18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਚਾਈਨਾ ਡੋਰ ਬਾਰੇ ਜਾਗਰੂਕ ਕੀਤਾ <br/>

ਅਜੀਤ ਡੈਸਕ 22-01-2026
ਧਨੌਲਾ, 21 ਜਨਵਰੀ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਖੇ ਵਿਦਿਆਰਥੀਆਂ ਨੂੰ ਚਾਈਨਾ ਡੋਰ ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ ਕੋਆਰਡੀਨੇਟਰ ਮੈਡਮ ਸੰਜੀਤ ਨੇ ਕਿਹਾ ਕਿ ਪਤੰਗ ਉਡਾਉਣਾ ਇਕ ਮਨਪਰਚਾਵਾ ਹੈ | ਪਰ ਉੱਥੇ ਹੀ ਇਸ ਦੇ ਬੜੇ ਘਾਤਕ ਸਿੱਟੇ ਨਿਕਲ ਰਹੇ ਹਨ | ਉਨ੍ਹਾਂ ਦੱਸਿਆ ਕਿ ਨਿੱਤ ਦਿਨ ਚਾਈਨਾ ਡੋਰ ਨਾਲ ਮੂੰਹ ਜਾਂ ਗਲਾ ਕੱਟੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ | ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲੋਕ ਚਾਈਨਾ ਡੋਰ ਕਾਰਨ ਜ਼ਖਮੀ ਹੋ ਰਹੇ ਹਨ | ਚਾਈਨਾ ਡੋਰ ਕਾਰਨ ਸਿਰਫ਼ ਇਨਸਾਨ ਹੀ ਨਹੀਂ, ਪੰਛੀ ਅਤੇ ਪਸ਼ੂ ਵੀ ਨੁਕਸਾਨੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਚਾਈਨਾ ਡੋਰ ਪੰਛੀਆਂ ਲਈ ਵੀ ਘਾਤਕ ਸਿੱਧ ਹੋ ਰਹੀ ਹੈ | ਕਿਉਂਕਿ ਇਹ ਚਾਈਨਾ ਡੋਰ ਉੱਡਦੇ ਪੰਛੀਆਂ ਦੇ ਖੰਭਾਂ ਵਿਚ ਫਸ ਜਾਂਦੀ ਹੈ | ਜਿਸ ਕਾਰਨ ਪੰਛੀਆਂ ਦੇ ਖੰਭ ਕੱਟ ਜਾਂਦੇ ਹਨ ਅਤੇ ਮੌਤ ਹੋ ਜਾਂਦੀ ਹੈ | ਇਸ ਤੋਂ ਇਲਾਵਾ ਮੋਟਰਸਾਈਕਲ ਵਹੀਕਲ 'ਤੇ ਜਾਂਦੇ ਹੋਏ ਰਾਹਗੀਰਾਂ ਦੇ ਗਲ ਵਿਚ ਪੈ ਜਾਂਦੀ ਹੈ, ਬਹੁਤ ਹੀ ਭਿਆਨਕ ਹਾਦਸਾ ਹੁੰਦਾ ਹੈ | ਕਈ ਵਾਰੀ ਤਾਂ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਪਤੰਗ ਉਡਾਉਣ ਸਮੇਂ ਕਈ ਵਾਰੀ ਡੋਰ ਬਿਜਲੀ ਵਾਲੀ ਤਾਰ ਨਾਲ ਲੱਗ ਜਾਣ ਕਾਰਨ ਤਾਂ ਪਤੰਗ ਡੋਰ ਵਿਚ ਕਰੰਟ ਆ ਜਾਂਦਾ ਹੈ ਜਿਸ ਕਾਰਨ ਮੌਤ ਦਾ ਵੀ ਹੋਣਾ ਵੀ ਸੰਭਵ ਹੈ | ਇਸ ਸਮੇਂ ਬੱਚਿਆਂ ਨੇ ਚਾਈਨਾ ਡੋਰ ਨਾ ਵਰਤਣ ਦਾ ਪ੍ਰਣ ਲਿਆ ਅਤੇ ਬੱਚਿਆਂ ਦੁਆਰਾ ਪੋਸਟਰਾਂ ਉੱਪਰ ਵੱਖ-ਵੱਖ ਤਰ੍ਹਾਂ ਦੇ ਨਾਅਰੇ ਲਿਖ ਕਿ ਦੂਸਰੇ ਬੱਚਿਆਂ ਨੂੰ ਜਾਗਰੂਕ ਕੀਤਾ ਅਤੇ ਪ੍ਰਣ ਦਿਵਾਇਆ ਕਿ ਉਹ ਵੀ ਚਾਈਨਾ ਡੋਰ ਨਹੀਂ ਵਰਤਣਗੇ | ਇਸ ਮੌਕੇ ਪਿ੍ੰਸੀਪਲ ਡਾ: ਮਨਪ੍ਰੀਤ ਕੌਰ, ਵਾਈਸ ਪਿ੍ੰਸੀਪਲ ਜਸਵੀਰ ਕੌਰ ਅਤੇ ਮੈਡਮ ਨੋਵਲਪ੍ਰੀਤ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਦੌੜ ਹਲਕੇ ਦੇ 25 ਪਿੰਡਾਂ ਵਿਚ ਨਵੇਂ ਪੰਚਾਇਤ ਘਰ ਬਣਾਏ ਜਾ ਰਹੇ ਹਨ-ਲਾਭ ਸਿੰਘ ਉੱਗੋਕੇ <br/> ਅਗਲੀ ਖ਼ਬਰ ਲੈਕਚਰਾਰ ਹਿਮਾਂਸ਼ੂ ਸਿੰਗਲਾ ਦੀਆਂ ਦੋ ਕਰੀਅਰ ਗਾਈਡੈਂਸ ਕਿਤਾਬਾਂ ਲੋਕ ਅਰਪਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।