29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਬੀ. ਐੱਸ. ਐਨ. ਐੱਲ. ਦੇ ਜੇ. ਈ. ਨੂੰ ਗੋਲੀ ਮਾਰਨ ਦੀ ਧਮਕੀ ਦੇਣ ਅਤੇ 2 ਲੱਖ ਰੁਪਏ ਮੰਗਣ ਦੇ ਮਾਮਲੇ ਵਿਚ ਇਕ ਵਿਅਕਤੀ ਗ੍ਰਿਫ਼ਤਾਰ

ਖੰਨਾ, 28 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ ’ਚ ਇੱਕ ਬੀ. ਐੈੱਸ.

ਅਜੀਤ ਡੈਸਕ 29-10-2026
ਖੰਨਾ, 28 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ ’ਚ ਇੱਕ ਬੀ. ਐੈੱਸ. ਐਨ. ਐੱਲ. ਜੂਨੀਅਰ ਇੰਜੀਨੀਅਰ (ਜੇ. ਈ.) ਨੂੰ ਗੋਲੀ ਮਾਰਨ ਦੀ ਧਮਕੀ ਦੇਣ ਅਤੇ ਸੋਸ਼ਲ ਮੀਡੀਆ ’ਤੇ ਪੋਸਟ ਹਟਾਉਣ ਦੇ ਬਦਲੇ 2 ਲੱਖ ਰੁਪਏ ਮੰਗਣ ਦਾ ਕਥਿਤ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਨਰਿੰਦਰ ਸਿੰਘ ਜੋ ਕਿ ਉੱਤਮ ਨਗਰ ਖੰਨਾ ਦਾ ਰਹਿਣ ਵਾਲਾ ਹੈ, ਦੀ ਸ਼ਿਕਾਇਤ ਦੇ ਆਧਾਰ ’ਤੇ, ਪੁਲਿਸ ਨੇ ਸੋਸ਼ਲ ਮੀਡੀਆ ਕਾਰਕੁਨ ਜੋ , ਖੰਨਾ ਦਾ ਹੀ ਰਹਿਣ ਵਾਲਾ ਹੈ, ਵਿਰੁੱਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਨਰਿੰਦਰ ਸਿੰਘ ਵਾਸੀ ਉੱਤਮ ਨਗਰ, ਭੱਟੀਆਂ ਨੇ ਦੱਸਿਆ ਕਿ 16 ਅਕਤੂਬਰ ਸ਼ਾਮ 5.30 ਵਜੇ ਦੇ ਕਰੀਬ ਉਹ ਆਪਣੇ ਦਫ਼ਤਰ ਵਿਚ ਸੀ। ਜਦੋਂ ਕਥਿਤ ਦੋਸ਼ੀ ਉਸ ਕੋਲ ਆਇਆ ਤੇ ਉਸ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।ਉਹ ਕਈ ਦਿਨਾਂ ਤੋਂ ਪੈਸੇ ਮੰਗ ਰਿਹਾ ਸੀ। ਨਰਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਹ ਕਈ ਦਿਨਾਂ ਤੋਂ ਬੀ. ਐੈੱਸ. ਐਨ. ਐੈੱਲ. ਐਕਸਚੇਂਜ ’ਤੇ ਆ ਰਿਹਾ ਸੀ ਅਤੇ ਉਸ ਤੋਂ ਪੈਸੇ ਦੀ ਮੰਗ ਕਰ ਰਿਹਾ ਸੀ। ਮੁਲਜ਼ਮ ਨੇ ਕਥਿਤ ਤੌਰ ’ਤੇ ਫੇਸ ਬੁੱਕ ਪੇਜ ਖੰਨਾ ਡੇਲੀ ਅਪਡੇਟ ’ਤੇ ਇੱਕ ਅਪਮਾਨਜਨਕ ਪੋਸਟ ਪਾ ਕੇ ਉਸ ਨੂੰ ਬਦਨਾਮ ਕਰਨ ਦੀ ਧਮਕੀ ਦਿੱਤੀ ਅਤੇ ਪੋਸਟ ਹਟਾਉਣ ਦੇ ਬਦਲੇ 2 ਲੱਖ ਰੁਪਏ ਦੀ ਮੰਗ ਕੀਤੀ। ਇਹ ਵੀ ਦੱਸਿਆ ਜਾ ਰਿਹਾ ਹੈ ਕਥਿਤ ਮੁਲਜ਼ਮ ਸੋਸ਼ਲ ਮੀਡੀਆ ਤੇ ਸਰਕਾਰ ਖ਼ਿਲਾਫ਼ ਪ੍ਰਚਾਰ ਵੀ ਕਰ ਰਿਹਾ ਸੀ। ਪੁਲਸ ਨੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ਿਕਾਇਤ ਦੇ ਅਨੁਸਾਰ ਬੀ. ਐੱਸ. ਐਨ. ਐੈੱਲ. ਵਿਭਾਗ ਨੇ 2023 ਤੋਂ ਇਸ ਕਥਿਤ ਦੋਸ਼ੀ ਦੇ ਐਕਸਚੇਂਜ ਵਿਚ ਦਾਖਲ ਹੋਣ ’ਤੇ ਪਹਿਲਾਂ ਹੀ ਲਿਖਤੀ ਪਾਬੰਦੀ ਲਾਈ ਹੋਈ ਹੈ। ਸ਼ਿਕਾਇਤਕਰਤਾ ਇਸ ਨੂੰ ਰੰਜਸ਼ ਦਾ ਕਾਰਨ ਦੱਸਦਾ ਹੈ। ਐੈੱਸ. ਐੈੱਚ. ਓ. ਸਿਟੀ 2 ਤਰਵਿੰਦਰ ਕੁਮਾਰ ਬੇਦੀ ਨੇ ਪੁਸ਼ਟੀ ਕੀਤੀ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪਿਛਲੀ ਖ਼ਬਰ ਪਿੰਡ ਰਾਮਗੜ੍ਹ ਵਿਖੇ 24 ਨੂੰ ਲੱਗੇਗਾ ਇਕ ਪਿੰਡ ਓਪਨ ਕਬੱਡੀ ਦਾ ਮਹਾਂਕੁੰਭ-ਕਮਲ ਮਾਂਗਟ ਅਗਲੀ ਖ਼ਬਰ ਨਸ਼ੇ ਨਾਲ ਮਰੇ ਨੌਜਵਾਨ ਦੀ ਮ੍ਰਿਤਕ ਦੇਹ ਪੁਲਿਸ ਵਲੋਂ ਖੋਹਣ ਖ਼ਿਲਾਫ਼ ਥਾਣਾ ਮਲੌਦ ਅੱਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।