14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਸੈਕਰਡ ਹਾਰਟ ਸਕੂਲ ’ਚ ਬਾਲ ਦਿਵਸ ਸਬੰਧੀ ਸਮਾਗਮ ਕਰਵਾਇਆ

ਸਾਹਨੇਵਾਲ, 13 ਨਵੰਬਰ (ਹਨੀ ਚਾਠਲੀ)- ਸੈਕਰਡ ਹਾਰਟ ਕਾਨਵੈਂਟ ਸਕੂਲ ਸਾਹਨੇਵਾਲ ਵਿਖੇ ਡਾਇਰੈਕਟਰ ਫਾਦਰ ਜ਼ੇਵੀਅਰ ਤੇ ਪ੍ਰਿੰਸੀਪਲ ਸਿਸਟਰ ਲਿਟਲ ਥੈਰਿਸ ਦੀ ਯੋਗ ਅਗਵਾਈ ਵਿਚ ਬਾਲ ਦਿਵਸ ਮਨਾਇਆ ਗਿਆ, ਗਣਿਤ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਲੁਧਿਆਣਾ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਸੁਆਗਤੀ ਭਾਸ਼ਣ ਪਿੱਛੋਂ ਮੁੱਖ ਮਹਿਮਾਨ ਵਲੋਂ ਗਣਿਤ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ ਤੇ ਵਿਦਿਆਰਥੀਆਂ ਵਲੋਂ ਗਣਿਤ ਦੇ ਨਾਲ ਸਬੰਧਿਤ ਬਣਾਏ ਵੱਖ ਵੱਖ ਪ੍ਰੋਜੈਕਟ, ਮਾਡਲ, ਚਾਰਟ ਅਤੇ ਗਣਿਤ ਪ੍ਰਦਰਸ਼ਨੀ ਦੀਆਂ ਪਹੇਲੀਆਂ ਆਦਿ ਦੀ ਬੇਹੱਦ ਸਰਾਹਨਾ ਕੀਤਾ ਗਈ, ਬਾਲ ਦਿਵਸ ਜੋ ਕਿ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ।

ਅਜੀਤ ਡੈਸਕ 14-11-2026
ਸਾਹਨੇਵਾਲ, 13 ਨਵੰਬਰ (ਹਨੀ ਚਾਠਲੀ)- ਸੈਕਰਡ ਹਾਰਟ ਕਾਨਵੈਂਟ ਸਕੂਲ ਸਾਹਨੇਵਾਲ ਵਿਖੇ ਡਾਇਰੈਕਟਰ ਫਾਦਰ ਜ਼ੇਵੀਅਰ ਤੇ ਪ੍ਰਿੰਸੀਪਲ ਸਿਸਟਰ ਲਿਟਲ ਥੈਰਿਸ ਦੀ ਯੋਗ ਅਗਵਾਈ ਵਿਚ ਬਾਲ ਦਿਵਸ ਮਨਾਇਆ ਗਿਆ, ਗਣਿਤ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਲੁਧਿਆਣਾ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਸੁਆਗਤੀ ਭਾਸ਼ਣ ਪਿੱਛੋਂ ਮੁੱਖ ਮਹਿਮਾਨ ਵਲੋਂ ਗਣਿਤ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ ਤੇ ਵਿਦਿਆਰਥੀਆਂ ਵਲੋਂ ਗਣਿਤ ਦੇ ਨਾਲ ਸਬੰਧਿਤ ਬਣਾਏ ਵੱਖ ਵੱਖ ਪ੍ਰੋਜੈਕਟ, ਮਾਡਲ, ਚਾਰਟ ਅਤੇ ਗਣਿਤ ਪ੍ਰਦਰਸ਼ਨੀ ਦੀਆਂ ਪਹੇਲੀਆਂ ਆਦਿ ਦੀ ਬੇਹੱਦ ਸਰਾਹਨਾ ਕੀਤਾ ਗਈ, ਬਾਲ ਦਿਵਸ ਜੋ ਕਿ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਵਿਚ ਬੱਚਿਆਂ ਵਲੋਂ ਗੀਤ, ਨਾਚ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਸਕੂਲ ਦੇ ਅਧਿਆਪਕਾਂ ਨੇ ਵੀ ਬੱਚਿਆਂ ਦੇ ਮਨੋਰੰਜਨ ਲਈ ਕੁੱਝ ਖ਼ਾਸ ਗੀਤ, ਨਾਟਕ ਅਤੇ ਨਾਚ ਪੇਸ਼ ਕੀਤੇ। ਮੁੱਖ ਮਹਿਮਾਨ ਅਤੇ ਸਕੂਲ ਦੇ ਡਾਇਰੈਕਟਰ ਨੇ ਆਪਣੇ ਆਪਣੇ ਭਾਸ਼ਣ ਵਿਚ ਬੱਚਿਆਂ ਨੂੰ ਮਿਹਨਤ ਕਰਨ, ਚੰਗੀਆਂ ਆਦਤਾਂ ਅਪਣਾਉਣ ਅਤੇ ਦੇਸ਼ ਦਾ ਸੁਨਹਿਰਾ ਭਵਿੱਖ ਬਣਨ ਦੀ ਪ੍ਰੇਰਨਾ ਦਿੱਤੀ। ਅੰਤ ਵਿਚ ਬੱਚਿਆਂ ਨੂੰ ਮਠਿਆਈਆਂ ਅਤੇ ਟਾਫ਼ੀਆਂ ਵੰਡੀਆਂ ਗਈਆਂ। ਪ੍ਰਬੰਧਕ ਕਮੇਟੀ ਵਲੋਂ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਆਗਾਮੀ ਵਿਧਾਨ ਸਭਾ ਦੀਆਂ ਚੋਣਾਂ ’ਚ ਕਾਂਗਰਸ ਪਾਰਟੀ ਇੱਕਜੁੱਟ ਹੋ ਕੇ ਚੋਣਾਂ ਲੜੇਗੀ- ਕੌਂਸਲਰ ਸ਼ੇਰੀ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਡੇਂਗੂ ਸੰਬੰਧੀ ਗਤੀਵਿਧੀਆਂ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।