22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪਿੰਡ ਰੂੜੇਕੇ ਖ਼ੁਰਦ ਵਾਸੀਆਂ ਵਲੋਂ ਭੰੂਗ ਵਾਲੀਆਂ ਟਰਾਲੀਆਂ ਖ਼ਿਲਾਫ਼ ਕਾਰਵਾਈ ਦੀ ਮੰਗ <br/>

ਅਜੀਤ ਡੈਸਕ 23-01-2026
ਰੂੜੇਕੇ ਕਲਾਂ, 22 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਰੂੜੇਕੇ ਖ਼ੁਰਦ ਦੇ ਵਸਨੀਕਾਂ ਨੇ ਪਿੰਡ ਦੀ ਸਾਂਝੀ ਜਗ੍ਹਾ 'ਚ ਇਕੱਤਰਤਾ ਕਰ ਕੇ ਸਕੂਲ ਬੱਸਾਂ ਦੇ ਟਾਈਮ ਸਮੇਂ ਸਵੇਰੇ ਭੂੰਗ ਵਾਲੀਆਂ ਟਰਾਲੀਆਂ ਪਿੰਡ ਦੀਆਂ ਸੜਕਾਂ 'ਤੇ ਆਉਣ ਕਰ ਕੇ ਆਉਂਦੀਆਂ ਮੁਸ਼ਕਿਲਾਂ ਤੋਂ ਦੁਖੀ ਹੋ ਕੇ ਪਿੰਡ ਵਾਸੀਆਂ ਨੇ ਭੂੰਗ ਵਾਲੀਆਂ ਟਰਾਲੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ | ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਮੁਲਾਜ਼ਮ ਵਿੰਗ ਪੰਜਾਬ ਦੇ ਆਗੂ ਰਾਮ ਸਿੰਘ ਰੂੜੇਕੇ ਖ਼ੁਰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਪਿੰਡ ਸਵੇਰੇ ਅਤੇ ਦੁਪਹਿਰ ਸਮੇਂ ਪਿੰਡ ਦੀਆਂ ਸੜਕਾਂ ਅਤੇ ਰਸਤਿਆਂ 'ਤੇ ਭੂੰਗ ਵਾਲੀਆਂ ਟਰਾਲੀਆਂ ਕਾਰਨ ਵੱਡੇ ਜਾਮ ਲੱਗ ਜਾਂਦੇ ਹਨ | ਜਿਸ ਕਰ ਕੇ ਪਿੰਡ ਦੇ ਰਾਹਗੀਰਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ | ਪਿੰਡ ਰੂੜੇਕੇ ਖ਼ੁਰਦ ਤੋਂ ਪਿੰਡ ਪੱਖੋ ਕਲਾਂ ਨੂੰ ੂ ਜਾਂਦੀ ਿਲੰਕ ਸੜ੍ਹਕ ਦੀਆਂ ਵਰਮ੍ਹਾਂ 'ਤੇ ਨਾਜਾਇਜ਼ ਕਬਜ਼ਿਆਂ ਕਾਰਨ ਰਸਤਾ ਬਿਲਕੁਲ ਤੰਗ ਹੈ | ਜਦੋਂ ਭੂੰਗ ਵਾਲੀਆਂ ਟਰਾਲੀਆਂ ਕਾਰਨ ਰਸਤਾ ਬਿਲਕੁਲ ਬੰਦ ਹੋ ਜਾਂਦਾ ਹੈ | ਸਰਕਾਰੀ ਬੱਸ ਅਤੇ ਸਕੂਲੀ ਬੱਸਾਂ ਨੂੰ ਰਸਤਾ ਨਹੀਂ ਮਿਲਦਾ ਹੈ | ਜੇਕਰ ਕੋਈ ਪਿੰਡ ਦਾ ਵਸਨੀਕ ਭੂੰਗ ਵਾਲੀਆਂ ਟਰਾਲੀ ਚਾਲਕਾਂ ਨੂੰ ਰਸਤਾ ਦੇਣ ਲਈ ਕਹਿੰਦੇ ਹਨ ਤਾਂ ਭੂੰਗ ਵਾਲੀਆਂ ਟਰਾਲੀਆਂ ਵਾਲੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ | ਜੇਕਰ ਭੂੰਗ ਵਾਲੀਆਂ ਟਰਾਲੀਆਂ ਨੂੰ ਨਾ ਰੋਕਿਆ ਗਿਆ ਤਾਂ ਪਿੰਡ ਦੀਆਂ ਤੰਗ ਸੜ੍ਹਕਾਂ 'ਤੇ ਕੋਈ ਸੜ੍ਹਕ ਹਾਦਸਾ ਹੋ ਸਕਦਾ ਹੈ | ਪਿੰਡ ਵਿਚ ਲੜਾਈ ਝਗੜਾ ਵੀ ਹੋ ਸਕਦਾ ਹੈ | ਪਿੰਡ ਦੇ ਵਸਨੀਕਾਂ ਨੇ ਡੀ.ਸੀ ਬਰਨਾਲਾ ਅਤੇ ਐਸ.ਐਸ.ਪੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਪਿੰਡ ਵਿਚ ਚੱਲਦੀਆਂ ਗੈਰ ਕਾਨੂੰਨੀ ਭੂੰਗ ਵਾਲੀਆਂ ਟਰਾਲੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ |

ਪਿਛਲੀ ਖ਼ਬਰ 'ਪੋਸ਼ਣ ਵੀ, ਪੜ੍ਹਾਈ ਵੀ' ਮੁਹਿੰਮ ਤਹਿਤ ਆਂਗਣਵਾੜੀ ਵਰਕਰਾਂ ਨੂੰ ਦਿੱਤੀ ਤਿੰਨ ਰੋਜ਼ਾ ਸਿਖਲਾਈ ਅਗਲੀ ਖ਼ਬਰ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।