14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਮਹਾਨ ਸ਼ਹੀਦਾਂ ਦੀ ਯਾਦ 'ਚ ਕਵੀਸ਼ਰੀ ਮੁਕਾਬਲੇ ਕਰਵਾਏ <br/>

ਪਿੰਡ ਪੰਡੋਰੀ ਵਿਖੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸਮੇਂ ਬੀਬੀ ਜਸਵੰਤ ਕੌਰ ਕੈਨੇਡੀਅਨ ਅਤੇ ਸਮੂਹ ਪ੍ਰਬੰਧਕ | ਤਸਵੀਰ: ਅਵਤਾਰ ਸਿੰਘ ਅਣਖੀ <br/> 02-01-2026
ਮਹਿਲ ਕਲਾਂ, 1 ਜਨਵਰੀ (ਅਵਤਾਰ ਸਿੰਘ ਅਣਖੀ)-ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਪੰਡੋਰੀ ਵਲੋਂ ਬੀਬੀ ਜਸਵੰਤ ਕੌਰ ਕੈਨੇਡਾ ਵਾਲਿਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਮਹਾਨ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 20 ਸਾਲ ਤੱਕ ਦੇ ਬੱਚਿਆਂ ਵਿਚਕਾਰ ਕਵੀਸ਼ਰੀ ਮੁਕਾਬਲੇ ਕਰਵਾਏ ਗਏ | ਇਸ ਮੌਕੇ ਵੱਡੀ ਗਿਣਤੀ 'ਚ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ | ਅੰਤਿਮ ਨਤੀਜੇ ਅਨੁਸਾਰ ਅਨਮੋਲ ਪ੍ਰੀਤ ਕੌਰ ਤੇ ਰਵਿੰਦਰ ਸਿੰਘ ਦੀ ਜੋੜੀ ਨੇ ਪਹਿਲਾ ਸਥਾਨ ਹਾਸਲ ਕਰ ਕੇ ਪਿੰਡ ਪੰਡੋਰੀ ਦਾ ਮਾਣ ਵਧਾਇਆ, ਦੂਜੇ ਅਤੇ ਤੀਜੇ ਨੰਬਰ 'ਤੇ ਪਿੰਡ ਲੋਹਟਬੱਦੀ ਦੀਆਂ ਟੀਮਾਂ ਰਹੀਆਂ, ਜਿਨ੍ਹਾਂ ਵਿਚ ਜਸ਼ਨਦੀਪ ਕੌਰ, ਏਕਮ ਸਿੰਘ, ਗਗਨਦੀਪ ਕੌਰ, ਮਨਵੀਰ ਕੌਰ, ਤੇਜਿੰਦਰ ਕੌਰ, ਅਤੇ ਜਰਨੈਲ ਕੌਰ ਨੇ ਮੱਲ੍ਹਾਂ ਮਾਰੀਆਂ | ਜੇਤੂ ਵਿਦਿਆਰਥੀਆਂ ਨੂੰ ਭੈਣ ਜਸਵੰਤ ਕੌਰ ਕੈਨੇਡਾ ਨੇ ਸਨਮਾਨਿਤ ਕਰਦਿਆਂ ਅੱਗੇ ਤੋਂ ਵੱਧ ਤੋਂ ਵੱਧ ਬੱਚਿਆਂ ਨੂੰ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਇਨਾਮਾਂ ਦੀ ਵੰਡ ਮੌਕੇ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਸਿੱਧੂ, ਨਵਦੀਪ ਸਿੰਘ ਬਾਠ, ਬਲਜੀਤ ਸਿੰਘ ਸਿੱਧੂ, ਜਸਕਰਨ ਸਿੰਘ ਬਾਠ, ਮਨਮੋਹਨ ਸਿੰਘ ਖ਼ਾਲਸਾ, ਪ੍ਰਧਾਨ ਜਗਤਾਰ ਸਿੰਘ ਜੌਹਲ, ਗ੍ਰੰਥੀ ਸਿੰਘ ਭਾਈ ਬਲਵੰਤ ਸਿੰਘ, ਗ੍ਰੰਥੀ ਸਿੰਘ ਭਾਈ ਕਰਮਜੀਤ ਸਿੰਘ, ਨਿਰਮਲ ਸਿੰਘ ਚਹਿਲ, ਅਜਮੇਰ ਸਿੰਘ ਬੋਪਾਰਾਏ, ਬੱਬੂ ਸਿੰਘ, ਕਾਲੂ ਸਿੰਘ ਢੀਂਡਸਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਸੇਖਾ ਵਿਖੇ 74ਵਾਂ ਸਾਲਾਨਾ ਜੋੜ ਮੇਲਾ 5 ਤੋਂ ਸ਼ੁਰੂ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਪਾਤਿਸ਼ਾਹੀ ਨੌਵੀਂ ਦਾ ਸਾਲਾਨਾ ਸਮਾਗਮ 10 ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।