30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਵਿਕਟੋਰੀਆ ਸਕੂਲ ਲਹਿਰਾ ਦੇ ਹਾਕੀ ਖਿਡਾਰੀ ਦੀ ਸੂਬਾ ਪੱਧਰੀ ਮੁਕਾਬਲਿਆਂ ਲਈ ਚੋਣ

ਡੇਹਲੋਂ, 29 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)-ਵਿਕਟੋਰੀਆ ਪਬਲਿਕ ਸਕੂਲ ਲਹਿਰਾ ਦੇ ਹਾਕੀ ਖਿਡਾਰੀ ਗੁਰਵੀਰ ਸਿੰਘ ਦੀ ਸੂਬਾ ਪੱਧਰੀ ਹਾਕੀ ਮੁਕਾਬਲਿਆਂ ਲਈ ਚੋਣ ਹੋਣ ਨਾਲ ਸਕੂਲ ਦਾ ਨਾਮ ਪੰਜਾਬ ਪੱਧਰ ’ਤੇ ਚਮਕਿਆ ਹੈ। ਇਸ ਮਾਣਮੱਤੀ ਪ੍ਰਾਪਤੀ ’ਤੇ ਸਕੂਲ ਦੇ ਚੇਅਰਮੈਨ ਡਾ.

ਹਾਕੀ ਖਿਡਾਰੀ ਗੁਰਵੀਰ ਸਿੰਘ ਦੀ ਫਾਇਲ ਫੋਟੋ। 30-10-2026
ਡੇਹਲੋਂ, 29 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)-ਵਿਕਟੋਰੀਆ ਪਬਲਿਕ ਸਕੂਲ ਲਹਿਰਾ ਦੇ ਹਾਕੀ ਖਿਡਾਰੀ ਗੁਰਵੀਰ ਸਿੰਘ ਦੀ ਸੂਬਾ ਪੱਧਰੀ ਹਾਕੀ ਮੁਕਾਬਲਿਆਂ ਲਈ ਚੋਣ ਹੋਣ ਨਾਲ ਸਕੂਲ ਦਾ ਨਾਮ ਪੰਜਾਬ ਪੱਧਰ ’ਤੇ ਚਮਕਿਆ ਹੈ।ਇਸ ਮਾਣਮੱਤੀ ਪ੍ਰਾਪਤੀ ’ਤੇ ਸਕੂਲ ਦੇ ਚੇਅਰਮੈਨ ਡਾ. ਸੁਰਿੰਦਰਪਾਲ ਸਿੰਘ ਸੋਫਤ, ਪ੍ਰਧਾਨ ਐਡਵੋਕੇਟ ਸੰਜੇ ਢੰਡ ਅਤੇ ਮੈਨੇਜਿੰਗ ਡਾਇਰੈਕਟਰ ਸਪਨਾ ਢੰਡ ਨੇ ਹਾਕੀ ਖਿਡਾਰੀ ਗੁਰਵੀਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਕਟੋਰੀਆ ਪਬਲਿਕ ਸਕੂਲ ਲਹਿਰਾ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਵਿੱਦਿਅਕ ਖੇਤਰ ਵਿਚ ਹੀ ਨਹੀਂ, ਸਗੋਂ ਖੇਡਾਂ ਸਮੇਤ ਹਰ ਖੇਤਰ ਵਿਚ ਮਾਣ ਹਾਸਿਲ ਕਰਨ ਲਈ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਅਜਿਹੀਆਂ ਪ੍ਰਾਪਤੀਆਂ ਸੰਸਥਾ ਦੀ ਮਿਹਨਤ, ਖੇਡ ਸਭਿਆਚਾਰ ਅਤੇ ਸਰਵਪੱਖੀ ਵਿਕਾਸ ਪ੍ਰਤੀ ਸਮਰਪਣ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਸ ਕੂਲ ਦੇ ਪ੍ਰਿੰਸੀਪਲ ਬਿਪਨ ਸੇਠੀ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਦੀ ਸਟੇਟ ਪੱਧਰੀ ਚੈਂਪੀਅਨਸ਼ਿਪ ਲਈ ਚੋਣ ਸਮੁੱਚੇ ਸਕੂਲ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਹਾਕੀ ਖਿਡਾਰੀ ਨੂੰ ਵਧਾਈ ਦਿੰਦਿਆਂ ਅਗਲੇ ਮੁਕਾਬਲਿਆਂ ਲਈ ਹੋਰ ਵੀ ਮਿਹਨਤ ਨਾਲ ਖੇਡਣ ਲਈ ਪ੍ਰੇਰਿਆ।
ਪਿਛਲੀ ਖ਼ਬਰ ਵਿਦਿਆਰਥੀਆਂ ਨੇ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਕਲਗ਼ੀਧਰ ਅਕੈਡਮੀ ਦੇ ਖਿਡਾਰੀਆਂ ਦਾ ਸਟੇਟ ਪੱਧਰੀ ਕਰਾਟੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।