ਬਰਨਾਲਾ, 22 ਜਨਵਰੀ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ | ਜਿਸ ਵਿਚ ਪ੍ਰੀ ਨਰਸਰੀ ਤੋਂ ਦੂਜੀ ਕਲਾਸ ਦੇ ਬੱਚਿਆਂ ਨੇ ਭਾਗ ਲਿਆ | ਪਿ੍ੰਸੀਪਲ ਦਲਜੀਤ ਸਿੰਘ ਨੇ ਬੱਚਿਆਂ ਨੂੰ ਬਸੰਤ ਪੰਚਮੀ ਦੀ ਮਹੱਤਤਾ, ਬਸੰਤ ਰੁੱਤ ਦੀ ਆਮਦ ਅਤੇ ਦੇਵੀ ਸਰਸਵਤੀ ਦੀ ਪੂਜਾ ਬਾਰੇ ਸਧਾਰਣ ਅਤੇ ਦਿਲਚਸਪ ਢੰਗ ਨਾਲ ਜਾਣਕਾਰੀ ਦਿੱਤੀ ਗਈ | ਇਸ ਦੌਰਾਨ ਬੱਚਿਆਂ ਨੇ ਬਸੰਤ ਪੰਚਮੀ ਨਾਲ ਸਬੰਧਿਤ ਵੱਖ-ਵੱਖ ਤਰ੍ਹਾਂ ਦੇ ਸਮਾਨ ਤਿਆਰ ਕੀਤੇ, ਜਿਵੇਂ ਕਿ ਪੀਲੇ ਫੁੱਲ, ਪਤੰਗਾਂ, ਤਾਜ, ਪੋਸਟਰ ਅਤੇ ਹੋਰ ਰਚਨਾਤਮਿਕ ਕਲਾਕਾਰੀਆਂ | ਕਲਾਸਰੂਮ ਪੀਲੇ ਰੰਗ ਨਾਲ ਸਜਾਏ ਗਏ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |