ਹੰਡਿਆਇਆ, 21 ਜਨਵਰੀ (ਗੁਰਜੀਤ ਸਿੰਘ ਖੱੁਡੀ)-ਪੰਜਾਬ ਵਿਚ ਡਿਪਟੀ ਡਾਇਰੈਕਟਰ ਗਾਈਡੈਂਸ ਬਿਊਰੋ ਪੰਜਾਬ ਡਾ: ਸ਼ਰੂਤੀ ਸ਼ੁਕਲਾ ਦੁਆਰਾ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਕੈਰੀਅਰ ਗਾਈਡੈਂਸ ਅਤੇ ਕਾਊਾਸਲਿੰਗ ਲਈ ਵੱਡੀ ਗਿਣਤੀ ਵਿਚ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਦੀ ਅਗਵਾਈ ਹੇਠ ਕੰਮ ਕਰ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱੁਡੀ ਕਲਾਂ ਦੇ ਵੋਕੇਸ਼ਨਲ ਲੈਕਚਰਾਰ ਹਿਮਾਂਸ਼ੂ ਸਿੰਗਲਾ ਵਲੋਂ 10ਵੀਂ ਅਤੇ 12ਵੀਂ ਜਮਾਤ ਤੋਂ ਬਾਅਦ ਕੈਰੀਅਰ ਸਬੰਧੀ ਵਿਸਥਾਰਪੂਰਵਕ ਗਿਆਨ ਪ੍ਰਦਾਨ ਕਰਨ ਲਈ ਦੋ ਕਿਤਾਬਾਂ ਜਿਨ੍ਹਾਂ ਦਾ ਸਿਰਲੇਖ '10ਵੀਂ ਤੋਂ ਬਾਅਦ ਕੀ ਕਰੀਏ?' ਅਤੇ '12ਵੀਂ ਤੋਂ ਬਾਅਦ ਕੀ ਕਰੀਏ' ਲਿਖੀਆਂ ਗਈਆਂ ਹਨ | ਇਨ੍ਹਾਂ ਦੋਨੋਂ ਕਿਤਾਬਾਂ ਨੂੰ ਡਿਪਟੀ ਡਾਇਰੈਕਟਰ ਡਾ: ਸ਼ਰੂਤੀ ਸ਼ੁਕਲਾ, ਗਾਈਡੈਂਸ ਬਿਊਰੋ ਪੰਜਾਬ ਵਲੋਂ ਰੀਲੀਜ਼ ਕੀਤਾ ਗਿਆ | ਇਸ ਕਿਤਾਬ ਵਿਚ ਵੱਖ-ਵੱਖ ਕੋਰਸਾਂ ਤੇ ਨੌਕਰੀਆਂ ਬਾਰੇ ਜਾਣਕਾਰੀ ਸ਼ਾਮਿਲ ਹੈ | ਡਾ: ਸ਼ਰੂਤੀ ਸ਼ੁਕਲਾ ਨੇ ਅਜਿਹੇ ਉਪਰਾਲੇ ਕਰਨ ਲਈ ਪ੍ਰੇਰਿਤ ਕਰਦੇ ਹੋਏ ਹਿਮਾਂਸ਼ੂ ਸਿੰਗਲਾ ਨੂੰ ਵਧਾਈ ਦਿੱਤੀ | ਇਸ ਮੌਕੇ ਗਾਈਡੈਂਸ ਬਿਊਰੋ ਦਫ਼ਤਰ ਦੇ ਹੋਰ ਮੈਂਬਰ ਅਤੇ ਅਰਵਿੰਦ ਕੁਮਾਰ, ਪੰਜਾਬੀ ਮਾਸਟਰ ਵੀ ਹਾਜ਼ਰ ਸਨ |