31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

1 ਨੂੰ ਭਲਾਈ ਮੰਤਰੀ ਤੇ ਸਿੱਖਿਆ ਮੰਤਰੀ ਦੇ ਜ਼ਿਲ੍ਹਾ ਪੱਧਰ ’ਤੇ ਪੁਤਲੇ ਫ਼ੂਕੇ ਜਾਣਗੇ- ਬਲਵਿੰਦਰ ਲਤਾਲਾ

ਮਲੌਦ, 30 ਅਗਸਤ (ਸਹਾਰਨ ਮਾਜਰਾ)- ਐੱਸ. ਸੀ.

ਅਜੀਤ ਡੈਸਕ 31-08-2026
ਮਲੌਦ, 30 ਅਗਸਤ (ਸਹਾਰਨ ਮਾਜਰਾ)- ਐੱਸ. ਸੀ./ਬੀ. ਸੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ ਦੀ ਅਗਵਾਈ ’ਚ ਮੀਟਿੰਗ ਹੋਈ। ਜਿਸ ਬਾਰੇ ਸਕੱਤਰ ਜਨਰਲ ਨੇ ਦੱਸਿਆ ਕਿ 1013 ਲੈਕਚਰਾਰ ਸਿੱਧੀ ਭਰਤੀ ਦੇ ਦਿੱਤੇ ਇਸ਼ਤਿਹਾਰ ਵਿੱਚ ਸਿੱਖਿਆ ਅਧਿਕਾਰੀਆਂ ਵਲੋਂ ਘਟੀਆ ਮਾਨਸਿਕਤਾ ਤਹਿਤ ਐੱਸ. ਸੀ/ਬੀ. ਸੀ ਉਮੀਦਵਾਰਾਂ ਦਾ ਬਣਦਾ ਕੋਟਾ 6 ਵਿਸ਼ਿਆਂ ’ਚ ਜ਼ੀਰੋ ਕਰ ਦਿੱਤਾ ਹੈ। ਜਦਕਿ 29 ਜੁਲਾਈ ਨੂੰ ਭਲਾਈ ਵਿਭਾਗ ਵਲੋਂ ਬਣਾਈ ਕਮੇਟੀ ਦੀ ਮੀਟਿੰਗ ’ਚ ਅਧੂਰਾ ਰਿਕਾਰਡ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਹੁਣ ਵਿਭਾਗ ਨੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਇਸ਼ਤਿਹਾਰ ਵਿੱਚ ਦਰਸਾਈਆਂ ਅਸਾਮੀਆਂ ਦੀ ਗਿਣਤੀ ਵਧਾ ਦਿੱਤੀ ਹੈ ਪਰ ਰਾਖਵੀਆਂ ਸ਼੍ਰੇਣੀਆਂ ਦਾ ਬਣਦਾ ਕੋਟਾ ਨਹੀਂ ਦਿੱਤਾ ਗਿਆ। ਮੀਟਿੰਗ ’ਚ ਜਥੇਬੰਦੀ ਦੇ ਆਗੂਆਂ ਵਲੋਂ ਸਖ਼ਤ ਰੁੱਖ ਆਖਤਿਆਰ ਕਰਦਿਆਂ ਸਪੱਸ਼ਟ ਕੀਤਾ ਗਿਆ ਕਿ ਹੁਣ 1 ਸਤੰਬਰ ਨੂੰ ਜਿਲ੍ਹਾ ਹੈੱਡ ਕੁਆਰਟਰਾਂ ’ਤੇ ਸਿੱਖਿਆ ਮੰਤਰੀ ਹਰਜੋਤ ਬੈਂਸ, ਸਿੱਖਿਆ ਸਕੱਤਰ, ਭਲਾਈ ਮੰਤਰੀ ਡਾ. ਬਲਜੀਤ ਕੌਰ ਅਤੇ ਭਲਾਈ ਸਕੱਤਰ ਦੇ ਪੁਤਲੇ ਸਾੜਨ ਉਪਰੰਤ ਡਿਪਟੀ ਕਮਿਸ਼ਨਰਾਂ ਰਾਹੀਂ ਮਾਨਯੋਗ ਗਵਰਨਰ ਪੰਜਾਬ ਦੇ ਨਾਮ ਮੰਗ ਪੱਤਰ ਸੌਂਪੇ ਜਾਣਗੇ। ਇਸ ਮੀਟਿੰਗ ’ਚ ਸੂਬਾ ਸਕੱਤਰ ਜਰਨਲ ਬਲਵਿੰਦਰ ਸਿੰਘ ਲਤਾਲਾ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਪਰਵਿੰਦਰ ਭਾਰਤੀ ਵੀਰ ਸਿੰਘ ਮੋਗਾ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਵਿੱਤ ਸਕੱਤਰ ਬੇਅੰਤ ਸਿੰਘ ਭਾਬਰੀ, ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਪੁਰਾਣੇਵਾਲਾ, ਪਰਮਿੰਦਰ ਗੁਰਦਾਸਪੁਰ, ਮੀਤ ਪ੍ਰਧਾਨ ਹਰਪਾਲ ਤਰਨਤਾਰਨ, ਸੁਨੀਲ ਕੁਮਾਰ, ਦੇਸ ਰਾਜ ਜਲੰਧਰ ਸਕੱਤਰ ਸੁਖਪਾਲ ਬਕਰਾਹਾ, ਰਣਦੀਪ ਸਿੰਘ ਮਾਲੇਰਕੋਟਲਾ, ਸੁਪਿੰਦਰ ਸਿੰਘ ਫਤਹਿਗੜ੍ਹ ਸਾਹਿਬ, ਰਛਪਾਲ ਸਿੰਘ ਭੁੰਬਲੀ ਗੁਰਦਾਸਪੁਰ, ਬਲਵੀਰ ਸਿੰਘ ਤਰਨਤਾਰਨ, ਜਸਵੀਰ ਸਿੰਘ ਬੀਹਲਾ, ਕੁਲਵੰਤ ਸਿੰਘ ਦਸੂਹਾ, ਗੁਰਮੀਤ ਸਿੰਘ ਫਰੀਦਕੋਟ, ਗੁਰਟੇਕ ਸਿੰਘ ਫਰੀਦਕੋਟ, ਵਿਜੇ ਕੁਮਾਰ ਮਾਨਸਾ, ਰਾਮ ਕ੍ਰਿਸ਼ਨ ਨਵਾਂ ਸ਼ਹਿਰ, ਨਰਿੰਦਰਜੀਤ ਕਪੂਰਥਲਾ, ਹਰਬੰਸ ਲਾਲ ਜਲੰਧਰ, ਕੁਸ਼ਲ ਕੁਮਾਰ ਸਕੱਤਰ ਕਪੂਰਥਲਾ, ਪਰਮਜੀਤ ਪਠਾਨਕੋਟ ਅਵਤਾਰ ਮੱਟੂ ਅੰਮ੍ਰਿਤਸਰ, ਅਮਿੰਦਰਪਾਲ ਮੁਕਤਸਰ, ਪਰਸ਼ਨ ਸਿੰਘ ਬਠਿੰਡਾ, ਕੁਲਵੀਰ ਫਾਜ਼ਿਲਕਾ ਦੇਵਰਾਜ ਜਲੰਧਰ, ਗੁਰਜੰਟ ਭਰਥਲਾ, ਹਰਵਿੰਦਰ ਮਾਰਸ਼ਲ ਮੋਗਾ ਰਾਮ ਸਿੰਘ ਬਟਾਲਾ ਅਤੇ ਹੋਰ ਆਗੂ ਸਾਥੀ ਵੀ ਸ਼ਾਮਿਲ ਹੋਏ।
ਪਿਛਲੀ ਖ਼ਬਰ ਪ੍ਰਿੰਸੀਪਲਾਂ ਦੀਆਂ 1100 ਖਾਲੀ ਪੋਸਟਾਂ ਛੇਤੀ ਭਰੀਆਂ ਜਾਣ ਦੀ ਮੰਗ ਅਗਲੀ ਖ਼ਬਰ ਸਮਰਾਲਾ ਵਿਚ ਨਵੀਂ ਬਣੀ ਭਗਵਾਨ ਵਾਲਮੀਕਿ ਮੰਦਰ ਰਾਮ ਲੀਲ੍ਹਾ ਕਮੇਟੀ ਦੀ ਮੀਟਿੰਗ ਰੂਪਮ ਮੰਗੀ ਬਣੇ ਪ੍ਰਧਾਨ, ਵਿਧਾਇਕ ਦਿਆਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।