29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਮੁੱਖ ਮੰਤਰੀ ਮਾਨ ਅਤੇ ਮੰਤਰੀ ਸੌਂਦ ਦੀ ਅਗਵਾਈ ਵਿਚ ਅਨਾਜ ਮੰਡੀ ਖੰਨਾ ਵਿਚ ਝੋਨੇ ਦੀ ਖ਼ਰੀਦ ਅਤੇ ਆਮਦ ਤੇਜ਼-ਚੇਅਰਮੈਨ ਰਤਨਹੇੜੀ

ਖੰਨਾ, 28 ਅਕਤੂਬਰ (ਹਰਜਿੰਦਰ ਸਿੰਘ ਲਾਲ)-ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਤਾਰ ਸਿੰਘ ਰਤਨਹੇੜੀ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਦੇਖਰੇਖ ਵਿਚ ਝੋਨੇ ਦੀ ਫ਼ਸਲ ਦੀ ਆਮਦ ਅਤੇ ਖ਼ਰੀਦ ਤੇਜ਼ੀ ਨਾਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਅਨਾਜ ਮੰਡੀ ਵਿਚ ਹੁਣ ਤੱਕ 14 ਲੱਖ 6 ਹਜ਼ਾਰ 724 ਕੁਇੰਟਲ ਝੋਨੇ ਦੀ ਫ਼ਸਲ ਦੀ ਆਮਦ ਹੋ ਚੁੱਕੀ ਹੈ।

ਅਜੀਤ ਡੈਸਕ 29-10-2026
ਖੰਨਾ, 28 ਅਕਤੂਬਰ (ਹਰਜਿੰਦਰ ਸਿੰਘ ਲਾਲ)-ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਤਾਰ ਸਿੰਘ ਰਤਨਹੇੜੀ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਦੇਖਰੇਖ ਵਿਚ ਝੋਨੇ ਦੀ ਫ਼ਸਲ ਦੀ ਆਮਦ ਅਤੇ ਖ਼ਰੀਦ ਤੇਜ਼ੀ ਨਾਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਅਨਾਜ ਮੰਡੀ ਵਿਚ ਹੁਣ ਤੱਕ 14 ਲੱਖ 6 ਹਜ਼ਾਰ 724 ਕੁਇੰਟਲ ਝੋਨੇ ਦੀ ਫ਼ਸਲ ਦੀ ਆਮਦ ਹੋ ਚੁੱਕੀ ਹੈ। ਜਦਕਿ ਅੱਜ ਦੇ ਇੱਕੋ ਦਿਨ ਵਿਚ 67 ਹਜਾਰ 149 ਕੁਇੰਟਲ ਝੋਨੇ ਦੀ ਆਮਦ ਹੋਈ ਹੈ। ਚੇਅਰਮੈਨ ਜਗਤਾਰ ਸਿੰਘ ਰਤਨਹੇੜੀ ਅਤੇ ਮਾਰਕੀਟ ਕਮੇਟੀ ਸਕੱਤਰ ਕਮਲਦੀਪ ਸਿੰਘ ਮਾਨ ਨੇ ਦੱਸਿਆ ਕਿ ਮੰਡੀ ਵਿਚ ਕੁੱਲ ਹੋਈ 14 ਲੱਖ 6 ਹਜ਼ਾਰ 724 ਕੁਇੰਟਲ ਆਮਦ ਵਿਚੋਂ ਖੰਨਾ ਦੀ ਮੁੱਖ ਅਨਾਜ ਮੰਡੀ ਵਿਚ 5 ਲੱਖ 83 ਹਜ਼ਾਰ 621 ਕੁਇੰਟਲ, ਰਾਹੌਣ ਮੰਡੀ ਵਿਚ 6 ਲੱਖ 61 ਹਜ਼ਾਰ 795 ਕੁਇੰਟਲ, ਰੌਣੀ ਖ਼ਰੀਦ ਕੇਂਦਰ ਵਿਚ 92 ਹਜ਼ਾਰ 623 ਕੁਇੰਟਲ, ਈਸੜੂ ਖ਼ਰੀਦ ਕੇਂਦਰ ਵਿਚ 17 ਹਜ਼ਾਰ 992 ਕੁਇੰਟਲ, ਰਾਏਪੁਰ ਖ਼ਰੀਦ ਕੇਂਦਰ ਵਿਚ 10 ਹਜ਼ਾਰ 012 ਕੁਇੰਟਲ, ਦਹਿੜੂ ਖ਼ਰੀਦ ਕੇਂਦਰ ਵਿਚ 22 ਹਜ਼ਾਰ 160 ਕੁਇੰਟਲ ਤੋਂ ਇਲਾਵਾ ਆਰ.ਕੇ ਐਂਡ ਸੰਨਜ਼ ਖ਼ਰੀਦ ਕੇਂਦਰ ਵਿਚ 3321 ਕੁਇੰਟਲ, ਧਰਮਪਾਲ ਐਂਡ ਕੰਪਨੀ ਦੇ ਖ਼ਰੀਦ ਕੇਂਦਰ ਵਿਚ 1696 ਕੁਇੰਟਲ, ਗਰਗ ਟਰੇਡਰਜ਼ ਖ਼ਰੀਦ ਕੇਂਦਰ ਵਿਚ 1875 ਕੁਇੰਟਲ, ਚੰਨਣ ਮੱਲ ਸ਼ਾਮ ਲਾਲ ਖ਼ਰੀਦ ਕੇਂਦਰ ਵਿਚ 3948 ਕੁਇੰਟਲ ਅਤੇ ਭਗਵਤੀ ਗੋਇਲ ਐਂਡ ਬ੍ਰਦਰਜ਼ ਖ਼ਰੀਦ ਕੇਂਦਰ ਵਿਚ 7681 ਕੁਇੰਟਲ ਝੋਨੇ ਦੀ ਆਮਦ ਹੋਈ ਹੈ। ਮੰਡੀ ਵਿਚ ਪੁੱਜੀ ਕੁੱਲ ਝੋਨੇ ਦੀ ਫ਼ਸਲ ਵਿਚੋਂ 14 ਲੱਖ 6724 ਕੁਇੰਟਲ ਫ਼ਸਲ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਜਿਸ ਕਰ ਕੇ ਮੰਡੀ ਵਿਚ ਅਣਵਿਕੀ ਇਕ ਵੀ ਬੋਰੀ ਬਾਕੀ ਨਹੀਂ ਹੈ । ਇਹ ਖ਼ਰੀਦ ਮੁੱਖ ਅਨਾਜ ਮੰਡੀ ਵਿਚੋਂ 5 ਲੱਖ 83 ਹਜ਼ਾਰ 621 ਕੁਇੰਟਲ, ਰਾਹੌਣ ਮੰਡੀ ਵਿਚੋਂ 6 ਲੱਖ 61 ਹਜ਼ਾਰ 795 ਕੁਇੰਟਲ ਅਤੇ ਰੌਣੀ ਖ਼ਰੀਦ ਕੇਂਦਰ ਵਿਚੋਂ 92 ਹਜ਼ਾਰ 623 ਕੁਇੰਟਲ ਹੈ। ਜਦੋਂ ਕਿ ਬਾਕੀ ਦੀ ਫ਼ਸਲ ਛੋਟੇ ਖ਼ਰੀਦ ਕੇਂਦਰ ਵਿਚੋਂ ਕੀਤੀ ਗਈ ਹੈ। ਇਸ ਵੇਲੇ ਮੰਡੀ ਵਿਚੋਂ 12 ਲੱਖ 40 ਹਜ਼ਾਰ 73 ਕੁਇੰਟਲ ਵਿਕੇ ਝੋਨੇ ਦੀ ਚੁਕਾਈ ਹੋ ਚੁੱਕੀ ਹੈ। ਜਦੋਂ ਕਿ 1 ਲੱਖ 66 ਹਜ਼ਾਰ 651 ਕੁਇੰਟਲ ਵਿਕਿਆ ਝੋਨਾ ਅਜੇ ਚੁੱਕਿਆ ਜਾਣਾ ਬਾਕੀ ਹੈ।
ਪਿਛਲੀ ਖ਼ਬਰ ਸਮਰਾਲਾ ਦੇ ਤਹਿਸੀਲਦਾਰ ਵਲੋਂ ‘ਮੇਰਾ ਘਰ, ਮੇਰੇ ਨਾਮ’ ਸਕੀਮ ਤਹਿਤ ਪਿੰਡ ਹਰਬੰਸਪੁਰਾ ਵਿਖੇ 115 ਪਰਿਵਾਰਾਂ ਨੂੰ ਪ੍ਰਾਪਰਟੀ... ਅਗਲੀ ਖ਼ਬਰ ਮਹਿੰਦਰਾ ਪਿਕਅਪ ਦਾ ਚਾਲਕ 60 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।