28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਐਂਬੂਲੈਂਸ ਵੈਲਫੇਅਰ ਸੁਸਾਇਟੀ ਦੋਰਾਹਾ ਨੇ ਸ਼ਹਿਰ ਦੀ ਸੇਵਾ ਲਈ ਦੂਸਰੀ ਐਬੂਲੈਂਸ ਲਿਆਂਦੀ ਐਸ. ਐਸ. ਪੀ. ਖੰਨਾ ਡਾਕਟਰ ਆਲੂਵਾਲੀਆ ਨੇ ਦਿਖਾਈ ਹਰੀ ਝੰਡੀ

ਦੋਰਾਹਾ, 27 ਸਤੰਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਐਂਬੂਲੈਂਸ ਵੈਲਫੇਅਰ ਸੋਸਾਇਟੀ ਵੱਲੋਂ ਸਰਬ ਸਾਂਝੇ ਸਹਿਯੋਗ ਨਾਲ ਸ਼ਹਿਰ ਦੀ ਸੇਵਾ ਲਈ ਲਿਆਂਦੀ ਗਈ ਦੂਸਰੀ ਨਵੀਂ ਐਬੂਲੈਂਸ ਨੂੰ ਇੱਕ ਸਮਾਗਮ ਦੌਰਾਨ ਐਸ. ਐਸ.

ਐਸ. ਐਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਨਵੀਂ ਐਬੂਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ। ਤਸਵੀਰ ਗਿੱਲ 28-09-2026
ਦੋਰਾਹਾ, 27 ਸਤੰਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਐਂਬੂਲੈਂਸ ਵੈਲਫੇਅਰ ਸੋਸਾਇਟੀ ਵੱਲੋਂ ਸਰਬ ਸਾਂਝੇ ਸਹਿਯੋਗ ਨਾਲ ਸ਼ਹਿਰ ਦੀ ਸੇਵਾ ਲਈ ਲਿਆਂਦੀ ਗਈ ਦੂਸਰੀ ਨਵੀਂ ਐਬੂਲੈਂਸ ਨੂੰ ਇੱਕ ਸਮਾਗਮ ਦੌਰਾਨ ਐਸ. ਐਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਹਰੀ ਝੰਡੀ ਦਿਖਾ ਕੇ ਲੋਕ ਸੇਵਾ ਲਈ ਰਵਾਨਾ ਕੀਤਾ। ਸਮਾਗਮ ਦੇ ਸ਼ੁਰੂਆਤ ਮੌਕੇ ਐਸ. ਐਸ. ਪੀ ਖੰਨਾ ਡਾ ਆਹਲੂਵਾਲੀਆ ਨੇ ਪੁਰਾਣੀ ਦਾਣਾ ਮੰਡੀ ਵਿੱਚ ਸਥਿਤ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਐਸ. ਐਸ. ਪੀ ਡਾ. ਆਹਲੂਵਾਲੀਆ ਨੇ ਕਿਹਾ ਕਿ ਅੱਜ ਦਾ ਦਿਨ ਖੰਨਾ ਪੁਲਿਸ ਪ੍ਰਸ਼ਾਸਨ ਲਈ ਖਾਸ ਹੈ, ਕਿਉਂਕਿ ਇਹ ਗੱਡੀ ਲੋਕ ਸੇਵਾ ਲਈ ਰਵਾਨਾ ਹੋ ਰਹੀ ਹੈ ਅਤੇ ਇਸ ਨਾਲ ਘਟਨਾ ਦੌਰਾਨ ਹਾਦਸਾ ਗ੍ਰਸਤ ਹੋਏ ਜਖਮੀਆ ਦੀਆਂ ਅਨੇਕਾਂ ਕੀਮਤੀ ਜਾਨਾ ਬਚਣਗੀਆਂ । ਉਹਨਾਂ ਐਂਬੂਲੈਂਸ ਸੋਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਹੋਰ ਸਮਾਜਿਕ ਜਥੇਬੰਦੀਆਂ ਨੂੰ ਵੀ ਅਜਿਹੇ ਸਮਾਜਿਕ ਕੰਮਾਂ ਵਿੱਚ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਸਮੇਂ ਡੀ. ਐਸ. ਪੀ. ਹਰਮਨ ਪ੍ਰੀਤ ਚੀਮਾ, ਸਮਾਜ ਸੇਵੀ ਇਸਪ੍ਰੀਤ ਸੇਠੀ, ਜਨਦੀਪ ਕੌਸ਼ਲ, ਗਿੰਨੀ ਕਪੂਰ, ਜਥੇਦਾਰ ਈਸ਼ਵਰ ਸਿੰਘ ਕਪੂਰ, ਗੁਰਦੀਪ ਸਿੰਘ ਬਾਵਾ, ਪੀਟਰ ਅਨੰਦ ਸਮੇਤ ਸੋਸਾਇਟੀ ਦੇ ਅਹੁਦੇਦਾਰ ਤੇ ਸਥਾਨਕ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਗੁਰਮ ਵਿਖੇ ਫੁੱਟਬਾਲ ਲੀਗ ’ਚ ਵੱਖ-ਵੱਖ ਵਰਗਾਂ ਦੀਆਂ 12 ਟੀਮਾਂ ਵਿਚਾਲੇ ਮੁਕਾਬਲੇ ਜਾਰੀ 11 ਅਕਤੂਬਰ ਨੂੰ ਹੋਣਗੇ ਫ... ਅਗਲੀ ਖ਼ਬਰ ਏਸ਼ੀਆਈ ਖੇਡਾਂ ’ਚ ਖਿਡਾਰੀ ਰਿਕਾਰਡਤੋੜ ਕੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਹਾਸਿਲ ਕਰਨਗੇ-ਸ਼ਾਹਪੁਰ ਸਮੂਹ ਪੰਜਾਬੀਆਂ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।