06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਅਹਿਮਦਗੜ੍ਹ, 5 ਨਵੰਬਰ (ਰਵਿੰਦਰ ਪੁਰੀ)- ਹਿੰਦ ਹਸਪਤਾਲ ਅਹਿਮਦਗੜ੍ਹ ਵਿਖੇ ਲਾਇਨਜ਼ ਕਲੱਬ ਅਹਿਮਦਗੜ੍ਹ ਗ੍ਰੇਟਰ ਦੇ ਸਹਿਯੋਗ ਨਾਲ ਛਾਤੀ ਅਤੇ ਸਪਾਈਨ ਰੋਗਾਂ ਸਬੰਧੀ ਵਿਸ਼ੇਸ਼ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਦੌਰਾਨ ਸਪਾਈਨ ਮਾਹਿਰ ਡਾ.

ਅਜੀਤ ਡੈਸਕ 06-11-2026
ਅਹਿਮਦਗੜ੍ਹ, 5 ਨਵੰਬਰ (ਰਵਿੰਦਰ ਪੁਰੀ)- ਹਿੰਦ ਹਸਪਤਾਲ ਅਹਿਮਦਗੜ੍ਹ ਵਿਖੇ ਲਾਇਨਜ਼ ਕਲੱਬ ਅਹਿਮਦਗੜ੍ਹ ਗ੍ਰੇਟਰ ਦੇ ਸਹਿਯੋਗ ਨਾਲ ਛਾਤੀ ਅਤੇ ਸਪਾਈਨ ਰੋਗਾਂ ਸਬੰਧੀ ਵਿਸ਼ੇਸ਼ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਦੌਰਾਨ ਸਪਾਈਨ ਮਾਹਿਰ ਡਾ. ਅਮਿਤ ਕਪੂਰ ਅਤੇ ਛਾਤੀ ਰੋਗਾਂ ਦੇ ਮਾਹਿਰ ਡਾ. ਆਰ. ਕੇ. ਗੋਇਲ ਨੇ ਮਰੀਜ਼ਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਲੋੜ ਅਨੁਸਾਰ ਡਾਕਟਰੀ ਸਲਾਹ ਦਿੱਤੀ। ਕੈਂਪ ਦੌਰਾਨ ਬੋਨ ਮਿਨਰਲ ਡੈਨਸਿਟੀ, ਤਿੰਨ ਮਹੀਨਿਆਂ ਦੀ ਔਸਤ ਸ਼ੂਗਰ ਅਤੇ ਫੇਫੜਿਆਂ ਦੀ ਸਮਰੱਥਾ ਦੀ ਜਾਂਚ ਲਈ ਸਪਾਇਰੋਮੈਟਰੀ ਸਮੇਤ ਵੱਖ-ਵੱਖ ਟੈੱਸਟ ਮੁਫ਼ਤ ਕੀਤੇ ਗਏ। ਇਸ ਮੌਕੇ ਡਾ. ਆਰ. ਕੇ. ਗੋਇਲ ਨੇ ਕਿਹਾ ਕਿ ਸਾਹ ਲੈਣ ਵਿਚ ਤਕਲੀਫ਼, ਲਗਾਤਾਰ ਖੰਘ ਤੇ ਫੇਫੜਿਆਂ ਨਾਲ ਸਬੰਧਿਤ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਮੇਂ ਸਿਰ ਜਾਂਚ ਨਾਲ ਬਿਮਾਰੀਆਂ ਦੀ ਪਛਾਣ ਅਤੇ ਇਲਾਜ ਵਿਚ ਮਦਦ ਮਿਲਦੀ ਹੈ। ਉੱਧਰ ਡਾ. ਅਮਿਤ ਕਪੂਰ ਨੇ ਕਿਹਾ ਕਿ ਲਗਾਤਾਰ ਕਮਰ ਦਰਦ, ਸਲਿੱਣੀ ਚਾਹੀਦੀ ਹੈ। ਹਿੰਦ ਹਸਪਤਾਲ ਦੇ ਡਾਇਰੈਕਟਰ ਡਾ. ਸੁਨੀਤ ਕੁਮਾਰ ਹਿੰਦ ਨੇ ਕਿਹਾ ਕਿ ਹਸਪਤਾਲ ਦਾ ਮੁੱਖ ਉਦੇਸ਼ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਨੇੜੇ ਹੀ ਮੁਹੱਈਆ ਕਰਵਾਉਣਾ ਹੈ। ਇਸੇ ਤਹਿਤ ਸਮੇਂ-ਸਮੇਂ ’ਤੇ ਅਜਿਹੇ ਮੁਫ਼ਤ ਸਿਹਤ ਕੈਂਪ ਲਗਾਏ ਜਾਂਦੇ ਹਨ। ਉਨ੍ਹਾਂ ਮਾਹਿਰ ਡਾਕਟਰਾਂ ਅਤੇ ਲਾਇਨਜ਼ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਆਯੁਸ਼ ਹਿੰਦ, ਲਾਇਨਜ਼ ਕਲੱਬ ਅਹਿਮਦਗੜ੍ਹ ਗ੍ਰੇਟਰ ਦੇ ਪ੍ਰਧਾਨ ਪਵਨ ਵਰਮਾ, ਸਕੱਤਰ ਰਜਨੀਸ਼ ਬਾਂਸਲ, ਜਸਵੰਤ ਸਿੰਘ ਗੋਗਾ, ਰਾਜ ਕੁਮਾਰ ਸਿੰਘ, ਰਾਕੇਸ਼ ਵਰਮਾ, ਰਵਿੰਦਰਪਾਲ ਸਿੰਘ ਬਿਰਦੀ ਅਤੇ ਦਵਿੰਦਰ ਸਿੰਘ ਤੋਂ ਇਲਾਵਾ ਹਸਪਤਾਲ ਦੀ ਟੀਮ ਵਲੋਂ ਡਾ. ਫਲਕ, ਡਾ. ਸ਼ਾਲਿੰਦਰ, ਡਾ. ਨਾਈਲਾ, ਡਾ. ਰਾਹੁਲ, ਡਾ. ਦਿਵਿਆਨੀ ਅਤੇ ਡਾ. ਗੌਤਮ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਸਮਾਰਟ ਸਕੂਲ ਸਿਆੜ੍ਹ ਵਿਖੇ ਸਾਬਕਾ ਡੀ. ਜੀ. ਪੀ. ਗੁਰਦਿਆਲ ਸਿੰਘ ਵਲੋਂ ਬੱਚਿਆਂ ਨੂੰ ਟਰੈਕ ਸੂਟ ਤਕਸੀਮ ਅਗਲੀ ਖ਼ਬਰ ਸੰਗਰੂਰ ਇਨਸਾਫ਼ ਰੈਲੀ ’ਚ ਸ਼ਮੂਲੀਅਤ ਕਰਨ ਲਈ ਹਲਕਾ ਸਾਹਨੇਵਾਲ ਤੋਂ ਕਾਂਗਰਸੀ ਆਗੂਆਂ ਦਾ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।