18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਵੈਟਰਨਰੀ ਇੰਸਪੈਕਟਰਾਂ ਵੱਲੋਂ ਸੀਨੀਅਰ ਵੈਟਰਨਰੀ ਅਫ਼ਸਰ ਖ਼ਿਲਾਫ਼ ਜ਼ਿਲ੍ਹਾ ਪੱਧਰੀ ਰੋਸ ਧਰਨਾ

ਰਾਏਕੋਟ, 17 ਅਗਸਤ (ਸੁਸ਼ੀਲ)-ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਜ਼ਿਲ੍ਹਾ ਲੁਧਿਆਣਾ ਨੇ ਸੀਨੀਅਰ ਵੈਟਰਨਰੀ ਅਫ਼ਸਰ ਰਾਏਕੋਟ ਦੀਆਂ ਮਨਮਾਨੀਆਂ ਅਤੇ ਇੰਸਪੈਕਟਰ ਵਿਰੋਧੀ ਨੀਤੀਆਂ ਤੋ ਖਫ਼ਾ ਹੁੰਦਿਆਂ ਸਥਾਨਕ ਪਸ਼ੂ ਹਸਪਤਾਲ ਵਿਖੇ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ, ਜਿਸ ਦੀ ਅਗਵਾਈ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਇੰਸਪੈਕਟਰ ਮੁਖਤਿਆਰ ਸਿੰਘ ਕੈਲੇ ਨੇ ਕੀਤੀ। ਇਸ ਮੌਕੇ ਜ਼ਿਲ੍ਹੇ ਭਰ ਵਿੱਚੋਂ ਇਕੱਤਰ ਹੋਏ ਵੈਟਰਨਰੀ ਇੰਸਪੈਕਟਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਇੰਸਪੈਕਟਰ ਚੰਦਨਦੀਪ ਸਿੰਘ ਚਾਹਲ ਨੇ ਕਿਹਾ ਕਿ ਇਹ ਅਧਿਕਾਰੀ ਪਿਛਲੇ ਕਾਫੀ ਸਮੇਂ ਤੋਂ ਵਿਭਾਗ ਦੇ ਇੰਸਪੈਕਟਰਾਂ ਨਾਲ ਭੱਦਾ ਵਿਹਾਰ ਕਰਦਾ ਆ ਰਿਹਾ ਹੈ।

ਅਜੀਤ ਡੈਸਕ 18-08-2026
ਰਾਏਕੋਟ, 17 ਅਗਸਤ (ਸੁਸ਼ੀਲ)-ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਜ਼ਿਲ੍ਹਾ ਲੁਧਿਆਣਾ ਨੇ ਸੀਨੀਅਰ ਵੈਟਰਨਰੀ ਅਫ਼ਸਰ ਰਾਏਕੋਟ ਦੀਆਂ ਮਨਮਾਨੀਆਂ ਅਤੇ ਇੰਸਪੈਕਟਰ ਵਿਰੋਧੀ ਨੀਤੀਆਂ ਤੋ ਖਫ਼ਾ ਹੁੰਦਿਆਂ ਸਥਾਨਕ ਪਸ਼ੂ ਹਸਪਤਾਲ ਵਿਖੇ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ, ਜਿਸ ਦੀ ਅਗਵਾਈ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਇੰਸਪੈਕਟਰ ਮੁਖਤਿਆਰ ਸਿੰਘ ਕੈਲੇ ਨੇ ਕੀਤੀ। ਇਸ ਮੌਕੇ ਜ਼ਿਲ੍ਹੇ ਭਰ ਵਿੱਚੋਂ ਇਕੱਤਰ ਹੋਏ ਵੈਟਰਨਰੀ ਇੰਸਪੈਕਟਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਇੰਸਪੈਕਟਰ ਚੰਦਨਦੀਪ ਸਿੰਘ ਚਾਹਲ ਨੇ ਕਿਹਾ ਕਿ ਇਹ ਅਧਿਕਾਰੀ ਪਿਛਲੇ ਕਾਫੀ ਸਮੇਂ ਤੋਂ ਵਿਭਾਗ ਦੇ ਇੰਸਪੈਕਟਰਾਂ ਨਾਲ ਭੱਦਾ ਵਿਹਾਰ ਕਰਦਾ ਆ ਰਿਹਾ ਹੈ। ਇਹ ਪੰਜਾਬ ਸਰਕਾਰ ਵੱਲੋਂ ਕੇਡਰ ਨੂੰ ਦਿੱਤਾ ਇੰਸਪੈਕਟਰ ਦਾ ਰੈਂਕ ਮੰਨਣੋ ਵੀ ਇਨਕਾਰੀ ਹੈ ਅਤੇ ਇਸਨੇ ਵਿਭਾਗ ਦੇ ਡਾਇਰੈਕਟਰ ਪਸੂ ਪਾਲਣ ਦੀਆਂ ਹਦਾਇਤਾਂ ਦੇ ਉਲਟ ਵਿਭਾਗ ਦੀਆਂ ਮਹੀਨਾਵਾਰ ਮੀਟਿੰਗਾਂ ਵੀ ਬੰਦ ਕਰ ਰੱਖੀਆਂ ਹਨ। ਇਸ ਬਾਰੇ ਜਥੇਬੰਦੀ ਦੀ ਤਹਿਸੀਲ ਇਕਾਈ ਵੱਲੋਂ ਕਈ ਵਾਰ ਲ਼ਿਖਤੀ ਮੰਗ ਪੱਤਰ ਵੀ ਦਿੱਤੇ ਗਏ ਹਨ ਪ੍ਰੰਤੂ ਉਸ ਵੱਲੋ ਇੰਨ੍ਹਾਂ ਉੱਪਰ ਹੁੰਗਾਰਾ ਭਰਨ ਦੀ ਬਜਾਏ ਉਲਟਾ ਜਥੇਬੰਦੀ ਦੇ ਤਹਿਸੀਲ ਪ੍ਰਧਾਨ ਅਤੇ ਸੀਨੀਅਰ ਵੈਟਰਨਰੀ ਇੰਸਪੈਕਟਰ ਸੰਦੀਪ ਸਿੰਘ ਸਰਾਂ ਦੀ ਸੰਬੰਧਤ ਵੈਟਰਨਰੀ ਅਫ਼ਸਰ ਵੱਲੋਂ ਲਿਖੀ ਏ.ਸੀ.ਆਰ ਗਰੇਡਿੰਗ ਨੂੰ ਘਟਾ ਕੇ ਕੇਡਰ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ ਜਿਸ ਕਰਕੇ ਇਸ ਅਧਿਕਾਰੀ ਪ੍ਰਤੀ ਕੇਡਰ ਵਿੱਚ ਰੋਹ ਪਾਇਆ ਜਾ ਰਿਹਾ ਹੈ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਨੇ ਅਧਿਕਾਰੀ ਦੇ ਇਸ ਰਵੱਈਏ ਦੀ ਜ਼ੋਰਦਾਰ ਨਿੰਦਾ ਕਰਦਿਆਂ ਐਲਾਨ ਕੀਤਾ ਕਿ ਇੰਸਪੈਕਟਰ ਕੇਡਰ ਅਧਿਕਾਰੀਆਂ ਦੀਆਂ ਅਜਿਹੀਆਂ ਕਾਰਵਾਈਆਂ ਅੱਗੇ ਨਹੀ ਝੁਕੇਗਾ ਬਲਕਿ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋ ਇਲਾਵਾ ਸੀਨੀਅਰ ਵੈਟਰਨਰੀ ਇੰਸਪੈਕਟਰ ਰਾਏਕੋਟ ਸੰਦੀਪ ਸਿੰਘ ਸਰਾਂ, ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਬਲਜਿੰਦਰ ਕਟਾਰੀਆਂ, ਪਲਵਿੰਦਰ ਸਿੰਘ ਸਿੱਧੂ, ਕੁਲਦੀਪ ਸਿੰਘ ਮਲਕ, ਰਾਜਦੀਪ ਸਿੰਘ, ਆਸੀਸ਼ ਸੇਤੀਆ, ਜਗਰੂਪ ਸਿੰਘ ਹਾਂਸਪੁਰੀ, ਅਜੇ ਸੇਨ, ਰੌਬਿਨ ਸਾਂਗਲਾ, ਗੁਰਦਿਆਲ ਸਿੰਘ ਸਮਰਾਲਾ, ਮਨਤੇਗ ਸਿੰਘ ਪਾਇਲ, ਸੁਰਜੀਤ ਸਿੰਘ ਲੋਧੀਵਾਲ, ਹਰਪ੍ਰੀਤ ਸਿੰਘ ਬੜੂੰਦੀ, ਰਾਜਵਿੰਦਰ ਸਿੰਘ ਨੱਥੋਵਾਲ, ਬਲਦੇਵ ਸਿੰਘ ਨੂਰਪਰਾ, ਸਾਹਿਲ ਸੋਨੀ, ਇੰਦਰਜੀਤ ਸਿੰਘ ਜਲਾਲਦੀਵਾਲ, ਹਰਪ੍ਰੀਤ ਸਿੰਘ ਲਸੋਈ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਰੋਸ ਧਰਨੇ ਦੌਰਾਨ ਇੰਸਪੈਕਟਰ ਯੂਨੀਅਨ ਦੇ ਆਗੂਆਂ ਵਲੋਂ ਲਗਾਏ ਗਏ ਦੋਸ਼ਾਂ ਸਬੰਧੀ ਜਦ ਸੀਨੀਅਰ ਵੈਟਰਨਰੀ ਅਫ਼ਸਰ ਰਾਏਕੋਟ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਮੇਰੇ ’ਤੇ ਲਗਾਏ ਜਾ ਰਹੇ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਉਹ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ।
ਪਿਛਲੀ ਖ਼ਬਰ ਕਾਨੂੰਨਗੋ ਕੁਲਦੀਪ ਸਿੰਘ ਦਾ ਸਨਮਾਨ ਅਗਲੀ ਖ਼ਬਰ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਹੋਏ ਦੂਜੇ ਗੱਤਕੇ ਮੁਕਾਬਲੇ ’ਚ ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕਾ ਅਖਾੜਾ ਪਿੰਡ ਭੱਟੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।