03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਡੀ. ਏ. ਵੀ. ਪਬਲਿਕ ਸਕੂਲ, ਖੰਨਾ ਵਿਚ ਗਾਂਧੀ ਜੈਅੰਤੀ ਮਨਾਈ

ਦੋਰਾਹਾ, 2 ਅਕਤੂਬਰ (ਮਨਜੀਤ ਸਿੰਘ ਗਿੱਲ)-ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਡਵੀਜ਼ਨ ਦੋਰਾਹਾ ਦੇ ਸਕੱਤਰ ਬਲਵੀਰ ਸਿੰਘ ਤੇ ਕੈਸ਼ੀਅਰ ਬੁੱਧ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਵਰਕਿੰਗ ਕਮੇਟੀ ਦੇ ਕੀਤੇ ਚੋਣ ਨੋਟੀਫਿਕੇਸ਼ਨ ਤੇ ਡਵੀਜ਼ਨ ਕਮੇਟੀ ਵਲੋਂ ਕੀਤੇ ਚੋਣ ਨੋਟੀਫਿਕੇਸ਼ਨ ਅਨੁਸਾਰ ਸਬ ਡਵੀਜ਼ਨ ਸਬ ਅਰਬਨ ਦੋਰਾਹਾ (ਰਾਮਪੁਰ) ਦਾ ਡੈਲੀਗੇਟ ਇਜਲਾਸ ਕੀਤਾ। ਸਬ ਡਵੀਜ਼ਨ ਸਕੱਤਰ ਵਲੋਂ ਜਥੇਬੰਦੀ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਗਈ।

ਡੀ. ਏ. ਵੀ. ਪਬਲਿਕ ਸਕੂਲ ਵਿਖੇ ਗਾਂਧੀ ਜੈਅੰਤੀ ਮੌਕੇ ਕਰਵਾਏ ਸਮਾਗਮ ਮੌਕੇ ਬੱਚੇ ਪੇਸ਼ਕਾਰੀ ਕਰਦੇ ਹੋਏ। ਤਸਵੀਰ : ਸੋਨੀ ਗਿੱਲ 03-10-2026
ਦੋਰਾਹਾ, 2 ਅਕਤੂਬਰ (ਮਨਜੀਤ ਸਿੰਘ ਗਿੱਲ)-ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਡਵੀਜ਼ਨ ਦੋਰਾਹਾ ਦੇ ਸਕੱਤਰ ਬਲਵੀਰ ਸਿੰਘ ਤੇ ਕੈਸ਼ੀਅਰ ਬੁੱਧ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਵਰਕਿੰਗ ਕਮੇਟੀ ਦੇ ਕੀਤੇ ਚੋਣ ਨੋਟੀਫਿਕੇਸ਼ਨ ਤੇ ਡਵੀਜ਼ਨ ਕਮੇਟੀ ਵਲੋਂ ਕੀਤੇ ਚੋਣ ਨੋਟੀਫਿਕੇਸ਼ਨ ਅਨੁਸਾਰ ਸਬ ਡਵੀਜ਼ਨ ਸਬ ਅਰਬਨ ਦੋਰਾਹਾ (ਰਾਮਪੁਰ) ਦਾ ਡੈਲੀਗੇਟ ਇਜਲਾਸ ਕੀਤਾ। ਸਬ ਡਵੀਜ਼ਨ ਸਕੱਤਰ ਵਲੋਂ ਜਥੇਬੰਦੀ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਗਈ। ਸਬ ਡਵੀਜ਼ਨ ਕੈਸ਼ੀਅਰ ਵਲੋਂ ਵਿੱਤ ਰਿਪੋਰਟ ਪੇਸ਼ ਕੀਤੀ ਗਈ। ਹਾਜ਼ਰ ਮੈਂਬਰਾਂ ਨੇ ਦੋਵੇਂ ਰਿਪੋਰਟਾਂ ਤੇ ਅਪਣੇ ਆਪਣੇ ਵਿਚਾਰ ਪੇਸ਼ ਕੀਤੇ। ਦੋਵੇਂ ਰਿਪੋਰਟਾਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ। ਸਬ ਡਵੀਜ਼ਨ ਪ੍ਰਧਾਨ ਸਾਥੀ ਜੋਰਾ ਸਿੰਘ ਵਲੋਂ ਪਹਿਲੀ ਕਮੇਟੀ ਨੂੰ ਭੰਗ ਕਰਕੇ ਅਗਲੀ ਕਾਰਵਾਈ ਚੋਣ ਨਿਗਰਾਨ ਕਮੇਟੀ ਕੋਲ ਸੰਭਾਲੀ ਗਈ। ਚੋਣ ਨਿਗਰਾਨ ਕਮੇਟੀ ਆਗੂਆਂ ਬਲਵੀਰ ਸਿੰਘ, ਬੁੱਧ ਸਿੰਘ ਨੇ ਅਗਲੀ ਕਾਰਵਾਈ ਨੂੰ ਜਮਹੂਰੀ ਕਾਰਜਵਿਧੀ ਨਾਲ ਚਲਾਉਂਦੀਆਂ ਹੋਇਆ ਆਗੂਆਂ ਨੇ ਇਜਲਾਸ ਵਿੱਚ ਸ਼ਾਮਲ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਜਲੀ ਖੇਤਰ ਵਿਚ ਨਿੱਜੀਕਰਨ ਦੀਆਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਬਿਜਲੀ ਖੇਤਰ ਦਾ ਅਦਾਰਾ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਤੇਜ਼ੀ ਨਾਲ ਕਦਮ ਲਏ ਜਾ ਰਹੇ ਹਨ। ਇਨ੍ਹਾਂ ਹਮਲਿਆਂ ਦੇ ਖ਼ਿਲਾਫ਼ ਭਿੜਨ ਲਈ ਯੋਗ ਅਗਵਾਈ ਕਰਨ ਲਈ ਨਵੀਂ ਲੀਡਰਸ਼ਿਪ ਦੀ ਚੋਣ ਕਰਨੀ ਹੈ। ਸਬ ਡਵੀਜ਼ਨ ਮੈਂਬਰਾਂ ਨੂੰ ਸੂਬਾ ਕਮੇਟੀ ਤੇ ਸਰਕਲ ਕਮੇਟੀ ਵਲੋਂ ਪਾਸ ਕੀਤੀ ਮੈਂਬਰਸ਼ਿਪ ਦੀ ਜਾਣਕਾਰੀ ਦਿੱਤੀ ਗਈ। ਸਬ ਡਵੀਜ਼ਨ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਪੰਜ ਮੈਂਬਰੀ ਕਮੇਟੀ ਦਾ ਪੈਨਲ ਪੇਸ਼ ਕੀਤਾ, ਜਿਸ ਵਿਚ ਟੈਕਨੀਕਲ ਸਰਵਿਸਜ਼ ਯੂਨੀਅਨ ਦੀ ਸਬ ਡਵੀਜ਼ਨ ਸਬ ਅਰਬਨ ਦੋਰਾਹਾ (ਰਾਮਪੁਰ) ਦੀ ਕਮੇਟੀ ਵਿਚ ਪ੍ਰਧਾਨ ਸੰਦੀਪ ਸਿੰਘ ਜੇ. ਈ., ਮੀਤ ਪ੍ਰਧਾਨ ਮਨਿੰਦਰਪਾਲ ਸਿੰਘ ਕੂਨਰ, ਸਕੱਤਰ ਜਗਤਾਰ ਸਿੰਘ ਲਾਈਨਮੈਨ, ਸਹਾਇਕ ਸਕੱਤਰ ਨੀਰਜ ਸਹਾਇਕ ਲਾਈਨਮੈਨ, ਕੈਸ਼ੀਅਰ ਲਖਵਿੰਦਰਜੋਤ ਸਿੰਘ ਜੇ. ਈ. ਦੀ ਇਸ ਦੀ ਨਵੀਂ ਚੋਣ ਕੀਤੀ ਗਈ। ਚੋਣ ਨਿਗਰਾਨ ਕਮੇਟੀ ਆਗੂਆਂ ਵਲੋਂ ਪੇਸ਼ ਕੀਤੇ ਪੈਨਲ ਨੂੰ ਮਾਨਤਾ ਦਿੰਦੇ ਹੋਏ ਨਵੀਂ ਚੁਣੀ ਕਮੇਟੀ ਨੂੰ ਜਥੇਬੰਦੀ ਦਾ ਕਾਰਵਾਈ ਰਜਿਸਟਰ ਸੰਭਾਲਿਆ। ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂ ਸੁਖਜੀਤ ਸਿੰਘ ਭੌਰਲਾ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸਾਡੀ ਜਥੇਬੰਦੀ ਹਮੇਸ਼ਾ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੀ ਹੈ।
ਪਿਛਲੀ ਖ਼ਬਰ ਕਥਾ ਕੀਰਤਨ ਗੁਰਮਤਿ ਸਮਾਗਮ ਦੌਰਾਨ ਭਾਈ ਕੇਵਲ ਸਿੰਘ ਨੇ ਚਲਾਇਆ ਕਥਾ ਪ੍ਰਵਾਹ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਕਰਵਾਏ ਮੁਫ਼ਤ ਅੱਖਾਂ ਦੀ ਜਾਂਚ ਤੇ ਸਰਜਰੀ ਕੈਂਪ ਤੋਂ 360 ਮਰੀਜ਼ਾਂ ਨੇ ਲਿਆ ਲਾਭ- ਸੁਰਿੰਦਰ ਕਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।