦਾ ਹੈ ਪਰ ਇਸ ਗੰਭੀਰ ਮੁਸ਼ਕਲ ਸਬੰਧੀ ਵਾਰ-ਵਾਰ ਹਲਕੇ ਦੇ ਆਗੂਆਂ, ਸਬੰਧਿਤ ਅਧਿਕਾਰੀਆਂ ਨੂੰ ਜਾਣੂੰ ਕਰਵਾਉਣ ਦੇ ਬਾਵਜੂਦ ਪਰਨਾਲਾ ਉੱਥੇ ਦਾ ਉੱਥੇ ਹੀ ਹੈ | ਪਿੰਡ ਦੇ ਸਰਪੰਚ ਸੁਖਵੀਰ ਕੌਰ, ਸਾਬਕਾ ਸਰਪੰਚ ਸ਼ਿੰਗਾਰਾ ਸਿੰਘ ਵਜੀਦਕੇ, ਭਾਕਿਯੂ ਉਗਰਾਹਾਂ ਦੇ ਕੁਲਜੀਤ ਸਿੰਘ ਵਜੀਦਕੇ, ਅਮਰਜੀਤ ਸਿੰਘ ਵਜੀਦਕੇ, ਗੁਰਦੀਪ ਸਿੰਘ, ਪੰਚ ਜਗਰਾਜ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਮਨਦੀਪ ਸਿੰਘ ਗੋਲੀ, ਜਗਦੀਪ ਸਿੰਘ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਹਰਵੀਰ ਸਿੰਘ, ਬੂਟਾ ਸਿੰਘ, ਸਰਬਜੀਤ ਸਿੰਘ, ਚਰਨਜੀਤ ਸਿੰਘ, ਰਾਮ ਸਿੰਘ, ਮਨਜੀਤ ਸਿੰਘ ਆਦਿ ਆਗੂਆਂ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਏ.ਡੀ.ਸੀ ਬਰਨਾਲਾ ਨੂੰ ਇਕ ਮੰਗ-ਪੱਤਰ ਦੇ ਕੇ ਇਸ ਗੰਭੀਰ ਮੁਸ਼ਕਲ ਨੂੰ ਤੁਰੰਤ ਹੱਲ ਕਰਾਉਣ ਦੀ ਮੰਗ ਕੀਤੀ | ਇਸ ਉਪਰੰਤ ਪੰਚਾਇਤੀ ਰਾਜ ਦੇ ਐਸ.ਡੀ.ਓ ਨੇ ਪਿੰਡ ਵਜੀਦਕੇ ਕਲਾਂ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਇਸ ਮੁਸ਼ਕਿਲ ਨੂੰ ਹੱਲ ਕਰਾਉਣ ਦਾ ਵਿਸ਼ਵਾਸ ਦਿਵਾਇਆ |

ਪਿਛਲੀ ਖ਼ਬਰ ਪੈਨਸ਼ਨ ਨਾ ਮਿਲਣ 'ਤੇ ਪੈਨਸ਼ਨ ਧਾਰਕਾਂ ਨੇ ਕੀਤਾ ਰੋਸ ਪ੍ਰਗਟ <br/> ਅਗਲੀ ਖ਼ਬਰ -ਮਾਮਲਾ ਕਾਰ ਦੀ ਫੇਟ ਨਾਲ ਸਾਈਕਲ ਸਵਾਰ ਦੀ ਮੌਤ ਹੋਣ ਦਾ- ਲੋਕਾਂ ਨੇ ਮੱੁਖ ਮਾਰਗ 'ਤੇ ਲਾਸ਼ ਰੱਖ ਕੇ ਕੀਤਾ ਰੋਡ ਜਾਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।