03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪੁਰਾਤਨ ਵਿਰਾਸਤ ਨੂੰ ਸੰਭਾਲ ਰਹੀ ਵਿਰਾਸਤੀ ਗੀਤਾਂ ਦੀ ਸ਼ਹਿਬਰ ਪਿੰਡ ਬੌਂਦਲੀ ਵਿਚ ਚੱਲੀ

ਸਮਰਾਲਾ, 2 ਅਕਤੂਬਰ (ਗੋਪਾਲ ਸੋਫਤ)-ਨਜ਼ਦੀਕੀ ਪਿੰਡ ਬੌਂਦਲੀ ਦੇ ਸਮੂਹ ਨਗਰ ਨਿਵਾਸੀਆਂ ਵਲੋਂ ਆਪਣੇ ਪੁਰਾਤਨ ਵਿਰਸੇ ਨੂੰ ਸੰਭਾਲਣ ਲਈ ਪੁਰਾਣੇ ਵਿਰਸੇ ਨਾਲ ਜੁੜੇ ਢੱਡ ਸਾਰੰਗੀ ਤੇ ਧਾਰਮਿਕ ਗੀਤਾਂ ਵਾਲੇ ਗਾਇਕਾਂ ਨੂੰ ਬੁਲਾ ਕੇ ਸ਼ਾਮ ਮੌਕੇ ਮਹਿਫ਼ਲ ਸਜਾਈ ਗਈ, ਜੋ ਦੇਰ ਰਾਤ ਤੱਕ ਚੱਲੀ, ਜਿਸ ਦਾ ਸਮੂਹ ਨਗਰ ਨਿਵਾਸੀਆਂ ਜਿਨ੍ਹਾਂ ਵਿਚ ਵੱਡੀ ਉਮਰ ਦੇ ਬਜ਼ੁਰਗਾਂ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਖੂਬ ਆਨੰਦ ਮਾਣਿਆ। ਇਸ ਮੌਕੇ ਪੁੱਜੇ ਗਾਇਕਾਂ ਨੇ ਪੁਰਾਤਨ ਵਿਰਸੇ ਨਾਲ ਜੁੜੇ ਗਾਇਕਾਂ ਜਿਨ੍ਹਾਂ ਵਿਚ ਜਗਤਾਰ ਸਿੰਘ ਸਰੋਆ, ਗੁਰਮੀਤ ਸਿੰਘ ਦਿਆਲ ਸੂਫ਼ੀ ਵਾਲੇ ਤੇ ਅਨੇਕਾਂ ਹੋਰ ਗਾਇਕਾਂ ਨੇ ਪੁਰਾਤਨ ਰੰਗ ਬੰਨ੍ਹਿਆ।

ਅਜੀਤ ਡੈਸਕ 03-10-2026
ਸਮਰਾਲਾ, 2 ਅਕਤੂਬਰ (ਗੋਪਾਲ ਸੋਫਤ)-ਨਜ਼ਦੀਕੀ ਪਿੰਡ ਬੌਂਦਲੀ ਦੇ ਸਮੂਹ ਨਗਰ ਨਿਵਾਸੀਆਂ ਵਲੋਂ ਆਪਣੇ ਪੁਰਾਤਨ ਵਿਰਸੇ ਨੂੰ ਸੰਭਾਲਣ ਲਈ ਪੁਰਾਣੇ ਵਿਰਸੇ ਨਾਲ ਜੁੜੇ ਢੱਡ ਸਾਰੰਗੀ ਤੇ ਧਾਰਮਿਕ ਗੀਤਾਂ ਵਾਲੇ ਗਾਇਕਾਂ ਨੂੰ ਬੁਲਾ ਕੇ ਸ਼ਾਮ ਮੌਕੇ ਮਹਿਫ਼ਲ ਸਜਾਈ ਗਈ, ਜੋ ਦੇਰ ਰਾਤ ਤੱਕ ਚੱਲੀ, ਜਿਸ ਦਾ ਸਮੂਹ ਨਗਰ ਨਿਵਾਸੀਆਂ ਜਿਨ੍ਹਾਂ ਵਿਚ ਵੱਡੀ ਉਮਰ ਦੇ ਬਜ਼ੁਰਗਾਂ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਖੂਬ ਆਨੰਦ ਮਾਣਿਆ। ਇਸ ਮੌਕੇ ਪੁੱਜੇ ਗਾਇਕਾਂ ਨੇ ਪੁਰਾਤਨ ਵਿਰਸੇ ਨਾਲ ਜੁੜੇ ਗਾਇਕਾਂ ਜਿਨ੍ਹਾਂ ਵਿਚ ਜਗਤਾਰ ਸਿੰਘ ਸਰੋਆ, ਗੁਰਮੀਤ ਸਿੰਘ ਦਿਆਲ ਸੂਫ਼ੀ ਵਾਲੇ ਤੇ ਅਨੇਕਾਂ ਹੋਰ ਗਾਇਕਾਂ ਨੇ ਪੁਰਾਤਨ ਰੰਗ ਬੰਨ੍ਹਿਆ। ਇਸ ਵਿਚ ਪੁਰਾਣੀਆਂ ਲੋਕ ਗਥਾਵਾਂ, ਮਿਰਜ਼ਾ ਸਾਹਿਬਾ, ਹੀਰ ਰਾਂਝੇ ਦਾ ਕਿੱਸਾ ਅਤੇ ਹੋਰ ਪ੍ਰੇਮ ਗਥਾਵਾਂ ਬਾਰੇ ਪੂਰੀ ਸਮੀਖਿਆ ਨਾਲ ਗਾਏ। ਇਸ ਮੌਕੇ ਵੱਡੀ ਉਮਰ ਦੇ ਬਜ਼ੁਰਗਾਂ ਵਲੋਂ ਪਿੰਡ ਬੌਂਦਲੀ ਵਾਸੀਆਂ ਵਲੋਂ ਅਜਿਹੀ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਅਤੇ ਇਸ ਮੌਕੇ ਪਿੰਡ ਦੀਆਂ ਔਰਤਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿਚ ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ ਸਮਰਾਲਾ ਨੇ ਵੀ ਸ਼ਿਰਕਤ ਕੀਤੀ। ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿਚ ਰਾਮ ਪੇਂਟਰ, ਦਿਲਪ੍ਰੀਤ ਸਿੰਘ, ਜੋਤ ਸਿੱਧੂ, ਜਸਮੇਲ ਸਿੰਘ ਬੌਂਦਲੀ, ਜਗਜੀਤ ਸਿੰਘ ਕਾਕਾ, ਜੱਸੀ ਸਾਬਕਾ ਸਰਪੰਚ, ਗੁਰਪ੍ਰੀਤ ਕੌਰ ਪੰਚ, ਹੈਪੀ ਪੰਚ, ਸੋਨੀ ਪੰਚ, ਦਲਬਾਰਾ ਸਿੰਘ ਬੇਗੜਾ, ਲੱਕੀ ਬੌਂਦਲੀ, ਮਨਜੀਤ ਸਿੰਘ ਬੈਂਕ ਵਾਲੇ, ਜਰਨੈਲ ਸਿੰਘ, ਪ੍ਰੀਤਮ ਸਿੰਘ ਸਾਬਕਾ ਪੰਚ, ਭੁਪਿੰਦਰ ਸਿੰਘ ਸਾਬਕਾ ਪੰਚ, ਸੁਹੇਲ ਸਿੰਘ ਸਾਬਕਾ ਪੰਚ ਤੇ ਨੰਬਰਦਾਰ ਬਲਵਿੰਦਰ ਸਿੰਘ ਆਦਿ ਤੋਂ ਇਲਾਵਾ ਸਮੂਹ ਨਗਰ ਨਿਵਾਸੀਆਂ ਨੇ ਭਰਪੂਰ ਸਹਿਯੋਗ ਦਿੱਤਾ।
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਕਰਵਾਏ ਮੁਫ਼ਤ ਅੱਖਾਂ ਦੀ ਜਾਂਚ ਤੇ ਸਰਜਰੀ ਕੈਂਪ ਤੋਂ 360 ਮਰੀਜ਼ਾਂ ਨੇ ਲਿਆ ਲਾਭ- ਸੁਰਿੰਦਰ ਕਾਂ... ਅਗਲੀ ਖ਼ਬਰ ਲੈਕ. ਪਰਮਿੰਦਰ ਸਿੰਘ ਕਾਲੀਆ ਸਰਕਾਰੀ ਸੇਵਾਵਾਂ ਤੋਂ ਹੋਏ ਸੇਵਾਮੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।