07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਬੀ.ਐਮ.ਸੀ. ਹਸਪਤਾਲ ਵਿਖੇ ਯੂਰੋਲੋਜੀ ਦੇ ਮਾਹਰ ਡਾ. ਜਿਗਰਦੀਪ ਸਿੰਘ ਨੇ ਕੀਤਾ ਜੁਆਇਨ <br/>

ਅਜੀਤ ਡੈਸਕ 03-01-2026
ਬਰਨਾਲਾ, 2 ਜਨਵਰੀ (ਨਰਿੰਦਰ ਅਰੋੜਾ)-ਬਰਨਾਲਾ ਦੇ ਹੰਡਿਆਇਆ ਰੋਡ ਵਿਖੇ ਸਥਿਤ ਬੀ.ਐਮ.ਸੀ. ਸੁਪਰਸਪੈਸਲਿਟੀ ਹਸਪਤਾਲ ਵਿਖੇ ਯੂਰੋਲੋਜੀ ਦੇ ਮਾਹਰ ਡਾ: ਜਿਗਰਦੀਪ ਸਿੰਘ ਨੇ ਜੁਆਇਨ ਕਰ ਲਿਆ ਹੈ | ਜਾਣਕਾਰੀ ਦਿੰਦਿਆਂ ਹਸਪਤਾਲ ਦੇ ਐਮ.ਡੀ. ਡਾ: ਈਸ਼ਾਨ ਬਾਂਸਲ ਨੇ ਦੱਸਿਆ ਕਿ ਬਰਨਾਲਾ ਵਿਖੇ ਪਹਿਲਾਂ ਕੋਈ ਵੀ ਯੂਰੋਲੋਜੀ ਦਾ ਡਾਕਟਰ ਨਹੀਂ ਸੀ | ਪਹਿਲਾਂ ਕੈਂਸਰ, ਯੂਰੋਲੋਜੀ, ਕਿਡਨੀ, ਗਦੂਦ, ਅੰਡਕੋਸ਼ ਆਦਿ ਦੇ ਮਰੀਜ਼ਾਂ ਨੂੰ ਇਲਾਜ ਕਰਵਾਉਣ ਲਈ ਬਾਹਰ ਜਾਣਾ ਪੈਂਦਾ ਸੀ ਪਰ ਹੁਣ ਬਰਨਾਲਾ ਵਿਖੇ ਵੀ ਇਨ੍ਹਾਂ ਬਿਮਾਰੀਆਂ ਦਾ ਇਲਾਜ ਸੰਭਵ ਹੈ | ਬਿਨਾਂ ਚੀਰੇ ਵਾਲਾ ਦੂਰਬੀਨ ਵਾਲਾ ਆਪ੍ਰੇਸ਼ਨ ਦੀ ਸੁਵਿਧਾ ਵੀ ਉਪਲਬਧ ਹੈ | ਉਨ੍ਹਾਂ ਕਿਹਾ ਕਿ ਡਾ: ਜਿਗਰਦੀਪ ਸਿੰਘ ਵਲੋਂ ਯੂਰੋਲੋਜੀ (ਐਮ.ਸੀ.ਐਚ.) ਕੇ.ਜੀ.ਐਮ.ਸੀ. ਲਖਨਊ ਤੋਂ ਕੀਤਾ ਅਤੇ ਉੱਥੇ ਹੀ ਹੁਣ ਬਤੌਰ ਅਸਿਸਟੈਂਟ ਪ੍ਰੋਫੈਸਰ ਦੇ ਤੌਰ 'ਤੇ ਸੇਵਾਵਾਂ ਨਿਭਾਅ ਰਹੇ ਸਨ | ਗੱਲਬਾਤ ਕਰਦਿਆਂ ਡਾ: ਜਿਗਰਦੀਪ ਸਿੰਘ ਨੇ ਕਿਹਾ ਕਿ ਮੈ ਬਰਨਾਲਾ ਦਾ ਹੀ ਜੰਮਪਲ ਹਾਂ | ਡਾਕਟਰ ਨੂੰ ਭਗਵਾਨ ਦਾ ਦੂਜਾ ਰੂਪ ਸਮਝਿਆ ਜਾਂਦਾ ਹੈ ਅਤੇ ਮੈ ਮਰੀਜ਼ਾਂ ਦਾ ਸਹੀ ਇਲਾਜ ਕਰ ਕੇ ਇਸ ਕਥਨ ਨੂੰ ਸੱਚ ਕਰ ਕੇ ਦਿਖਾਵਾਂਗਾ ਅਤੇ 24 ਘੰਟੇ ਮਰੀਜ਼ਾਂ ਦੀ ਸੇਵਾ ਵਿਚ ਹਾਜ਼ਰ ਰਹਾਂਗਾ |

ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਡਾ ਗੁਰਦੁਆਰਾ ਸਾਹਿਬ ਪੱਖੋ ਕਲਾਂ ਵਲੋਂ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਵਿਖੇ ਨਵੇਂ ਵਰ੍ਹੇ ਮੌਕੇ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।