18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਹੋਏ ਦੂਜੇ ਗੱਤਕੇ ਮੁਕਾਬਲੇ ’ਚ ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕਾ ਅਖਾੜਾ ਪਿੰਡ ਭੱਟੀਆਂ ਦੀ ਟੀਮ ਬਣੀ ਚੈਂਪੀਅਨ

ਬੀਜਾ, 17 ਅਗਸਤ (ਬਗਲੀ)-ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਪਾਤਸ਼ਾਹੀ ਛੇਵੀਂ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਗੱਤਕਾ ਮੁਕਾਬਲਿਆਂ ਦਾ ਆਯੋਜਨ ਸ਼੍ਰੋਮਣੀ ਅਕਾਲੀ ਦਲ ਹਲਕਾ ਸਮਰਾਲਾ ਦੇ ਆਬਜ਼ਰਵਰ ਤੇ ਇਫਕੋ ਪੰਜਾਬ ਦੇ ਡੈਲੀਗੇਟ ਨਵਤੇਜ ਸਿੰਘ ਖੱਟੜਾ, ਜੱਥੇਦਾਰ ਹਰਪਾਲ ਸਿੰਘ ਜੱਲ੍ਹਾ ਮੈਨੇਜਰ ਦੀ ਅਗਵਾਈ ਤੇ ਬਾਬਾ ਨਿਹੰਗ ਸਿੰਘ ਬਲਜੀਤ ਸਿੰਘ ਭੁੱਲਰ ਦੀ ਦੇਖਰੇਖ ਹੇਠ ਕੀਤਾ ਗਿਆ। ਇਸ ਮੌਕੇ ਸ਼ਹੀਦ ਬਾਪੂ ਮਿੱਤ ਸਿੰਘ ਮਿਸਲ ਬਾਬਾ ਕਰਮ ਸਿੰਘ ਡੰਡਿਆਵਾਲੇ ਗੱਤਕਾ ਅਖਾੜਾ ਰਾਜਪੁਰਾ ਪਟਿਆਲਾ, ਬਾਬਾ ਬੁੱਢਾ ਸਾਹਿਬ ਗੱਤਕਾ ਅਖਾੜਾ, ਹਰਲਾਲਪੁਰ ਸ੍ਰੀ ਫਤਹਿਗੜ੍ਹ ਸਾਹਿਬ, ਭਾਈ ਆਲਮ ਸਿੰਘ ਗੱਤਕਾ ਅਖਾੜਾ ਪਿੰਡ ਡੱਬਵਾਲੀ ਸਿਰਸਾ ਹਰਿਆਣਾ, ਬਾਬਾ ਬੰਦਾ ਬਹਾਦਰ ਗੱਤਕਾ ਅਖਾੜਾ ਪਿੰਡ ਸੇਖਾਂ ਜਿਲ੍ਹਾ ਲੁਧਿਆਣਾ, ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਗੱਤਕਾ ਛਪਾਰ ਜਿਲ੍ਹਾ ਲੁਧਿਆਣਾ ਤੋਂ ਇਲਾਵਾ ਹੋਰ ਵੀ ਗੱਤਕੇ ਦੇ ਅਖਾੜਿਆਂ ਦੇ ਮੁਕਾਬਲੇ ਹੋਏ।

ਅਜੀਤ ਡੈਸਕ 18-08-2026
ਬੀਜਾ, 17 ਅਗਸਤ (ਬਗਲੀ)-ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਪਾਤਸ਼ਾਹੀ ਛੇਵੀਂ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਗੱਤਕਾ ਮੁਕਾਬਲਿਆਂ ਦਾ ਆਯੋਜਨ ਸ਼੍ਰੋਮਣੀ ਅਕਾਲੀ ਦਲ ਹਲਕਾ ਸਮਰਾਲਾ ਦੇ ਆਬਜ਼ਰਵਰ ਤੇ ਇਫਕੋ ਪੰਜਾਬ ਦੇ ਡੈਲੀਗੇਟ ਨਵਤੇਜ ਸਿੰਘ ਖੱਟੜਾ, ਜੱਥੇਦਾਰ ਹਰਪਾਲ ਸਿੰਘ ਜੱਲ੍ਹਾ ਮੈਨੇਜਰ ਦੀ ਅਗਵਾਈ ਤੇ ਬਾਬਾ ਨਿਹੰਗ ਸਿੰਘ ਬਲਜੀਤ ਸਿੰਘ ਭੁੱਲਰ ਦੀ ਦੇਖਰੇਖ ਹੇਠ ਕੀਤਾ ਗਿਆ। ਇਸ ਮੌਕੇ ਸ਼ਹੀਦ ਬਾਪੂ ਮਿੱਤ ਸਿੰਘ ਮਿਸਲ ਬਾਬਾ ਕਰਮ ਸਿੰਘ ਡੰਡਿਆਵਾਲੇ ਗੱਤਕਾ ਅਖਾੜਾ ਰਾਜਪੁਰਾ ਪਟਿਆਲਾ, ਬਾਬਾ ਬੁੱਢਾ ਸਾਹਿਬ ਗੱਤਕਾ ਅਖਾੜਾ, ਹਰਲਾਲਪੁਰ ਸ੍ਰੀ ਫਤਹਿਗੜ੍ਹ ਸਾਹਿਬ, ਭਾਈ ਆਲਮ ਸਿੰਘ ਗੱਤਕਾ ਅਖਾੜਾ ਪਿੰਡ ਡੱਬਵਾਲੀ ਸਿਰਸਾ ਹਰਿਆਣਾ, ਬਾਬਾ ਬੰਦਾ ਬਹਾਦਰ ਗੱਤਕਾ ਅਖਾੜਾ ਪਿੰਡ ਸੇਖਾਂ ਜਿਲ੍ਹਾ ਲੁਧਿਆਣਾ, ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਗੱਤਕਾ ਛਪਾਰ ਜਿਲ੍ਹਾ ਲੁਧਿਆਣਾ ਤੋਂ ਇਲਾਵਾ ਹੋਰ ਵੀ ਗੱਤਕੇ ਦੇ ਅਖਾੜਿਆਂ ਦੇ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ, ਭਾਈ ਸੁਪ੍ਰੀਤ ਸਿੰਘ ਖਾਲਸਾ ਗੱਤਕਾ ਫੈਡਰੇਸਨ ਵਲੋਂ ਨਿਭਾਈ ਗਈ। ਮੈਨੇਜਰ ਇਕਬਾਲ ਸਿੰਘ ਝਬਾਲ, ਪਰਮਜੀਤ ਸਿੰਘ ਗੁਰਦਾਸਪਰ, ਹਰਪ੍ਰੀਤ ਸਿੰਘ ਪ੍ਰਚਾਰਕ ਨੇ ਦਸਿਆ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕਾ ਅਖਾੜਾ ਪਿੰਡ ਭੱਟੀਆਂ, ਖੰਨਾ ਨੇ ਪਹਿਲਾ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਪਿੰਡ ਮੁੱਲਾਂਪੁਰ, ਜਿਲ੍ਹਾ ਲੁਧਿਆਣਾ ਨੇ ਦੂਜਾ, ਕਲਗੀਧਰ ਗੱਤਕਾ ਅਖਾੜਾ ਪਿੰਡ ਛੱਤ ਜੀਰਕਪੁਰ ਜਿਲ੍ਹਾ ਮੋਹਾਲੀ ਨੇ ਤੀਸਰਾ ਸਥਾਨ ਹਾਸਲ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜੱਥੇਦਾਰ ਹਰਪਾਲ ਸਿੰਘ ਜੱਲ੍ਹਾ, ਨਵਤੇਜ ਸਿੰਘ ਖੱਟੜਾ ਨੇ ਕਿਹਾ ਕਿ ਸਿੱਖ ਇਤਿਹਾਸ ਵਿਚ ਮਾਰਸ਼ਲ ਆਰਟ ਦਾ ਵਿਸ਼ੇਸ਼ ਯੋਗਦਾਨ ਹੈ। ਜਿੱਥੇ ਢਾਡੀ ਸਿੰਘ ਜੰਗਾਂ ਯੁੱਧਾਂ ਦਾ ਇਤਿਹਾਸ ਸੁਣਾ ਕੇ ਕੌਮ ਅੰਦਰ ਵੀਰ ਰਸ ਭਰਦੇ ਹਨ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਚੁਣੌਤੀਆਂ ਲਈ ਲੜਨ ਦਾ ਜਜ਼ਬਾ ਪੈਦਾ ਕਰਦੇ ਹਨ, ਉਸੇ ਤਰ੍ਹਾਂ ਗੱਤਕਾ ਮੁਕਾਬਲੇ ਵੀ ਸਰੀਰਕ ਬਲ ਅਤੇ ਗੁੱਸੇ ਨੂੰ ਸੰਭਾਲਣ ਦਾ ਨਾ ਕੇਵਲ ਸੰਦੇਸ਼ ਦਿੰਦੇ ਹਨ, ਬਲਕਿ ਅਣਖ ਲਈ ਲੜ ਮਰਨ ਦੇ ਤੋਰ-ਤਰੀਕੇ ਦੱਸਦੇ ਹਨ।ਇਸ ਮੌਕੇ ਉਨ੍ਹਾਂ ਨੇ ਜੇਤੂ ਤੇ ਮੁਕਾਬਲਿਆਂ ਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਤੇ ਵੱਡੀ ਤਾਦਾਦ ਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਦਿੱਤੇ ਸਹਿਯੋਗ ਦੀ ਸਰਾਹਨਾ ਕੀਤੀ। ਇਸ ਮੌਕੇ ਜਥੇ ਜੱਥੇਦਾਰ ਹਰਪਾਲ ਸਿੰਘ ਜੱਲਾ ਮੈਂਬਰ ਸ਼੍ਰੋਮਣੀ ਕਮੇਟੀ, ਇਕਬਾਲ ਸਿੰਘ ਝਬਾਲ, ਕੇਹਰ ਸਿੰਘ ਮੈਨੇਜਰ ਕਟਾਣਾ ਸਾਹਿਬ, ਗੁਰਚਰਨ ਸਿੰਘ ਚਹਿਲ ਮੈਨੇਜਰ ਰਾਣਵਾ, ਪਰਮਜੀਤ ਸਿੰਘ ਗੁਰਦਾਸਪੁਰ, ਭਾਈ ਗੁਰਪ੍ਰੀਤ ਸਿੰਘ ਰੁਪਾਲੋਂ, ਹਰਪ੍ਰੀਤ ਸਿੰਘ ਪ੍ਰਚਾਰਕ, ਸਾਬਕਾ ਸਰਪੰਚ ਕਮਿਕਰ ਸਿੰਘ ਕੋਟ ਸੇਖੋਂ, ਸੰਦੀਪ ਸਿੰਘ ਮੈਨੇਜਰ ਪੀ. ਐਨ. ਬੀ. ਆੜ੍ਹਤੀ ਜਗਦੀਸ਼ ਸਿੰਘ ਕੋਟ ਸੇਖੋਂ, ਰਣਜੀਤ ਸਿੰਘ ਪਾਇਲ ਲੀਗਲ ਸੈੱਲ ਮੰਜੀ ਸਾਹਿਬ ਕੋਟਾਂ, ਰਾਜਿੰਦਰ ਸਿੰਘ ਕੋਟ ਪਨੈਚ, ਕਰਮਜੀਤ ਸਿੰਘ ਰਾਜਾ ਮੰਡਿਆਲਾ, ਪਰਮਿੰਦਰ ਸਿੰਘ ਗਰਚਾ, ਬਲਜੀਤ ਸਿੰਘ ਮੰਡਿਆਲਾ, ਜਸਵੰਤ ਸਿੰਘ ਬੀਜਾ, ਹਰਮਨ ਬੀਜਾ, ਮਨਦੀਪ ਸਿੰਘ ਖਾਲਸਾ, ਸੁਖਵਿੰਦਰ ਸਿੰਘ ਸੁੱਖਾ ਮਾਂਗਟ, ਮਾ. ਬਲਵਿੰਦਰ ਸਿੰਘ ਭੁੱਲਰ, ਜਸਵੰਤ ਸਿੰਘ ਜੱਸੀ ਦਹੇੜੂ, ਗੁਰਮੁੱਖ ਸਿੰਘ ਮਾਂਗਟ, ਕੁਲਦੀਪ ਸਿੰਘ ਸਾਬਕਾ ਸਰਪੰਚ, ਹਰਜੀਤ ਸਿੰਘ ਜਟਾਣਾ, ਜਗਰੂਪ ਸਿੰਘ ਰੂਬੀ, ਜਸਵੰਤ ਸਿੰਘ ਬੀਜਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵੈਟਰਨਰੀ ਇੰਸਪੈਕਟਰਾਂ ਵੱਲੋਂ ਸੀਨੀਅਰ ਵੈਟਰਨਰੀ ਅਫ਼ਸਰ ਖ਼ਿਲਾਫ਼ ਜ਼ਿਲ੍ਹਾ ਪੱਧਰੀ ਰੋਸ ਧਰਨਾ ਅਗਲੀ ਖ਼ਬਰ ਦੀਵਾ ਮੰਡੇਰ ਦੁੱਧ ਉਤਪਾਦਕ ਸਭਾ ਦੇ ਮੈਂਬਰਾਂ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।