14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਪਾਤਿਸ਼ਾਹੀ ਨੌਵੀਂ ਦਾ ਸਾਲਾਨਾ ਸਮਾਗਮ 10 ਤੋਂ <br/>

ਹੰਡਿਆਇਆ ਵਿਖੇ ਸਾਲਾਨਾ ਸਮਾਗਮ ਸੰਬੰਧੀ ਪੋਸਟਰ ਜਾਰੀ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਤੇ ਪਤਵੰਤੇ | ਤਸਵੀਰ : ਗੁਰਜੀਤ ਸਿੰਘ ਖੁੱਡੀ <br/> 02-01-2026
ਹੰਡਿਆਇਆ, 1 ਜਨਵਰੀ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਪਾਤਿਸ਼ਾਹੀ ਨੌਵੀਂ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸਾਲਾਨਾ ਆਗਮਨ ਦਿਵਸ 10, 11 ਅਤੇ 12 ਜਨਵਰੀ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਸਮਾਗਮ ਸਬੰਧੀ ਪ੍ਰਬੰਧਕਾਂ ਵਲੋਂ ਪੋਸਟਰ ਜਾਰੀ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਨੇਜਰ ਨਿਰਮਲ ਸਿੰਘ ਰਾਜੀਆ ਨੇ ਦੱਸਿਆ 10 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾਣਗੇ, 11 ਜਨਵਰੀ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ 12 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ | ਇਸ ਸਮੇਂ 12 ਜਨਵਰੀ ਨੂੰ ਅੰਮਿ੍ਤ ਸੰਚਾਰ ਵੀ ਕਰਵਾਇਆ ਜਾਵੇਗਾ ਤਾਂ ਜੋ ਅੰਮਿ੍ਤ ਛਕਣ ਵਾਲੇ ਅਭਿਲਾਖੀ ਲਾਹਾ ਲੈ ਸਕਣ | ਇਸ ਮੌਕੇ ਗ੍ਰੰਥੀ ਜਸਪਾਲ ਸਿੰਘ ਰਾਗੀ, ਮੱਖਣ ਸਿੰਘ ਮਹਿਰਮੀਆ, ਬੂਟਾ ਸਿੰਘ ਧਾਲੀਵਾਲ, ਨਿਰੰਜਨ ਸਿੰਘ ਆਦੀਵਾਲ, ਬਸਾਵਾ ਸਿੰਘ ਭਰੀ, ਮਿੱਠੂ ਸਿੰਘ ਨੰਬਰਦਾਰ, ਹਰਮੇਲ ਸਿੰਘ ਗਿੱਲ, ਗੁਰਮੇਲ ਸਿੰਘ ਗਿੱਲ, ਗੁਰਸ਼ਰਨ ਸਿੰਘ ਨੰਬਰਦਾਰ, ਜਸਵੀਰ ਸਿੰਘ ਅਸਪਾਲਾਂ ਵਾਲੇ, ਅਵਤਾਰ ਸਿੰਘ ਬੱਗਾ, ਬੋਹੜ ਸਿੰਘ, ਜਰਨੈਲ ਸਿੰਘ, ਤਰਨਜੀਤ ਸਿੰਘ, ਬਲਵੀਰ ਸਿੰਘ ਮਹਿਰਮੀਆਂ ਐਮ.ਸੀ., ਰੂਪੀ ਕੌਰ ਐਮ.ਸੀ., ਨਾਇਬ ਸਿੰਘ, ਮਲਕੀਤ ਸਿੰਘ ਚੀਮਾ, ਗੁਰਜੰਟ ਸਿੰਘ ਸੋਨਾ, ਭੋਲਾ ਸਿੰਘ ਸਰਾਂ, ਸਤਪਾਲ ਸਿੰਘ, ਕੁਲਵੰਤ ਸਿੰਘ, ਬਲਵਿੰਦਰ ਸਿੰਘ ਆਦਿ ਸਮੇਤ ਹੋਰ ਵੱਡੀ ਗਿਣਤੀ ਵਿਚ ਪ੍ਰਬੰਧਕ ਹਾਜ਼ਰ ਸਨ |

ਪਿਛਲੀ ਖ਼ਬਰ ਮਹਾਨ ਸ਼ਹੀਦਾਂ ਦੀ ਯਾਦ 'ਚ ਕਵੀਸ਼ਰੀ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਮਹਿਲ ਕਲਾਂ 'ਚ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਬਲਾਕ ਪੱਧਰੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।