ਰਾੜਾ ਸਾਹਿਬ ਸਕੂਲ ਦੇ ਅੰਡਰ-14 ਲੜਕਿਆਂ ਨੇ ਸਮਰ ਲੀਗ ਟੂਰਨਾਮੈਂਟ ਵਿਚ ਹਾਸਿਲ ਕੀਤਾ ਦੂਜਾ ਸਥਾਨ
ਰਾੜਾ ਸਾਹਿਬ, 11 ਅਗਸਤ (ਚਣਕੋਈਆਂ)-ਕਰਮਸਰ ਰਾੜਾ ਸਾਹਿਬ ਸਕੂਲ ਦੀ ਅੰਡਰ-14 ਲੜਕਿਆਂ ਦੀ ਫੁੱਟਬਾਲ ਟੀਮ ਨੇ ਰਾਊਂਡ ਗਲਾਸ ਅਕੈਡਮੀ, ਗੁੱਜਰਵਾਲ ਵਲੋਂ ਸੰਤ ਬਾਬਾ ਬਲਜਿੰਦਰ ਸਿੰਘ ਕਰਮਸਰ ਰਾੜਾ ਸਾਹਿਬ ਦੀ ਪਿਆਰੀ ਯਾਦ ਵਿਚ ਕਰਵਾਏ ਗਏ ਲੀਗ ਟੂਰਨਾਮੈਂਟ ਵਿਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਹ ਪਹਿਲਾ ਲੀਗ ਟੂਰਨਾਮੈਂਟ ਸੀ, ਜਿਸ ਵਿਚ ਵੱਖ-ਵੱਖ ਪਿੰਡਾਂ ਦੀਆਂ ਫੁੱਟਬਾਲ ਟੀਮਾਂ ਨੇ ਭਾਗ ਲਿਆ।
ਰਾੜਾ ਸਾਹਿਬ, 11 ਅਗਸਤ (ਚਣਕੋਈਆਂ)-ਕਰਮਸਰ ਰਾੜਾ ਸਾਹਿਬ ਸਕੂਲ ਦੀ ਅੰਡਰ-14 ਲੜਕਿਆਂ ਦੀ ਫੁੱਟਬਾਲ ਟੀਮ ਨੇ ਰਾਊਂਡ ਗਲਾਸ ਅਕੈਡਮੀ, ਗੁੱਜਰਵਾਲ ਵਲੋਂ ਸੰਤ ਬਾਬਾ ਬਲਜਿੰਦਰ ਸਿੰਘ ਕਰਮਸਰ ਰਾੜਾ ਸਾਹਿਬ ਦੀ ਪਿਆਰੀ ਯਾਦ ਵਿਚ ਕਰਵਾਏ ਗਏ ਲੀਗ ਟੂਰਨਾਮੈਂਟ ਵਿਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਹ ਪਹਿਲਾ ਲੀਗ ਟੂਰਨਾਮੈਂਟ ਸੀ, ਜਿਸ ਵਿਚ ਵੱਖ-ਵੱਖ ਪਿੰਡਾਂ ਦੀਆਂ ਫੁੱਟਬਾਲ ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦੌਰਾਨ ਕਰਮਸਰ ਰਾੜਾ ਸਾਹਿਬ ਸਕੂਲ ਦੀ ਟੀਮ ਨੇ ਸਰਾਭਾ ਫੁੱਟਬਾਲ ਕਲੱਬ ਨੂੰ 2–0 ਦੇ ਸ਼ਾਨਦਾਰ ਅੰਤਰ ਨਾਲ ਹਰਾ ਕੇ ਦੂਜਾ ਸਥਾਨ ਹਾਸਲ ਕੀਤਾ। ਇਸ ਉਪਲੱਬਧੀ ਨਾਲ ਟੀਮ ਨੇ ਰਨਰ-ਅੱਪ ਟਰਾਫ਼ੀ ਆਪਣੇ ਨਾਮ ਕੀਤੀ। ਇਹ ਸ਼ਾਨਦਾਰ ਜਿੱਤ ਖਿਡਾਰੀਆਂ ਦੀ ਮਿਹਨਤ, ਲਗਨ, ਅਨੁਸ਼ਾਸਨ ਅਤੇ ਟੀਮ ਭਾਵਨਾ ਦਾ ਪ੍ਰਤੀਕ ਹੈ। ਸਕੂਲ ਪਰਿਵਾਰ ਵਲੋਂ ਸਮੂਹ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਗੁਰਮੀਤ ਕੌਰ ਅਤੇ ਗੋਪੀ ਥਾਪਾ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।