ਸਾਹਨੇਵਾਲ ਕੈਮਿਸਟ ਐਸੋਸੀਏਸ਼ਨ ਵਲੋਂ ਨਸ਼ੇ ਵਾਲੀਆਂ ਸਾਰੀਆਂ ਦਵਾਈਆਂ ਦੀ ਵਿਕਰੀ ਨੂੰ ਪੂਰਨ ਰੂਪ ਵਿਚ ਕੀਤਾ ਬੰਦ-ਪ੍ਰਧਾਨ ਪੁਰੀ
ਸਾਹਨੇਵਾਲ, 26 ਅਕਤੂਬਰ (ਹਨੀ ਚਾਠਲੀ)-ਸਾਹਨੇਵਾਲ ਕੈਮਿਸਟ ਐਸੋਸੀਏਸ਼ਨ ਨੇ ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਲਏ ਗਏ ਫ਼ੈਸਲੇ ਦਾ ਸਮਰਥਨ ਕਰਦਿਆਂ ਪ੍ਰੇਗਾਬਾਲਿਨ ਸਮੇਤ ਨਸ਼ੇ ਵਾਲੀਆਂ ਸਾਰੀਆਂ ਦਵਾਈਆਂ ਦੀ ਵਿੱਕਰੀ ਨੂੰ ਪੂਰਨ ਰੂਪ ਵਿਚ ਬੰਦ ਕਰ ਦਿੱਤਾ ਗਿਆ ਹੈ ਤੇ ਜਿਸ ਵੀ ਕਿਸੇ ਕੈਮਿਸਟ ਦੇ ਕੋਲ ਇਹ ਦਵਾਈਆਂ ਮੌਜੂਦ ਹਨ ਤਾਂ ਉਹ ਆਪਣੇ ਹੋਲ਼ ਸੇਲਰ ਡੀਲਰ ਨੂੰ ਦਵਾਈਆਂ ਵਾਪਸ ਭੇਜ ਦਿੱਤੀਆਂ ਜਾਣ। ਇਹ ਪ੍ਰਗਟਾਵਾ ਕੈਮਿਸਟ ਐਸੋਸੀਏਸ਼ਨ ਸਾਹਨੇਵਾਲ ਦੇ ਪ੍ਰਧਾਨ ਵਿਜੇ ਪੁਰੀ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤਾ।
ਅਜੀਤ ਡੈਸਕ
27-10-2026