22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਖੰਨਾ ’ਚ ਪੂਰਨ ਸਮਰਥਨ, ਦੁਕਾਨਾਂ ਤੇ ਬਾਜ਼ਾਰ ਰਹੇ ਬੰਦ ਧਾਰਮਿਕ ਅਤੇ ਰਾਜਨੀਤਕ ਜਥੇਬੰਦੀਆਂ ਨੇ ਰੋਸ ਮਾਰਚ ਵੀ ਕੀਤਾ

ਖੰਨਾ , 21 ਅਗਸਤ ( ਹਰਜਿੰਦਰ ਸਿੰਘ ਲਾਲ )- ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਖੰਨਾ ਵਿਚ ਵਿੱਦਿਅਕ , ਉਦਯੋਗਿਕ , ਵਪਾਰਕ ਅਦਾਰਿਆਂ ਨੇ ਆਪਣੇ ਕਾਰੋਬਾਰ ਮੁਕੰਮਲ ਬੰਦ ਰੱਖ ਕੇ ਸਮਰਥਨ ਦਿੱਤਾ । ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਯੂਨਾਈਟਿਡ ਅਕਾਲੀ ਦਲ ਦੇ ਜਰਨਲ ਸਕੱਤਰ ਭਾਈ ਜਤਿੰਦਰ ਸਿੰਘ ਈਸੜੂ ਦੀ ਅਗਵਾਈ ਹੇਠ ਸਾਰੇ ਸ਼ਹਿਰ ‘ ਚ ਰੋਸ ਮਾਰਚ ਕੱਢਿਆ ਗਿਆ ।

ਕੌਮੀ ਇਨਸਾਫ਼ ਮੋਰਚੇ ਦੇ ਸੱਦੇ ‘ਤੇ ਖੰਨਾ ਵਿਖੇ ਪੰਜਾਬ ਬੰਦ ਦੌਰਾਨ ਜੀ. ਟੀ. ਰੋਡ ‘ਤੇ ਰੋਸ ਮਾਰਚ ਕਰਦੇ ਹੋਏ ਆਗੂ ਅਤੇ ਵਰਕਰ। ਤਸਵੀਰ : ਸੋਨੀ ਗਿੱਲ 22-08-2026
ਖੰਨਾ , 21 ਅਗਸਤ ( ਹਰਜਿੰਦਰ ਸਿੰਘ ਲਾਲ )- ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਖੰਨਾ ਵਿਚ ਵਿੱਦਿਅਕ , ਉਦਯੋਗਿਕ , ਵਪਾਰਕ ਅਦਾਰਿਆਂ ਨੇ ਆਪਣੇ ਕਾਰੋਬਾਰ ਮੁਕੰਮਲ ਬੰਦ ਰੱਖ ਕੇ ਸਮਰਥਨ ਦਿੱਤਾ । ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਯੂਨਾਈਟਿਡ ਅਕਾਲੀ ਦਲ ਦੇ ਜਰਨਲ ਸਕੱਤਰ ਭਾਈ ਜਤਿੰਦਰ ਸਿੰਘ ਈਸੜੂ ਦੀ ਅਗਵਾਈ ਹੇਠ ਸਾਰੇ ਸ਼ਹਿਰ ‘ ਚ ਰੋਸ ਮਾਰਚ ਕੱਢਿਆ ਗਿਆ । ਪੰਜਾਬ ਬੰਦ ਦੇ ਸੱਦੇ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਵਲੋਂ ਪੂਰਨ ਤੌਰ ਤੇ ਸਮਰਥਨ ਦਿੱਤਾ ਸੀ । ਖੰਨਾ ਸ਼ਹਿਰ ਦੇ ਸਾਰੇ ਬਾਜ਼ਾਰ ਅਤੇ ਜੀ . ਟੀ . ਰੋਡ ਦੇ ਦੋਵੇਂ ਪਾਸੇ ਸਾਰੀਆਂ ਦੁਕਾਨਾਂ ਬੰਦ ਰਹੀਆਂ । ਇਸ ਮੌਕੇ ਸੁਰੱਖਿਆ ਪ੍ਰਬੰਧਾਂ ਨੂੰ ਦੇਖ ਦੇ ਹੋਏ ਖੰਨਾ ਪੁਲਿਸ ਵਲੋਂ ਡੀ . ਐੱਸ . ਪੀ . ਖੰਨਾ ਗੱਬਰ ਸਿੰਘ ਦੀ ਅਗਵਾਈ ਹੇਠ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ । ਇਸ ਮੌਕੇ ਭਾਈ ਜਤਿੰਦਰ ਸਿੰਘ ਈਸੜੂ ਨੇ ਕਿਹਾ ਕਿ ਜੇਲ੍ਹਾਂ ਵਿਚ ਲੰਬੇ ਸਮੇਂ ਤੋਂ ਬੰਦ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਕੈਦੀ ਕਿਸੇ ਵੀ ਧਰਮ ਨਾਲ ਸਬੰਧਿਤ ਹੋਵੇ , ਜੇਕਰ ਉਸ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਤਾਂ ਕਾਨੂੰਨ ਮੁਤਾਬਿਕ ਉਸ ਦੀ ਰਿਹਾਈ ਹੋਣੀ ਚਾਹੀਦੀ ਹੈ । ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਸਰਕਾਰਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਅਪੀਲ ਕੀਤੀ । ਜੱਥੇਦਾਰ ਬਲਵਿੰਦਰ ਸਿੰਘ ਸਿਹੋੜਾ ਮਾਨ ਦਲ ਅਤੇ ਵਾਰਿਸ ਪੰਜਾਬ ਦੇ ਲਵਪ੍ਰੀਤ ਸਿੰਘ ਐਡਵੋਕੇਟ ਨੇ ਕਿਹਾ ਕਿ ਭਾਰਤੀ ਕਾਨੂੰਨ ਅਨੁਸਾਰ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਤੁਰੰਤ ਰਿਹਾ ਕਰਨਾ ਚਾਹੀਦਾ ਹੈ । ਬੰਦ ਦੌਰਾਨ ਗੁਰਦੁਆਰਾ ਸ਼੍ਰੀ ਕਲਗ਼ੀਧਰ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਨੌਜਵਾਨਾਂ ਵਲੋਂ ਜਥੇਬੰਦੀਆਂ ਲਈ ਜਲ ਜ਼ੀਰੇ ਦੇ ਲੰਗਰ ਲਗਾਏ ਗਏ । ਇਸ ਮੌਕੇ ਭਾਈ ਜਤਿੰਦਰ ਸਿੰਘ ਈਸੜੂ , ਸਕੱਤਰ ਜਰਨਲ ਅਕਾਲੀ ਦਲ , ਜਥੇ ਬਲਵਿੰਦਰ ਸਿੰਘ ਸਿਹੌੜਾ ਜ਼ਿਲ੍ਹਾ ਪ੍ਰਧਾਨ ਖੰਨਾ ਮਾਨ ਦਲ , ਐਡਵੋਕੇਟ ਲਵਪ੍ਰੀਤ ਸਿੰਘ ਵਾਰਿਸ ਪੰਜਾਬ , ਜਥੇਦਾਰ ਬਲਵਿੰਦਰ ਸਿੰਘ ਅੜੈਚਾਂ ਸਰਕਲ ਪ੍ਰਧਾਨ ਦੋਰਾਹਾ , ਹਾਕਮ ਸਿੰਘ ਪ੍ਰਧਾਨ ਖੰਨਾ , ਪੁਨਰ ਸੁਰਜੀਤ ਅਕਾਲੀ ਦਲ ਜਗਤਾਰ ਸਿੰਘ ਘੁਡਾਣੀ , ਗੁਰਦੀਪ ਸਿੰਘ , ਭੱਟੀ ਕਿਸਾਨ ਯੂਨੀਅਨ , ਭੁਪਿੰਦਰ ਸਿੰਘ ਸਰਾਂ , ਲੰਕੇਸ਼ ਕੁਮਾਰ ਆਈ . ਟੀ . ਵਿੰਗ ਵਾਰਿਸ ਪੰਜਾਬ , ਅਵਤਾਰ ਸਿੰਘ ਕੈਂਥ ਸੈਕਟਰੀ , ਰਵਿੰਦਰ ਸਿੰਘ ਬੱਬਲੂ , ਅੰਮ੍ਰਿਤਪਾਲ ਸਿੰਘ , ਦਵਿੰਦਰ ਸਿੰਘ , ਅਮਨਪ੍ਰੀਤ ਸਿੰਘ , ਹਰਜਸ ਸਿੰਘ , ਸਵਰਨ ਸਿੰਘ , ਗੁਰਦੀਪ ਸਿੰਘ , ਗੁਰਪ੍ਰੀਤ ਸਿੰਘ , ਹਰਪਾਲ ਸਿੰਘ , ਸਤਨਾਮ ਸਿੰਘ , ਜਸ਼ਨਪ੍ਰੀਤ ਸਿੰਘ , ਜੋਗਿੰਦਰ ਸਿੰਘ , ਦਿਲਪ੍ਰੀਤ ਸਿੰਘ ( ਮੈਂਬਰ ਵਾਰਿਸ ਪੰਜਾਬ ), ਧਰਮਜੀਤ ਸਿੰਘ , ਨਿਰਮਲ ਸਿੰਘ , ਅਮਰਜੀਤ ਸਿੰਘ ਸਮਾਜ ਸੇਵੀ , ਨਿਰਮਲ ਸਿੰਘ , ਨਾਜ਼ਰ ਸਿੰਘ ਢਿੱਲੋਂ ਅਕਾਲੀ ਦਲ ਵਾਰਿਸ ਪੰਜਾਬ , ਸੰਤੋਖ ਸਿੰਘ , ਜੇਵਲ ਸਿੰਘ ਸਿਓੜਾ , ਹਰਜਿੰਦਰ ਸਿੰਘ ਸਿਓੜਾ , ਗੁਰਜੀਤ ਸਿੰਘ , ਮੰਗਾ ਸਿੰਘ , ਅਜੀਤ ਸਿੰਘ , ਗੁਰਮੁਖ ਸਿੰਘ , ਪਰਵਿੰਦਰ ਸਿੰਘ , ਮਨਿੰਦਰ ਸਿੰਘ , ਨਿਹੰਗ ਸਿੰਘ ਫ਼ੌਜ , ਮਨਪ੍ਰੀਤ ਸਿੰਘ ਖਾਵਾ , ਰਹਿਮਾਨ ਸਿੰਘ , ਕੁਲਵਿੰਦਰ ਸਿੰਘ , ਸੁਰਿੰਦਰ ਸਿੰਘ , ਅਮਰਜੀਤ ਸਿੰਘ , ਮਤੀ ਸਿੰਘ , ਲਵਪ੍ਰੀਤ ਸਿੰਘ , ਰਾਜਵੀਰ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਰਾੜਾ ਸਾਹਿਬ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਰਕਰਾਂ ਵਲੋਂ ਬੰਦੀ ਸਿੰਘਾਂ ਦੇ ਹੱਕ ’ਚ ਮਾਰਚ ਅਗਲੀ ਖ਼ਬਰ ਬਲਵੰਤ ਸਿੰਘ ਰਾਮੂਵਾਲੀਆ ਚੜ੍ਹਦੀ ਕਲਾ ’ਚ, ਜਲਦ ਹੋਣਗੇ ਸਿਆਸੀ ਤੌਰ ’ਤੇ ਸਰਗਰਮ-ਲਲਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।