ਗੁਰਦੁਆਰਾ ਸਿੱਧਸਰ ਸਾਹਿਬ ਤੇ ਸਰਕਾਰੀ ਕਾਲਜ ਨੂੰ 1.80 ਲੱਖ ਰੁਪਏ ਦੀ ਰਾਸ਼ੀ ਦਾਨ ਦਿੱਤੀ
ਮਲੌਦ, 11 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਾਬਾ ਸ਼ੀਹਾਂ ਜੀ ਗਿੱਲ ਝੱਲੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸਿੱਧਸਰ ਸਾਹਿਬ ਨੂੰ ਇਕ ਲੱਖ ਰੁਪਏ ਤੇ ਸਰਕਾਰੀ ਕਾਲਜ ਸਿੱਧਸਰ ਨੂੰ ਫੋਟੋ ਸਟੇਟ ਮਸ਼ੀਨ ਲੈਣ ਵਾਸਤੇ 80 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਦਿੱਤੀ। ਉਕਤ ਦਾਨ ਬੁੱਗਰ ਸਿੰਘ ਬਾਬਰਪੁਰ ਦੁਆਰਾ ਸੈਕਟਰੀ ਮਹਿੰਦਰ ਸਿੰਘ ਦੁਧਾਲ, ਗੁਰਪ੍ਰੀਤ ਸਿੰਘ ਦੁਧਾਲ ਤੇ ਗੁਰਤੇਜ ਸਿੰਘ ਵਲੋਂ ਪ੍ਰਬੰਧਕਾਂ ਨੂੰ ਭੇਟ ਕੀਤੀ ਗਈ।
ਮਲੌਦ, 11 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਾਬਾ ਸ਼ੀਹਾਂ ਜੀ ਗਿੱਲ ਝੱਲੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸਿੱਧਸਰ ਸਾਹਿਬ ਨੂੰ ਇਕ ਲੱਖ ਰੁਪਏ ਤੇ ਸਰਕਾਰੀ ਕਾਲਜ ਸਿੱਧਸਰ ਨੂੰ ਫੋਟੋ ਸਟੇਟ ਮਸ਼ੀਨ ਲੈਣ ਵਾਸਤੇ 80 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਦਿੱਤੀ। ਉਕਤ ਦਾਨ ਬੁੱਗਰ ਸਿੰਘ ਬਾਬਰਪੁਰ ਦੁਆਰਾ ਸੈਕਟਰੀ ਮਹਿੰਦਰ ਸਿੰਘ ਦੁਧਾਲ, ਗੁਰਪ੍ਰੀਤ ਸਿੰਘ ਦੁਧਾਲ ਤੇ ਗੁਰਤੇਜ ਸਿੰਘ ਵਲੋਂ ਪ੍ਰਬੰਧਕਾਂ ਨੂੰ ਭੇਟ ਕੀਤੀ ਗਈ। ਪ੍ਰਧਾਨ ਸਵਰਨ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਬੁੱਗਰ ਸਿੰਘ ਬਾਬਰਪੁਰ ਵਲੋਂ ਦਾਨ ਦਿੱਤਾ ਗਿਆ। ਦਾਨੀ ਪਰਿਵਾਰ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਾਲਜ ਸਟਾਫ ਵਲੋਂ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਮੁਹੰਮਦ ਇਰਫਾਨ, ਡਾ: ਪੂਨਮ ਜੈਨ, ਪ੍ਰੋ: ਬਲਵਿੰਦਰ ਸਿੰਘ, ਅਮਨਦੀਪ ਸਿੰਘ ਕਲਰਕ, ਪ੍ਰਧਾਨ ਸਵਰਨ ਸਿੰਘ ਲਸਾੜਾ, ਅਵਤਾਰ ਸਿੰਘ ਜਰਗੜੀ, ਗੁਰਬਾਜ ਸਿੰਘ ਜੁਲਮ, ਨੰਬਰਦਾਰ ਨਰਿੰਦਰ ਸਿੰਘ ਜਰਗੜੀ, ਮਲੂਕ ਸਿੰਘ ਜੁਲਮਗੜ, ਬੰਤ ਸਿੰਘ ਨਿਜ਼ਾਮਪੁਰ, ਮਾ: ਸੁਰਿੰਦਰਪਾਲ ਸਿੰਘ ਲਸਾੜਾ, ਗੁਰਮੀਤ ਸਿੰਘ ਨਿਜ਼ਾਮਪੁਰ ਆਦਿ ਹਾਜ਼ਰ ਸਨ।