ਸਰਕਾਰੀ ਸਕੂਲ ਉੱਪਲਾਂ ਦੇ ਵਿਦਿਆਰਥੀ ਨੇ ਪਹਿਲਵਾਨੀ ’ਚ ਕਾਂਸੀ ਦਾ ਤਗਮਾ ਜਿੱਤਿਆ
ਮਾਛੀਵਾੜਾ ਸਾਹਿਬ, 27 ਅਗਸਤ (ਰਾਜਦੀਪ ਸਿੰਘ ਅਲਬੇਲਾ)-70ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਸਰਕਾਰੀ ਹਾਈ ਸਕੂਲ ਉੱਪਲਾਂ ਦੇ ਵਿਦਿਆਰਥੀ ਰਾਜਵੀਰ ਸਿੰਘ ਨੇ ਕੁਸ਼ਤੀ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥੀ ਰਾਜਵੀਰ ਸਿੰਘ ਸਮਰਾਲਾ ਜ਼ੋਨ ਵਲੋਂ 65 ਕਿੱਲੋ ਵਰਗ ਵਿਚ ਕੁਸ਼ਤੀ ਮੁਕਾਬਲੇ ‘ਚ ਭਾਗ ਲਿਆ ਜਿਸ ਵਿਚ ਉਸ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤਿਆ।
ਅਜੀਤ ਡੈਸਕ
28-08-2026